ਪੰਜਾਬ ਵਿੱਚ ਡੇਂਗੂ ਦਾ ਕਹਿਰ, ਅਬੋਹਰ ਵਿਖੇ 146 ਦੇ ਕਰੀਬ ਮਾਮਲੇ ਆਏ ਸਾਹਮਣੇ
ਪੰਜਾਬ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ | ਜਿਸਦੇ ਚੱਲਦਿਆਂ ਸ਼ਹਿਰ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਨੂੰ ਕਾਬੂ ਕਰਨ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ। ਜਿਸ ਤਹਿਤ ਸਿਵਲ ਹਸਪਤਾਲ ਵੱਲੋਂ ਸ਼ਹਿਰ ਦੇ ਵੱਖ-ਵੱਖ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਡੇਂਗੂ ਜਾਗਰੂਕਤਾ ਅਤੇ ਟੈਸਟਿੰਗ ਸਬੰਧੀ ਸਿਖਲਾਈ ਲਈ ਸ਼ਹਿਰ ਭੇਜਿਆ ਗਿਆ। ਜਿਸ ਤਹਿਤ ਇਨ੍ਹਾਂ ਟੀਮਾਂ ਨੇ ਸ਼ਹਿਰ ਦੇ ਹੌਟ ਸਪਾਟ ਖੇਤਰਾਂ ਆਰੀਆ ਨਗਰੀ, ਪ੍ਰੇਮ ਨਗਰੀ, ਰਾਮ ਦੇਵ ਨਗਰੀ, ਰੇਗਰ ਬਸਤੀ, ਜੈਨ ਨਗਰੀ, ਜੰਮੂ ਬਸਤੀ ਵਿੱਚ ਜਾ ਕੇ ਲੋਕਾਂ ਦੇ ਘਰਾਂ ਵਿੱਚ ਲਾਰਵੇ ਦੀ ਜਾਂਚ ਕੀਤੀ।
ਬਹੁਤੇ ਮਰੀਜ਼ ਠੀਕ ਹੋ ਚੁੱਕੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨ.ਵੀ.ਬੀ.ਡੀ.ਸੀ.ਪੀ ਇੰਚਾਰਜ ਟਹਿਲ ਸਿੰਘ ਨੇ ਦੱਸਿਆ ਕਿ ਅੱਜ ਹਸਪਤਾਲ ਦੇ ਐਡੀਸ਼ਨਲ ਐਸ.ਐਮ.ਓ ਡਾ.ਸੁਰੇਸ਼ ਵੱਲੋਂ 146 ਵਿਦਿਆਰਥੀਆਂ ਦੀਆਂ ਵੱਖ-ਵੱਖ ਟੀਮਾਂ ਨੂੰ ਹਸਪਤਾਲ ਤੋਂ ਬਾਹਰ ਭੇਜਿਆ ਗਿਆ। ਇਹ ਟੀਮ ਸੁਪਰਵਾਈਜ਼ਰ ਟਹਿਲ ਸਿੰਘ, ਅਮਨਦੀਪ ਸਿੰਘ, ਜਗਦੀਸ਼ ਕੁਮਾਰ, ਭਰਤ ਸੇਠੀ ਅਤੇ ਪਰਮਜੀਤ ਦੀ ਅਗਵਾਈ ਹੇਠ ਘਰ-ਘਰ ਜਾ ਕੇ ਜਾਂਚ ਕਰੇਗੀ। ਟਹਿਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਸ਼ਹਿਰ ਵਿੱਚ ਡੇਂਗੂ ਦੇ 146 ਦੇ ਕਰੀਬ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਹੁਣ 15 ਐਕਟਿਵ ਕੇਸ ਹਨ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਨੇ ਸਟੀਵ ਬਕਨਰ ਨੂੰ ਕੀਤਾ ਰੋਸਟ ! ਤਿੰਨ ਦਿਨ ਬਾਅਦ ਵੀ ਨਹੀਂ ਰੁੱਕ ਰਹੇ ਕਮੈਂਟ
ਇਹ ਮੁਹਿੰਮ ਅਗਲੇ ਇੱਕ ਹਫ਼ਤੇ ਤੱਕ ਰਹੇਗੀ ਜਾਰੀ
ਟਹਿਲ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਅਗਲੇ ਇੱਕ ਹਫ਼ਤੇ ਤੱਕ ਜਾਰੀ ਰਹੇਗੀ, ਜਿਸ ਤਹਿਤ ਇਹ ਨਰਸਿੰਗ ਵਿਦਿਆਰਥਣਾਂ 20 ਬਰੀਡਿੰਗ ਚੈਕਰ ਟੀਮਾਂ ਦੀ ਅਗਵਾਈ ਵਿੱਚ ਸਲੱਮ ਏਰੀਏ ਦੇ ਘਰਾਂ ਵਿੱਚ ਜਾ ਕੇ ਪਾਣੀ ਦੇ ਨਮੂਨੇ ਲੈਣਗੀਆਂ ਅਤੇ ਨਗਰ ਨਿਗਮ ਵੱਲੋਂ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜਿਨ੍ਹਾਂ ਘਰਾਂ ਚ ਡੇਂਗੂ ਦਾ ਲਾਰਵਾ ਪਾਇਆ ਗਿਆ, ਉਨ੍ਹਾਂ ਤੇ ਟੀਮਾਂ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਟਹਿਲ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਵੀ ਵਿਦਿਆਰਥੀ ਚੈਕਿੰਗ ਲਈ ਉਨ੍ਹਾਂ ਦੇ ਘਰ ਆਉਣ ਤਾਂ ਉਹ ਜਾਂਚ ਵਿੱਚ ਸਹਿਯੋਗ ਕਰਨ।