‘ਦੰਗਲ’ ਅਦਾਕਾਰਾ ਜ਼ਾਇਰਾ ਦੇ ਪਿਤਾ ਦਾ ਹੋਇਆ ਦਿਹਾਂਤ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਪੋਸਟ
ਦੰਗਲ ਫ਼ਿਲਮ ਦੀ ਅਦਾਕਾਰਾ ਜ਼ਾਇਰਾ ਵਸੀਮ ਜੋ ਕਿ ਫ਼ਿਲਮੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਹੈ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਜ਼ਾਇਰਾ ਨੇ ਆਪਣੇ ਐਕਸ ਅਕਾਊਂਟ ‘ਤੇ ਇਕ ਭਾਵੁਕ ਪੋਸਟ ਪਾ ਕੇ ਸਾਂਝੀ ਕੀਤੀ ਹੈ | ਅਦਾਕਾਰਾ ਵੱਲੋਂ ਆਪਣੇ ਪਿਤਾ ਲਈ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਪੋਸਟ ਕਾਫੀ ਵਾਇਰਲ ਹੋ ਰਹੀ ਹੈ।
ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ਮੇਰੇ ਪਿਤਾ ਜ਼ਾਹਿਦ ਵਸੀਮ ਦਾ ਦਿਹਾਂਤ ਹੋ ਗਿਆ ਹੈ। ਕਿਰਪਾ ਕਰਕੇ ਉਨ੍ਹਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ ਅਤੇ ਅੱਲ੍ਹਾ ਅੱਗੇ ਅਰਦਾਸ ਕਰੋ ਕਿ ਉਹ ਉਨ੍ਹਾਂ ਦੀਆਂ ਗਲਤੀਆਂ ਨੂੰ ਮਾਫ਼ ਕਰਨ, ਉਨ੍ਹਾਂ ਦੀ ਕਬਰ ਨੂੰ ਸ਼ਾਂਤ ਕਰਨ, ਉਨ੍ਹਾਂ ਨੂੰ ਤਸੀਹੇ ਤੋਂ ਬਚਾਵੇ, ਉਨ੍ਹਾਂ ਦੀ ਅਗਲੀ ਯਾਤਰਾ ਨੂੰ ਆਸਾਨ ਬਣਾਵੇ ਅਤੇ ਉਨ੍ਹਾਂ ਨੂੰ ਜਨਾਹ ਅਤੇ ਮਗਹਿਰਾ ਦਾ ਉੱਚਾ ਦਰਜਾ ਪ੍ਰਦਾਨ ਕਰੇ।
ਇਹ ਵੀ ਪੜ੍ਹੋ :ਪੰਜਾਬੀ ਕੁੜੀ ਦੀ ਕੈਨੇਡਾ ‘ਚ ਭੇਦਭਰੇ ਹਾਲਾਤਾਂ ‘ਚ ਹੋਈ ਮੌਤ
ਜੋ ਲੋਕ ਨਹੀਂ ਜਾਣਦੇ, ਉਨ੍ਹਾਂ ਲਈ ਦੱਸ ਦੇਈਏ ਕਿ ਦੰਗਲ ਤੋਂ ਇਲਾਵਾ ਜ਼ਾਇਰਾ ਵਸੀਮ ਨੇ ਸੀਕ੍ਰੇਟ ਸੁਪਰਸਟਾਰ ਅਤੇ ਦਿ ਸਕਾਈ ਇਜ਼ ਪਿੰਕ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ, ਜਿਸ ਤੋਂ ਬਾਅਦ ਉਸਨੇ ਸੰਨਿਆਸ ਲੈ ਲਿਆ ਹੈ।