ਉਚੇਰੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਰਿਪੁਦਮਨ ਕਾਲਜ ਨਾਭਾ ਦੀ ਕਾਲਜ ਕੰਟੀਨ ਦਾ ਕੀਤਾ ਗਿਆ ਉਦਘਾਟਨ
ਹਰਜਿੰਦਰ ਸਿੰਘ ਜੀ ਵੱਲੋਂ ਆਪਣੇ ਕਰ-ਕਮਲਾਂ ਨਾਲ ਨੀਂਹ ਪੱਥਰ ਰੱਖ ਕੇ ਕੀਤਾ ਗਿਆ। ਕਾਫੀ ਲੰਮੇ ਸਮੇਂ ਤੋਂ ਵਿਦਿਆਰਥੀਆਂ ਵੱਲੋਂ ਵੀ ਕੰਟੀਨ ਹਾਲ ਦੀ ਮੰਗ ਕੀਤੀ ਜਾ ਰਹੀ ਸੀ ।ਜਿਸ ਲਈ ਸਰਕਾਰ ਕੋਲੋ ਸਮੇਂ-ਸਮੇਂ ਪ੍ਰਿੰਸੀਪਲ ਸਾਹਿਬਾਨਾਂ ਵੱਲੋਂ ਮੰਗ ਵੀ ਕੀਤੀ ਜਾਂਦੀ ਰਹੀ ਸੀ ਜੋ ਪ੍ਰਿੰ.ਡਾ.ਵਨੀਤਾ ਰਾਣੀ ਜੀ ਦੇ ਯੋਗ ਯਤਨਾਂ ਸਦਕਾ ਕਾਲਜ ਕੰਟੀਨ ਦੀ ਉਸਾਰੀ ਦਾ ਕੰਮ ਕਾਲਜ ਦੀ ਰੂਸਾ ਸਕੀਮ ਤਹਿਤ ਨੀਂਹ ਪੱਥਰ ਰੱਖਣ ਉਪਰੰਤ ਸ਼ੁਰੂ ਹੋ ਜਾਵੇਗਾ।
ਜਲੰਧਰ ‘ਚ ਆਈਸ ਫੈਕਟਰੀ ‘ਚ ਗੈਸ ਲੀਕ: ਪੁਲਿਸ ਨੇ ਸੜਕ ਨੂੰ ਕੀਤਾ ਬੰਦ || Punjab Mews
ਡਾ.ਹਰਜਿੰਦਰ ਸਿੰਘ ਜੀ ਵਲੋਂ ਨੀਂਹ ਪੱਥਰ ਰੱਖਣ ਉਪਰੰਤ ਕਾਲਜ ਦਾ ਮੁਆਇਨਾ ਕੀਤਾ ਤੇ ਸਾਫ-ਸਫ਼ਾਈ ਲਈ ਕਾਲਜ ਪ੍ਰਬੰਧਨ ਨੂੰ ਵਧਾਈ ਦਿੱਤੀ। ਉਸਤੋ ਬਾਅਦ ਪ੍ਰੋਫੈਸਰ ਸਾਹਿਬਾਨ ਨਾਲ ਰੂ-ਬ-ਰੂ ਹੋਏ।ਇਸ ਮੌਕੇ ਪ੍ਰਿੰ. ਡਾ.ਵਨੀਤਾ ਰਾਣੀ ਜੀ ਨੇ ਰਸਮੀ ਤੌਰ ਤੇ ਜੀਉ ਆਇਆ ਆਖਿਆ ਅਤੇ ਆਪਣਾ ਕੀਮਤੀ ਸਮਾਂ ਦੇਣ ਤੇ ਧੰਨਵਾਦ ਵੀ ਕੀਤਾ। ਡਾ.ਹਰਜਿੰਦਰ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਸਾਰੇ ਅਧਿਆਪਕਾਂ ਨੂੰ ਉਹਨਾਂ ਦੀ ਮਿਹਨਤ ਲਈ ਹੌਸਲਾ ਅਫਜਾਈ ਕੀਤੀ ਅਤੇ ਕਾਲਜ ਦੀ ਤਰੱਕੀ ਵਾਸਤੇ ਅਪਣੇ ਕੀਮਤੀ ਸੁਝਾਅ ਦਿੱਤੇ।
ਉਹਨਾ ਸਟਾਫ ਨੂੰ ਖੁੱਲੇ ਤੌਰ ਤੇ ਸਿੱਖਿਆ ਵਿੱਚ ਹੋਰ ਸੁਧਾਰ ਕਰਨ ਲਈ ਸੱਦਾ ਦਿੱਤਾ ਕਿਉਂਕਿ ਉਹ ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਹਮੇਸ਼ਾ ਤਤਪਰ ਹਨ। ਇਸ ਮੌਕੇ ਉਹਨਾਂ ਦੇ ਪੁਰਾਣੇ ਸਹਿ-ਕਰਮੀ ਡਾ.ਮੁਖਤਿਆਰ ਸਿੰਘ ਨੇ ਸਿੱਖਿਆ ਪ੍ਰਤੀ ਆਪਣੇ ਕੀਮਤੀ ਸੁਝਾਅ ਦਿੱਤੇ। ਇਸ ਮੌਕੇ ਵਾਈਸ ਪ੍ਰਿੰ.ਪ੍ਰੋ.ਅਰਾਧਨਾ ਕਾਮਰਾ ਜੀ ਨੇ ਡੀ.ਪੀ.ਆਈ. ਡਾ.ਹਰਜਿੰਦਰ ਸਿੰਘ ਜੀ ਦਾ ਕਾਲਜ ਆਉਣ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰੋ.ਹਿਤੇਸ ਗੋਇਲ ,ਸ੍ਰੀਮਤੀ ਚਰਨਜੀਤ ਕੌਰ,ਪ੍ਰੋ.ਪਰਮਜੀਤ ਸਿੰਘ ਸਮੇਤ ਸਮੁੱਚਾ ਸਟਾਫ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।