ਮੋਰਿੰਡੇ ‘ਚ ਫੈਲਿਆ ਡਾਇਰੀਆ, ਹਸਪਤਾਲ ‘ਚ ਵੱਧ ਰਹੀ ਡਾਇਰੀਆ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ || Punjab News

0
104

ਮੋਰਿੰਡੇ ‘ਚ ਫੈਲਿਆ ਡਾਇਰੀਆ, ਹਸਪਤਾਲ ‘ਚ ਵੱਧ ਰਹੀ ਡਾਇਰੀਆ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ

ਮੋਰਿੰਡਾ ਦੇ ਜੋਗੀਆਂ ਵਾਲੇ ਮੁਹੱਲੇ ਵਿੱਚ ਫੈਲੇ ਡਾਇਰੀਆ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਬਿਮਾਰੀ ਤੋਂ ਪੀੜਤ ਮਰੀਜ਼ ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਵਿੱਚ ਇਲਾਜ ਲਈ ਨਿਰੰਤਰ ਦਾਖਲ ਹੋ ਰਹੇ ਹਨ। ਇਸ ਦੇ ਨਾਲ ਹੀ ਇਹ ਬਿਮਾਰੀ ਸ਼ਹਿਰ ਦੇ ਕੁਝ ਹੋਰ ਇਲਾਕਿਆਂ ਵਿੱਚ ਵੀ ਪੈਰ ਪਸਾਰਨ ਲੱਗੀ ਹੈ । ਜਿਸ ਕਾਰਨ ਮਰੀਜ਼ ਲਗਾਤਾਰ ਇਲਾਜ ਲਈ ਹਸਪਤਾਲ ਵਿੱਚ ਆ ਰਹੇ ਹਨ, ਪ੍ਰੰਤੂ ਅਧਿਕਾਰੀਆਂ ਅਨੁਸਾਰ ਸਥਿਤੀ ਕੰਟਰੋਲ ਹੇਠ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੀ ਇੰਚਾਰਜ ਡਾਕਟਰ ਅਮਨ ਸੈਣੀ ਨੇ ਦੱਸਿਆ ਕਿ ਬੀਤੀ ਸ਼ਾਮ ਤੋਂ ਜੋਗੀਆਂ ਵਾਲਾ ਮਹੱਲੇ ਤੋਂ ਡਾਇਰੀਆ ਨਾਲ ਪੀੜਤ ਅੱਧੀ ਦਰਜਨ ਤੋ ਵੱਧ ਮਰੀਜ਼ ਇਲਾਜ ਲਈ ਦਾਖਲ ਕੀਤੇ ਗਏ ਹਨ, ਜਿਨਾਂ ਵਿੱਚ ਸੰਤ ਨਗਰ ਦੀ ਸ੍ਰੀਮਤੀ ਚਾਂਦ (50), ਨਰਿੰਦਰ ਸਿੰਘ (42), ਹਰਮਨ ਨਿਗਾਹ ( 25 ) , ਹਿਮਾਨੀ ( 32 ), ਬਲਜੀਤ ਕੌਰ ਪੁਰਾਣੀ ਬਸੀ ਪਠਾਣਾ ਸੜਕ, ਅਤੇ ਦਲਜੀਤ ਕੌਰ ( 48 ) , ਲਾਲ ਬਾਬੂ ( 29 ), ਸਹਿਜ ਰਾਣਾ ( 34 ) ਆਦਿ ਸ਼ਾਮਿਲ ਹਨ। ਜਦਕਿ ਇਸੇ ਬਿਮਾਰੀ ਤੋ ਪੀੜਤ ਇੰਦਰਪ੍ਰੀਤ ਕੌਰ ਪਿੰਡ ਕਾਈਨੌਰ, ਸਰੂਪ ਸਿੰਘ ਵਾਸੀ ਮੁੰਡੀਆਂ ,ਦਲਜੀਤ ਕੌਰ ਵਾਸੀ ਰਤਨਗੜ੍ਹ, ਮਾਈਦੀਨ ਰਤਨਗੜ੍ਹ ਆਦਿ ਨੂੰ ਵੀ ਸਿਵਲ ਹਸਪਤਾਲ ਮੋਰਿੰਡਾ ਵਿੱਚ ਇਲਾਜ ਲਈ ਦਾਖਲ ਕੀਤਾ ਗਿਆ ਹੈ ਜਿੱਥੇ ਡਾਕਟਰਾਂ ਵੱਲੋਂ ਦਾਖਲ ਸਾਰੇ ਮਰੀਜ਼ਾਂ ਨੂੰ ਗਲੂਕੋਜ ਅਤੇ ਦਵਾਈਆਂ ਆ ਦਿੱਤੀਆਂ ਜਾ ਰਹੀਆਂ ਹਨ ਡਾਕਟਰ ਸੈਣੀ ਨੇ ਦਾਅਵ ਕੀਤਾ ਕਿ ਦਾਖਲ ਮਰੀਜ਼ਾਂ ਦੀ ਹਾਲਤ ਵਿੱਚ ਸੁਧਾਰ ਹੈ ਅਤੇ ਮਰੀਜ਼ਾਂ ਦੀ ਸਥਿਤੀ ਸਥਿਰ ਹੈ।

ਇਸੇ ਤਰ੍ਹਾਂ ਮਹੱਲਾ ਜੋਗੀਆਂ ਵਾਲਾ ਦੇ ਵਸਨੀਕਾਂ ਸਰਬਜੀਤ ਸਿੰਘ, ਅਜੀਤ ਸਿੰਘ ਅਤੇ ਫੌਜੀ ਭਾਗ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸੀਵਰੇਜ ਤੇ ਜਲ ਸਪਲਾਈ ਵਿਭਾਗ ਵੱਲੋਂ ਮਹੱਲਾ ਵਾਸੀਆਂ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਨ ਲਈ ਤੁਸੀਂ ਆਪਣੀ ਗੱਲ ਲੈ ਕੇ ਜੋ ਮੋਟਰ ਲਗਾਈ ਗਈ ਹੈ ਉਹ ਗੰਦੇ ਪਾਣੀ ਦੇ ਛੱਪੜ ਵਿਚਕਾਰ ਹੈ ਜਿਸ ਕਾਰਨ ਮਹਲਾ ਵਾਸੀਆਂ ਨੂੰ ਫੜ ਕੇ ਸਾਫ ਸੁਥਰਾ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਉਹਨਾਂ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਉਹਨਾਂ ਦੇ ਵਾਰਡ ਵਿੱਚ ਲਗਾਤਾਰ ਸਾਫ ਸਫਾਈ ਨਹੀਂ ਕੀਤੀ ਜਾਂਦੀ ਜਿਸ ਕਾਰਨ ਜਿੱਥੇ ਗਲੀਆਂ ਵਿੱਚ ਕੂੜਾ ਕਰਕਟ ਖਿਲਰਿਆ ਰਹਿੰਦਾ ਹੈ ਉੱਥੇ ਹੀ ਪਾਣੀ ਦੀ ਨਿਕਾਸੀ ਲਈ ਬਣਾਈਆਂ ਨਾਲੀਆਂ ਹਰ ਸਮੇਂ ਗੰਦਗੀ ਨਾਲ ਭਰੀਆਂ ਰਹਿੰਦੀਆਂ ਹਨ।

ਇਹਨਾਂ ਵਾਰਡ ਵਾਸੀਆਂ ਨੇ ਮੌਕੇ ਤੇ ਪਹੁੰਚੇ ਏਡੀਸੀ ਜਨਰਲ ਸ਼੍ਰੀਮਤੀ ਪੂਜਾ ਸਿਆਲ ਗਰਗ ਨੂੰ ਦੱਸਿਆ ਕਿ ਵਾਰਡ ਵਿੱਚ ਫੈਲੀ ਗੰਦਗੀ ਸਬੰਧੀ ਅਤੇ ਗਲੀਆਂ ਨਾਲੀਆਂ ਵਿੱਚ ਜਮਾਂ ਹੁੰਦੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਉਹ ਬਹੁਤ ਵਾਰੀ ਜੁਬਾਨ ਤੇ ਲਿਖਤੀ ਰੂਪ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਹਨ ਪ੍ਰੰਤੂ ਕਿਸੇ ਵੀ ਅਧਿਕਾਰੀ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ, ਜਿਸ ਦਾ ਨਤੀਜਾ ਵਾਰਡ ਵਿੱਚ ਡਾਇਰੀਆ ਵਰਗੀ ਭਿਆਨਕ ਬਿਮਾਰੀ ਫੈਲਣ ਦੇ ਰੂਪ ਵਿੱਚ ਸਾਹਮਣੇ ਆਇਆ ਹੈ।

ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਵਾਰਡ ਵਿੱਚੋਂ ਵੱਡੀ ਗਿਣਤੀ ਵਿੱਚ ਡਾਇਰੀਆ ਦੇ ਮਰੀਜ਼ ਸਾਹਮਣੇ ਆਉਣ ਉਪਰੰਤ ਹੀ ਨਗਰ ਕੌਂਸਲ ਵੱਲੋਂ ਵੱਡੀ ਗਿਣਤੀ ਵਿੱਚ ਸਫਾਈ ਕਰਮਚਾਰੀਆਂ ਨੂੰ ਇਸ ਵਾਰਡ ਵਿੱਚ ਗਲੀਆਂ ਅਤੇ ਨਾਲੀਆਂ ਦੀ ਸਫਾਈ ਲਈ ਲਗਾਇਆ ਗਿਆ ਅਤੇ ਟੈਂਕਰਾਂ ਰਾਂਹੀ ਨਾਲੀਆਂ ਵਿੱਚ ਜਮਾਂ ਗੰਦਗੀ ਦੀ ਸਫਾਈ ਕੀਤੀ ਗਈ । ਵਾਰਡ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਲਗਭਗ ਪੰਜ ਟਰਾਲੀਆਂ ਗੰਦਗੀ ਦੀਆਂ ਭਰ ਕੇ , ਕੌਂਸਲ ਵੱਲੋਂ ਪਿੰਡ ਰਤਨਗੜ੍ਹ ਵਿਖੇ ਬਣਾਏ ਗਏ ਡੰਪ ਵਿੱਚ ਸੁੱਟਿਆ ਗਿਆ ਹੈ।

ਵਾਰਡ ਵਾਸੀਆਂ ਨੂੰ ਚਮੜੀਆਂ ਦੀਆਂ ਬਿਮਾਰੀਆਂ ਦਾ ਕਰਨਾ ਪੈ ਰਿਹਾ ਹੈ ਸਾਹਮਣਾ

ਵਾਰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਸ਼ਹਿਰ ਵਿੱਚ ਬਿਜਲੀ ਬੰਦ ਹੋਣ ਦੀ ਹਾਲਤ ਵਿੱਚ ਸੀਵਰੇਜ ਦਾ ਗੰਦਾ ਪਾਣੀ ਵਾਪਸ ਆ ਕੇ ਉਹਨਾਂ ਦੇ ਘਰਾਂ ਅੰਦਰ ਜਾਂ ਖੇਤਾਂ ਵਿੱਚ ਦਾਖਲ ਹੋ ਜਾਂਦਾ ਹੈ ਜਿਸ ਕਾਰਨ ਵਾਰਡ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਚਮੜੀਆਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਵਾਰਡ ਵਿੱਚ ਰਹਿੰਦੇ ਛੋਟੇ ਕਿਸਾਨਾਂ ਦੀ ਲਗਭਗ 15 ਤੋਂ 20 ਏਕੜ ਜਮੀਨ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਦਾ ਗੰਦਾ ਪਾਣੀ ਜਮਾ ਹੋਣ ਕਾਰਨ ਬੇਕਾਰ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਨਗਰ ਕੌਂਸਲ ਜਾਂ ਸੀਵਰੇਜ ਤੇ ਜਲ ਸਪਲਾਈ ਵਿਭਾਗ ਵੱਲੋਂ ਪ੍ਰਭਾਵਿਤ ਕਿਸਾਨਾਂ ਨੂੰ ਕਦੇ ਵੀ ਕੋਈ ਮੁਆਵਜਾ ਆਦਿ ਨਹੀਂ ਦਿੱਤਾ ਗਿਆ।

ਜੰਮੂ-ਕਸ਼ਮੀਰ ‘ਚ ਕਾਂਗਰਸ ਤੇ NC ਵਿਚਾਲੇ ਗਠਜੋੜ || Today News

ਇਸੇ ਦੌਰਾਨ ਜਿਲਾ ਪ੍ਰਸ਼ਾਸਨ ਵੱਲੋਂ ਏਡੀਸੀ ਜਨਰਲ ਸ਼੍ਰੀਮਤੀ ਪੂਜਾ ਸਿਆਲ ਗਰਗ ਨੇ ਅੱਜ ਸਵੇਰੇ ਵਾਰਡ ਦਾ ਦੌਰਾ ਕਰਕੇ ਸਫਾਈ ਚੈੱਕ ਕੀਤੀ ਅਤੇ ਬਹੁਤ ਸਾਰੇ ਘਰਾਂ ਵਿੱਚ ਜਾਕੇ ਇਲਾਜ ਅਧੀਨ ਮਰੀਜਾਂ ਦਾ ਹਾਲਚਾਲ ਜਾਣਿਆ। ਇਸ ਮੌਕੇ ਤੇ ਸ਼੍ਰੀਮਤੀ ਪੂਜਾ ਸਿਆਲ ਗਰਗ ਨੇ ਸੀਵਰੇਜ ਤੇ ਜਲ ਸਪਲਾਈ ਵਿਭਾਗ , ਸਿਹਤ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਬਿਮਾਰੀ ਨਾਲ ਨਿਪਟਣ ਲਈ ਹਦਾਇਤਾਂ ਦਿੱਤੀਆਂ ਸ਼੍ਰੀਮਤੀ ਗਰਗ ਨੇ ਗੱਲ ਕਰਦਿਆਂ ਦੱਸਿਆ ਕਿ ਬਹੁਤ ਸਾਰੇ ਵਾਰਡ ਵਾਸੀਆਂ ਵੱਲੋਂ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਵਿਰੁੱਧ ਸ਼ਿਕਾਇਤ ਕੀਤੀ ਗਈ ਜਿਸ ਖਿਲਾਫ ਉਹ ਸਖਤ ਕਾਰਵਾਈ ਕਰਨਗੇ।

ਕਰਮਚਾਰੀਆਂ ਨੂੰ ਸ਼ਹਿਰ ਦੀ ਸਫਾਈ ਸਬੰਧੀ ਸਖਤ ਹਦਾਇਤ

ਸ਼੍ਰੀਮਤੀ ਗਰਗ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਹਿਰ ਦੀ ਸਫਾਈ ਸਬੰਧੀ ਸਖਤ ਹਦਾਇਤ ਕੀਤੀ ਤਾਂ ਜੋ ਇਸ ਬਿਮਾਰੀ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਉਹਨਾਂ ਕਿਹਾ ਕਿ ਸਫਾਈ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

ਉਹਨਾਂ ਨੇ ਦੱਸਿਆ ਕਿ ਪ੍ਰਭਾਵਿਤ ਇਲਾਕੇ ਵਿੱਚ 24 ਘੰਟਿਆਂ ਲਈ ਜਲ ਸਪਲਾਈ ਬੰਦ ਕਰ ਦਿੱਤੀ ਗਈ ਹ ਅਤੇ ਵਾਰਡ ਵਾਸੀਆਂ ਨੂੰ ਵਾਟਰ ਟੈਂਕਰਾਂ ਰਾਹੀਂ ਪੀਣ ਵਾਲਾ ਪਾਣੀ ਮੁਹਈਆ ਕਰਵਾਇਆ ਜਾ ਰਿਹਾ ਉਹਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਾਣੀ ਦੇ ਸੈਂਪਲ ਚੈਕਿੰਗ ਲਈ ਭੇਜੇ ਗਏ ਹਨ ਜਿਨਾਂ ਦੀ ਰਿਪੋਰਟ ਮਿਲਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ। ਸ਼੍ਰੀਮਤੀ ਗਰਗ ਨੇ ਕਿਹਾ ਕਿ ਡਾਇਰੀਆ ਫੈਲਣ ਲਈ ਜਿਹੜਾ ਵੀ ਵਿਭਾਗ ਅਤੇ ਅਧਿਕਾਰੀ ਜਿੰਮੇਵਾਰ ਪਾਇਆ ਗਿਆ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਕਾਰਜ ਸਦਕਾ ਅਧਿਕਾਰੀ ਸ੍ਰੀ ਰਜਨੀਸ਼ ਸੂਦ, ਸ੍ਰੀ ਇੰਦਰ ਮੋਹਨ ਸਿੰਘ ਏਐਮਈ, ਸੀਵਰੇਜ ਤੇ ਜਲ ਸਪਲਾਈ ਵਿਭਾਗ ਦੇ ਐਸਡੀਓ ਤਰੁਣ ਗੁਪਤਾ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here