ਆਤਿਸ਼ੀ ਬਣੇ ਦਿੱਲੀ ਦੇ ਸਭ ਤੋਂ ਨੌਜਵਾਨ CM, ਸਹੁੰ ਚੁੱਕਣ ਤੋਂ ਬਾਅਦ ਛੂਹੇ ਕੇਜਰੀਵਾਲ ਦੇ ਪੈਰ || Today News

0
46

ਆਤਿਸ਼ੀ ਬਣੇ ਦਿੱਲੀ ਦੇ ਸਭ ਤੋਂ ਨੌਜਵਾਨ CM, ਸਹੁੰ ਚੁੱਕਣ ਤੋਂ ਬਾਅਦ ਛੂਹੇ ਕੇਜਰੀਵਾਲ ਦੇ ਪੈਰ

ਆਤਿਸ਼ੀ ਨੇ ਸ਼ਨੀਵਾਰ ਨੂੰ ਦਿੱਲੀ ਦੇ 9ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਰਾਜ ਨਿਵਾਸ ਵਿਖੇ ਲੈਫਟੀਨੈਂਟ ਗਵਰਨਰ (ਐਲਜੀ) ਵਿਨੈ ਸਕਸੈਨਾ ਨੇ ਸਹੁੰ ਚੁਕਾਈ।

ਸਹੁੰ ਚੁੱਕਣ ਤੋਂ ਬਾਅਦ ਆਤਿਸ਼ੀ ਨੇ ਅਰਵਿੰਦ ਕੇਜਰੀਵਾਲ ਦੇ ਪੈਰ ਛੂਹੇ। ਉਹ ਦਿੱਲੀ ਦੀ ਸਭ ਤੋਂ ਛੋਟੀ ਅਤੇ ਤੀਜੀ ਮਹਿਲਾ ਮੁੱਖ ਮੰਤਰੀ ਬਣੀ। ਉਨ੍ਹਾਂ ਤੋਂ ਪਹਿਲਾਂ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਰਹਿ ਚੁੱਕੇ ਹਨ।

ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਪੰਜ ਹੋਰ ਵਿਧਾਇਕਾਂ ਨੇ ਵੀ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ || National News

ਮੁਕੇਸ਼ ਅਹਲਾਵਤ ਹੀ ਨਵਾਂ ਚਿਹਰਾ

ਆਤਿਸ਼ੀ ਤੋਂ ਬਾਅਦ ਸੌਰਭ ਭਾਰਦਵਾਜ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਨੇ ਮੰਤਰੀ ਵਜੋਂ ਸਹੁੰ ਚੁੱਕੀ। ਮੰਤਰੀ ਮੰਡਲ ਵਿੱਚ ਮੁਕੇਸ਼ ਅਹਲਾਵਤ ਹੀ ਨਵਾਂ ਚਿਹਰਾ ਹੈ।

43 ਸਾਲਾ ਆਤਿਸ਼ੀ ਕਾਲਕਾਜੀ ਸੀਟ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੀ ਹੈ। ਆਤਿਸ਼ੀ ਨੇ ਦਿੱਲੀ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨ ਦਾ ਕੇਜਰੀਵਾਲ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਆਤਿਸ਼ੀ ਦੀ ਉਮਰ 43 ਸਾਲ ਹੈ, ਜਦੋਂ ਕਿ ਕੇਜਰੀਵਾਲ 45 ਸਾਲ ਦੇ ਸਨ ਜਦੋਂ ਉਹ 2013 ‘ਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ। ‘ਆਪ’ ਵਿਧਾਇਕਾਂ ਨੇ 17 ਸਤੰਬਰ ਨੂੰ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਵਜੋਂ ਆਤਿਸ਼ੀ ਦੇ ਨਾਂ ਨੂੰ ਅੰਤਿਮ ਰੂਪ ਦਿੱਤਾ ਸੀ।

ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ।

LEAVE A REPLY

Please enter your comment!
Please enter your name here