ਕ੍ਰਿਕਟਰ ਰਿਸ਼ਭ ਪੰਤ ਨੂੰ ਇਲਾਜ਼ ਕਰਵਾਉਣ ਦੇ ਲਈ ਮੁੰਬਈ ਸ਼ਿਫਟ ਕੀਤਾ ਜਾਵੇਗਾ। ਦਰਅਸਲ ਰਿਸ਼ਭ ਪੰਤ ਨੂੰ ਲਿਗਾਮੈਂਟ ਦੀ ਸੱਟ ਦੇ ਇਲਾਜ ਲਈ ਮੁੰਬਈ ਭੇਜਿਆ ਜਾਵੇਗਾ। ਡੀਡੀਸੀਏ ਦੇ ਡਾਇਰੈਕਟਰ ਸ਼ਿਆਮ ਸ਼ਰਮਾ ਨੇ ਦੱਸਿਆ ਕਿ ਕ੍ਰਿਕਟਰ ਰਿਸ਼ਭ ਪੰਤ ਨੂੰ ਅਗਲੇ ਇਲਾਜ ਲਈ ਅੱਜ ਮੁੰਬਈ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਬੀਸੀਸੀਆਈ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਬ੍ਰੇਕਅੱਪ ਤੋਂ ਨਾਰਾਜ਼ ਨੌਜਵਾਨ ਨੇ ਲੜਕੀ ‘ਤੇ ਚਾਕੂ ਨਾਲ ਕੀਤਾ ਹਮਲਾ
ਮੀਡੀਆ ਰਿਪੋਰਟ ਅਨੁਸਾਰ ਇਸ ਤੋਂ ਪਹਿਲਾਂ ਸ਼ਿਆਮ ਸ਼ਰਮਾ ਨੇ ਦੱਸਿਆ ਕਿ ‘ਰਿਸ਼ਭ ਪੰਤ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ਪਰ ਫਿਲਹਾਲ ਉਨ੍ਹਾਂ ਨਾਲ ਜ਼ਿਆਦਾ ਗੱਲਬਾਤ ਕਰਨਾ ਠੀਕ ਨਹੀਂ ਹੈ। ਅਜਿਹੇ ਵਿੱਚ ਉਨ੍ਹਾਂ ਨੇ ਪ੍ਰਸ਼ੰਸਕਾਂ ਅਤੇ ਵੀਵੀਆਈਪੀਜ਼ ਨੂੰ ਫਿਲਹਾਲ ਪੰਤ ਨੂੰ ਮਿਲਣ ਨਾ ਜਾਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ‘ਜੋ ਲੋਕ ਪੰਤ ਨੂੰ ਮਿਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਫਿਲਹਾਲ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਪੰਤ ਨੂੰ ਅਜੇ ਵੀ ਇਨਫੈਕਸ਼ਨ ਦਾ ਖਤਰਾ ਹੈ। ਉਸ ਨੂੰ ਮਿਲਣ ਲਈ ਕੋਈ ਵੀਆਈਪੀ ਮੂਵਮੈਂਟ ਨਹੀਂ ਹੋਣੀ ਚਾਹੀਦੀ। ਇਸ ਨਾਲ ਪੰਤ ਨੂੰ ਇਨਫੈਕਸ਼ਨ ਖਤਰਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਨਸ਼ੇ ‘ਚ ਯਾਤਰੀ ਨੇ ਫਲਾਈਟ ‘ਚ ਕੀਤੀ ਸ਼ਰਮਨਾਕ ਹਰਕਤ
ਜ਼ਿਕਰਯੋਗ ਹੈ ਕਿ ਪੰਤ ਨੂੰ 30 ਦਸੰਬਰ ਨੂੰ ਕਾਰ ਹਾਦਸੇ ਤੋਂ ਬਾਅਦ ਦੇਹਰਾਦੂਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪਰ ਹੁਣ ਪੰਤ ਦੀ ਹਾਲਤ ‘ਚ ਪਹਿਲਾਂ ਤੋਂ ਕਾਫੀ ਸੁਧਾਰ ਹੋ ਰਿਹਾ ਹੈ। ਪਰ ਪੰਤ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਚ ਅਜੇ ਵੀ ਦਰਦ ਅਤੇ ਸੋਜ ਹੈ। ਜਿਸ ਕਾਰਨ ਪੰਤ ਨੂੰ ਦਰਦ ਪ੍ਰਬੰਧਨ ਥੈਰੇਪੀ ਦਿੱਤੀ ਜਾ ਰਹੀ ਹੈ। ਪਰ ਇਸ ਸਭ ਦੇ ਵਿਚਕਾਰ ਡੀਡੀਸੀਏ ਦੇ ਪ੍ਰਧਾਨ ਸ਼ਿਆਮ ਸ਼ਰਮਾ ਨੇ ਪੰਤ ਨੂੰ ਲੈ ਕੇ ਨਵਾਂ ਅਪਡੇਟ ਦਿੱਤਾ ਹੈ ਕਿ ਪੰਤ ਨੂੰ ਅਗਲੇ ਇਲਾਜ ਲਈ ਅੱਜ ਮੁੰਬਈ ਸ਼ਿਫਟ ਕੀਤਾ ਜਾਵੇਗਾ।