ਦੀਪਿਕਾ ਪਾਦੂਕੋਣ ਆਪਣੇ ਪਤੀ ਰਣਵੀਰ ਸਿੰਘ ਨਾਲ ਪਹੁੰਚੀ ਸਿੱਧੀਵਿਨਾਇਕ ਮੰਦਰ
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਸ਼ੁੱਕਰਵਾਰ ਦੁਪਹਿਰ ਨੂੰ ਸਿੱਧੀਵਿਨਾਇਕ ਮੰਦਰ ਗਏ। ਇਸ ਦੌਰਾਨ ਦੀਪਿਕਾ ਹਰੇ ਰੰਗ ਦੀ ਸਾੜੀ ‘ਚ ਨਜ਼ਰ ਆਈ, ਜਦਕਿ ਰਣਵੀਰ ਕੁੜਤਾ-ਪਜਾਮਾ ‘ਚ ਨਜ਼ਰ ਆਏ। ਇਸ ਮੌਕੇ ‘ਤੇ ਦੋਵਾਂ ਦੇ ਪਰਿਵਾਰ ਵਾਲੇ ਵੀ ਮੌਜੂਦ ਸਨ।
ਇਹ ਜੋੜਾ ਇਸ ਮਹੀਨੇ ਮਾਤਾ-ਪਿਤਾ ਬਣਨ ਜਾ ਰਿਹਾ ਹੈ। ਅਜਿਹੇ ‘ਚ ਉਹ ਬੱਚੇ ਦੇ ਜਨਮ ਤੋਂ ਪਹਿਲਾਂ ਬੱਪਾ ਤੋਂ ਆਸ਼ੀਰਵਾਦ ਲੈਣ ਲਈ ਮੰਦਰ ਪਹੁੰਚੇ। ਦੋਵਾਂ ਦੇ ਕਈ ਵੀਡੀਓਜ਼ ਵੀ ਸਾਹਮਣੇ ਆ ਚੁੱਕੇ ਹਨ, ਜਿਸ ‘ਚ ਰਣਵੀਰ ਗਰਭਵਤੀ ਦੀਪਿਕਾ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਪ੍ਰਵੀਨ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ ‘ਚ ਜਿੱਤਿਆ ਸੋਨ ਤਮਗਾ
ਕੁਝ ਦਿਨ ਪਹਿਲਾਂ ਹੀ ਦੀਪਿਕਾ ਨੇ ਆਪਣੇ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ। ਅਦਾਕਾਰਾ ਨੇ ਸੋਮਵਾਰ ਸ਼ਾਮ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ 14 ਤਸਵੀਰਾਂ ਸ਼ੇਅਰ ਕੀਤੀਆਂ ਹਨ।
ਡਿਲੀਵਰੀ ਡੇਟ 28 ਸਤੰਬਰ ਦੱਸੀ ਜਾ ਰਹੀ
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਕੇ ਦੀਪਿਕਾ ਨੇ ਇਕ ਤਰ੍ਹਾਂ ਨਾਲ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਹੈ, ਜੋ ਉਸ ਦੀ ਪ੍ਰੈਗਨੈਂਸੀ ਨੂੰ ਫਰਜ਼ੀ ਦੱਸ ਰਹੇ ਸਨ। ਮੀਡੀਆ ਰਿਪੋਰਟਾਂ ‘ਚ ਅਦਾਕਾਰਾ ਦੀ ਡਿਲੀਵਰੀ ਡੇਟ 28 ਸਤੰਬਰ ਦੱਸੀ ਜਾ ਰਹੀ ਹੈ।