ਅਮਰੀਕਾ ‘ਚ ਤੂਫਾਨ ਹੇਲੇਨ ਕਾਰਨ 49 ਦੀ ਮੌਤ || Entertainment News

0
64

 

ਅਮਰੀਕਾ ‘ਚ ਤੂਫਾਨ ਹੇਲੇਨ ਕਾਰਨ 49 ਦੀ ਮੌਤ

ਅਮਰੀਕਾ ‘ਚ ਸ਼ੁੱਕਰਵਾਰ (27 ਸਤੰਬਰ) ਨੂੰ ਆਏ ਚੱਕਰਵਾਤੀ ਤੂਫਾਨ ਹੇਲੇਨ ਕਾਰਨ ਹੁਣ ਤੱਕ 5 ਸੂਬਿਆਂ ‘ਚ 49 ਲੋਕਾਂ ਦੀ ਮੌਤ ਹੋ ਗਈ ਹੈ।

ਜ਼ਮੀਨ ਖਿਸਕਣ ਦੀਆਂ ਘਟਨਾਵਾਂ

ਚੱਕਰਵਾਤ ਦਾ ਸਭ ਤੋਂ ਵੱਧ ਪ੍ਰਭਾਵ ਦੱਖਣੀ ਕੈਰੋਲੀਨਾ ਅਤੇ ਜਾਰਜੀਆ ਵਿੱਚ ਦੇਖਿਆ ਗਿਆ ਜਿੱਥੇ ਸ਼੍ਰੇਣੀ 4 ਦੇ ਤੂਫਾਨ ਕਾਰਨ 34 ਲੋਕਾਂ ਦੀ ਮੌਤ ਹੋ ਗਈ। ਪੰਜਾਂ ਰਾਜਾਂ ਵਿੱਚ ਤੂਫ਼ਾਨ ਕਾਰਨ ਕਈ ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਤਰੀ ਕੈਰੋਲੀਨਾ ‘ਚ ਕੁਝ ਥਾਵਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ। ਲੋਕਾਂ ਨੂੰ ਬਚਾਉਣ ਲਈ ਇੱਥੇ ਹੈਲੀਕਾਪਟਰ ਭੇਜੇ ਗਏ।

ਬਚਾਅ ਕਾਰਜਾਂ ਲਈ 4 ਹਜ਼ਾਰ ਨੈਸ਼ਨਲ ਗਾਰਡਜ਼ ਨੂੰ ਤਾਇਨਾਤ

ਇਸ ਦੌਰਾਨ ਹਸਪਤਾਲ ਦੀ ਛੱਤ ਤੋਂ ਵੀ ਕਰੀਬ 59 ਲੋਕਾਂ ਨੂੰ ਬਚਾਇਆ ਗਿਆ। ਅਮਰੀਕਾ ‘ਚ ਤੂਫਾਨ ਕਾਰਨ 45 ਲੱਖ ਲੋਕਾਂ ਦੇ ਘਰਾਂ ‘ਚ ਬਿਜਲੀ ਸਪਲਾਈ ਨਹੀਂ ਹੈ। ਫਲੋਰੀਡਾ ਵਿੱਚ ਬਚਾਅ ਕਾਰਜਾਂ ਲਈ 4 ਹਜ਼ਾਰ ਨੈਸ਼ਨਲ ਗਾਰਡਜ਼ ਨੂੰ ਤਾਇਨਾਤ ਕੀਤਾ ਗਿਆ ਹੈ।

 

LEAVE A REPLY

Please enter your comment!
Please enter your name here