ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਮਾਮਲਾ ਕਾਫੀ ਭਖ ਗਿਆ ਹੈ। ਇਸ ਪੂਰੇ ਮਾਮਲੇ ‘ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਅਤੇ ਇਸ ਪ੍ਰੈੱਸ ਕਾਨਫਰੰਸ ਦੌਰਾਨ ਗੱਲ ਕਰਦੇ ਹੋਏ ਮਨੀਸ਼ਾ ਗੁਲਾਟੀ ਕਈ ਵਾਰ ਹੱਸੇ, ਜਿਸ ‘ਤੇ ਦਿੱਲੀ ਮਹਿਲਾ ਕਮਿਸ਼ਨ (DCW) ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਉਨ੍ਹਾਂ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਮਾਲੀਵਾਲ ਨੇ ਕਿਹਾ ਕਿ ਦੇਸ਼ ‘ਚ ਜ਼ਿਆਦਾਤਰ ਮਹਿਲਾ ਕਮਿਸ਼ਨ ਦੇ ਦਫਤਰ ਹੁਣ ਕਿਟੀ ਪਾਰਟੀ ਦਫਤਰਾਂ ‘ਚ ਬਦਲ ਗਏ ਹਨ, ਜਿੱਥੇ ਕੋਈ ਕੰਮ ਨਹੀਂ ਹੁੰਦਾ ਅਤੇ ਸਿਰਫ ਪਾਰਟੀਆਂ ਹੁੰਦੀਆਂ ਹਨ।
ਇਸ ਮਾਮਲੇ ‘ਚ ਸਵਾਤੀ ਮਾਲੀਵਾਲ ਨੇ ਮਨੀਸ਼ਾ ਗੁਲਾਟੀ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਰਗੇ ਗੰਭੀਰ ਮਾਮਲੇ ‘ਤੇ ਗੱਲ ਕਰਦੇ ਹੋਏ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਕਿਵੇਂ ਹੱਸ ਰਹੀ ਹੈ? ਉਹ ਕਹਿ ਰਹੇ ਸਨ ਕਿ ਕੁੜੀਆਂ ਦੀ ਕੋਈ ਵੀ ਵੀਡੀਓ ਨਹੀਂ ਬਣਾਈ ਗਈ।’ ਉਨ੍ਹਾਂ ਨੇ ਅੱਗੇ ਕਿਹਾ, ‘ਮਹਿਲਾ ਕਮਿਸ਼ਨ ਔਰਤਾਂ ਦੇ ਹਿੱਤ ਲਈ ਹੁੰਦੇ ਹਨ, ਪਰ ਅਫ਼ਸੋਸ ਅੱਜ ਦੇਸ਼ ਦੇ ਜ਼ਿਆਦਾਤਰ ਮਹਿਲਾ ਕਮਿਸ਼ਨਾਂ ਨੂੰ ਕਿਟੀ ਪਾਰਟੀ ਦਫ਼ਤਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
पंजाब महिला आयोग की अध्यक्ष #ChandigarhUniversity जैसे गंभीर मामले की जानकारी देते हुए हस रही है? साथ में वो कह रही हैं कि लड़कियों की कोई विडीओ नहीं बनी! महिला आयोग महिलाओं के हित के लिए होते हैं, अफसोस देश के अधिकतर महिला आयोग बस Kitty Party कार्यालय बनकर रह गए हैं! pic.twitter.com/nVVGYQfKiX
— Swati Maliwal (@SwatiJaiHind) September 18, 2022
ਦੱਸ ਦੇਈਏ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਚ ਸ਼ਨੀਵਾਰ ਰਾਤ ਵਿਦਿਆਰਥਣਾਂ ਵੱਲੋਂ ਭਾਰੀ ਹੰਗਾਮਾ ਹੋਇਆ। ਮਾਮਲਾ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦਾ ਹੈ। ਵਿਦਿਆਰਥਣਾਂ ਦੀਆਂ ਨਹਾਉਂਦੇ ਸਮੇਂ ਦੀਆਂ ਵੀਡੀਓ ਬਣਾਈਆਂ ਗਈਆਂ ਸਨ। ਯੂਨੀਵਰਸਿਟੀ ਦੀ ਵਿਦਿਆਰਥਣ ‘ਤੇ ਹੀ ਵੀਡੀਓ ਬਣਾਉਣ ਦਾ ਇਲਜ਼ਾਮ ਹੈ।
ਹੋਸਟਲ ਦੀਆਂ ਵਿਦਿਆਰਥਣਾਂ ਦੀ ਨਹਾਉਂਦੇ ਸਮੇਂ ਅਸ਼ਲੀਲ ਵੀਡੀਓ ਬਣਾਉਣ ਵਾਲੀ ਕੁੜੀ ਨੂੰ ਗ੍ਰਿ੍ਫਤਾਰ ਕਰ ਲਿਆ ਗਿਆ ਹੈ। ਇਸ ਕੁੜੀ ਨੇ ਕਬੂਲ ਕੀਤਾ ਹੈ ਕਿ ਉਸ ਨੇ ਇਹ ਵੀਡੀਓ ਸ਼ਿਮਲਾ ਦੇ ਮੁੰਡੇ ਦੇ ਕਹਿਣ ਉਤੇ ਬਣਾਈਆਂ ਸਨ। ਇਹ ਵੀਡੀਓ ਬਣਾ ਕੇ ਇਸ ਲੜਕੇ ਨੂੰ ਭੇਜਦੀ ਸੀ ਤੇ ਅੱਗੋਂ ਇਹ ਲੜਕਾ ਇਨ੍ਹਾਂ ਨੂੰ ਵਾਇਰਲ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਾਫੀ ਸਮੇਂ ਤੋਂ ਬਣਾਈ ਜਾ ਰਹੀ ਸੀ। ਜਦੋਂ ਮਾਮਲਾ ਵਾਰਡਨ ਦੇ ਧਿਆਨ ਵਿੱਚ ਆਇਆ ਤਾਂ ਹੰਗਾਮਾ ਹੋ ਗਿਆ। ਵਿਦਿਆਰਥੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ। ਜਾਣਕਾਰੀ ਅਨੁਸਾਰ ਹੁਣ ਇਸ ਮਾਮਲੇ ਨੂੰ ਲੈ ਕੇ 3 ਮੈਂਬਰੀ SIT ਬਣਾਈ ਗਈ ਹੈ ਜੋ ਕਿ ਪੂਰੇ ਮਾਮਲੇ ਦੀ ਜਾਂਚ ਕਰੇਗੀ।