ਕਸਟਮ ਵਿਭਾਗ ਵਲੋਂ ਕੀਤੀ ਗਈ ਵੱਡੀ ਕਾਰਵਾਈ | Punjab News

0
14
ਕਸਟਮ ਵਿਭਾਗ ਵਲੋਂ ਕੀਤੀ ਗਈ ਵੱਡੀ ਕਾਰਵਾਈ | Punjab News

ਵਿਦੇਸ਼ ਤੋਂ ਤੇ ਖ਼ਾਸਕਰ ਦੁਬਈ ਤੋਂ ਸੋਨੇ ਦੀ ਤਸਕਰੀ ਦਾ ਸਿਲਸਿਲਾ ਜਾਰੀ ਰਹਿੰਦਾ ਹੈ | ਤੇ ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਸਾਹਮਣੇ ਆਇਆ ਹੈ ਜਿਥੇ ਸੋਨੇ ਦੀ ਤਸਕਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ ਹੈ |

ਜਾਣਕਾਰੀ ਅਨੁਸਾਰ ਕੱਲ ਰਾਤ ਨੂੰ 12:30 ਵਜੇ ਦੁਬਈ ਤੋਂ ਏਅਰ ਇੰਡੀਆ ਦੀ ਫਲਾਈਟ ਆਈ | ਫਲਾਈਟ ਦੇ ਪਹੁੰਚਣ ਤੋਂ ਪਹਿਲਾਂ ਹੀ ਐਂਟੀ ਸਮਗਲਿੰਗ ਅੰਮ੍ਰਿਤਸਰ ਸਟਾਫ ਨੂੰ ਸੂਚਨਾ ਮਿਲੀ ਸੀ ਕੀ ਫਲਾਈਟ ਦੇ ਵਿੱਚ ਸੋਨੇ ਦੀ ਸਮਗਲਿੰਗ ਕੀਤੀ ਜਾ ਰਹੀ ਹੈ। ਅਜਿਹਾ ਹੀ ਹੋਇਆ ਏਅਰ ਇੰਡੀਆ ਐਕਸਪ੍ਰੈਸ ਦੀ IX-1980 ਫਲਾਈਟ ਦੀ ਚੈਕਿੰਗ ਦੇ ਦੌਰਾਨ ਦੋ ਸੋਨੇ ਦੇ ਬਿਸਕਿਟ ਮਿਲੇ |

ਜਿਸਨੂੰ ਸ਼ਾਇਦ ਕਸਟਮ ਵਿਭਾਗ ਦੇ ਡਰ ਤੋਂ ਯਾਤਰੀ ਨੇ ਪਲੇਨ ਦੇ ਵਿੱਚ ਹੀ ਛੱਡ ਦਿੱਤਾ ਸੀ | ਦਸਦੀਏ ਕਿ ਕਸਟਮ ਵਿਭਾਗ ਨੂੰ ਮਿਲਿਆ ਸੋਨਾ ਸ਼ੁੱਧ 24 ਕੈਰੇਟ ਬਿਸਕੁਟ ਦੇ ਰੂਪ ਦੇ ਵਿਚ ਸੀ | ਇਹਨਾਂ ਸੋਨੇ ਦੇ ਬਿਸਕੁਟ ਦਾ ਕੁੱਲ ਭਾਰ ਦੋ ਕਿਲੋਗ੍ਰਾਮ ਸੀ ਤੇ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ ਇਕ ਕਰੋੜ 31 ਲੱਖ 60 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ |

ਕਸਟਮ ਵਿਭਾਗ ਨੇ ਸੋਨਾ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਲਈ ਦਸਦੀਏ ਕਿ ਕਸਟਮ ਐਕਟ, 1962 ਦੀਆਂ ਸਬੰਧਤ ਧਾਰਾਵਾਂ ਤਹਿਤ 17 ਮਾਰਚ 2024 ਨੂੰ ਤਸਕਰੀ ਕੀਤਾ ਗਿਆ ਸੋਨਾ ਜ਼ਬਤ ਕੀਤਾ ਗਿਆ ਹੈ। ਫਿਲਹਾਲ ਇਸ ਨੂੰ ਕੁਝ ਦਿਨਾਂ ਲਈ ਕਸਟਮ ਵਿਭਾਗ ਦੀ ਹਿਰਾਸਤ ‘ਚ ਰੱਖਿਆ ਜਾਵੇਗਾ ਅਤੇ ਜੇਕਰ ਕੋਈ ਇਸ ‘ਤੇ ਦਾਅਵਾ ਨਹੀਂ ਕਰਦਾ ਤਾਂ ਇਸ ਦੀ ਨਿਲਾਮੀ ਕੀਤੀ ਜਾਵੇਗੀ।

LEAVE A REPLY

Please enter your comment!
Please enter your name here