ਡੇਰਾ ਪ੍ਰੇਮੀਆ ਨੂੰ ਹੋਟਲ ਵਾਲਿਆਂ ਨੇ ਸੋਇਆ ਪਨੀਰ ਕਹਿ ਕੇ ਖੁਆ ਦਿੱਤਾ ਮੀਟ
ਸ੍ਰੀ ਮੁਕਤਸਰ ਸਾਹਿਬ ਦੇ ਸਭ ਤੋਂ ਵੱਡੇ ਹੋਟਲ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਡੇਰਾ ਪ੍ਰੇਮੀਆ ਨੂੰ ਹੋਟਲ ਵਾਲਿਆਂ ਨੇ ਸੋਇਆ ਪਨੀਰ ਦੀ ਥਾਂ ਮੀਟ ਪਰੋਸ ਦਿੱਤਾ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਪਰਿਵਾਰ ਦੀਆਂ ਔਰਤਾਂ ਨੇ ਦੱਸਿਆ ਕਿ ਉਹ ਵਿਆਹ ਦੀ ਸਾਲਗਿਰਾ ਮਨਾਉਣ ਵਾਸਤੇ ਨਾਮੀ ਹੋਟਲ ਵਿੱਚ ਪਹੁੰਚੇ ਸਨ। ਪੀੜਤ ਪਰਿਵਾਰ ਨੇ ਹੋਟਲ ਸਟਾਫ ਨੂੰ ਪਨੀਰ ਨਾਲ ਸੰਬੰਧਿਤ ਵੈਜੀਟੇਰੀਅਨ ਪਕਵਾਨਾਂ ਦਾ ਆਰਡਰ ਦਿੱਤਾ ਗਿਆ ਤਾਂ ਵੇਟਰ ਨੇ ਉਹਨਾਂ ਨੂੰ ਮੀਟ ਪਰੋਸ ਦਿੱਤਾ।
ਮੀਟ ਦੇ ਸਵਾਦ ਦੀ ਨਹੀਂ ਕਰ ਸਕੇ ਪਰਖ
ਔਰਤਾਂ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਸ਼ਾਕਾਹਾਰੀ ਹਨ, ਇਸ ਕਰਕੇ ਉਹ ਮੀਟ ਦੇ ਸਵਾਦ ਦੀ ਪਰਖ ਨਹੀਂ ਕਰ ਸਕੇ। ਪਰ ਜਿਵੇਂ ਹੀ ਉਹਨਾਂ ਨੂੰ ਸ਼ੱਕ ਪਿਆ ਤਾਂ ਹੋਟਲ ਵਾਲਿਆਂ ਨੇ ਆਖ ਦਿੱਤਾ ਕਿ ਇਹ ਸੋਇਆਬੀਨ ਤੋਂ ਬਣੀ ਹੋਈ ਚਾਂਪ ਹੈ। ਜਦੋਂ ਨੇੜੇ ਬੈਠੇ ਹੋਰ ਗਾਹਕ ਨੂੰ ਇਹ ਪਕਵਾਨ ਚੈੱਕ ਕਰਾਇਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਕੜਾਹੀ ਪਨੀਰ ਦੀ ਥਾਂ ‘ਤੇ ਉਹਨਾਂ ਨੂੰ ਚਿਕਨ ਪਰੋਸ ਦਿੱਤਾ ਗਿਆ ਹੈ। ਪੀੜਿਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਹੋਟਲ ਨੇ ਉਹਨਾਂ ਦਾ ਧਰਮ ਭ੍ਰਿਸ਼ਟ ਕੀਤਾ ਹੈ ਅਤੇ ਇਹਨਾਂ ਦੇ ਖਿਲਾਫ ਧਾਰਮਿਕ ਮਰਿਆਦਾਵਾਂ ਨੂੰ ਤਹਿਸ ਨਹਿਸ ਕਰਨ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ Canada ਦਾ ਇੱਕ ਹੋਰ ਝਟਕਾ, ਨਹੀਂ ਬਦਲ ਸਕਣਗੇ ਕਾਲਜ
ਪੀੜਿਤ ਪਰਿਵਾਰਿਕ ਮੈਂਬਰਾਂ ਕੋਲੋਂ ਮੰਗੀ ਮੁਆਫੀ
ਇਸ ਸਬੰਧੀ ਹੋਟਲ ਦੇ ਮੈਨੇਜਰ ਨੇ ਕੈਮਰੇ ਸਾਹਮਣੇ ਅਤੇ ਪੀੜਿਤ ਪਰਿਵਾਰਿਕ ਮੈਂਬਰਾਂ ਕੋਲੋਂ ਵੀ ਮੁਆਫੀ ਮੰਗ ਲਈ ਹੈ। ਪਰ ਸਵਾਲ ਇੱਥੇ ਇਹ ਖੜੇ ਹੁੰਦੇ ਹਨ ਕਿ ਇੱਕ ਸ਼ੁੱਧ ਵੈਸ਼ਨੂੰ ਅਤੇ ਸ਼ਾਕਾਹਾਰੀ ਪਰਿਵਾਰ ਨੂੰ ਮਾਸ ਖਵਾ ਦੇਣਾ ਕਿੰਨਾ ਕੁ ਜਾਇਜ਼ ਹੈ ਅਤੇ ਆਉਂਦੇ ਸਮੇਂ ਵਿੱਚ ਅਜਿਹੀਆਂ ਲਾਪਰਵਾਹੀਆਂ ਨਾ ਹੋਣ ਇਸ ਵਾਸਤੇ ਸਾਡਾ ਮੌਜੂਦਾ ਸਿਸਟਮ ਅਤੇ ਧਾਰਮਿਕ ਪ੍ਰਣਾਲੀ ਕਿਹੋ ਜਿਹਾ ਫੈਸਲਾ ਸੁਣਾਉਂਦੀ ਹੈ ਇਹ ਆਉਂਦੇ ਸਮੇਂ ਵਿੱਚ ਤਸਵੀਰ ਮੁਕੰਮਲ ਸਾਫ ਹੋਵੇਗੀ।