ਜੋਸ਼ੀਮੱਠ ‘ਚ ਜ਼ਮੀਨ ਖਿਸਕਣ ਕਾਰਨ 500 ਤੋਂ ਵੱਧ ਘਰਾਂ ‘ਚ ਆਈਆਂ ਤਰੇੜਾਂ, ਵੱਡੀ ਗਿਣਤੀ ‘ਚ ਲੋਕ ਕੀਤੇ ਜਾਣਗੇ ਸ਼ਿਫਟ

0
92

ਉਤਰਾਖੰਡ ਦੇ ਜੋਸ਼ੀਮੱਠ ਵਿੱਚ ਜ਼ਮੀਨ ਖਿਸਕਣ ਕਾਰਨ 561 ਘਰਾਂ ਵਿੱਚ ਤਰੇੜਾਂ ਆ ਗਈਆਂ ਹਨ । ਇਸਦੇ ਬਾਵਜੂਦ NTPC ਦੇ ਹਾਈਡਲ ਪ੍ਰੋਜੈਕਟ ਦੀ ਸੁਰੰਗ ਤੇ ਚਾਰ ਧਾਮ ਆਲ-ਵੇਦਰ ਰੋਡ ਦਾ ਕੰਮ ਰੋਕਿਆ ਨਹੀਂ ਗਿਆ ਹੈ। ਇਹ ਹਾਲ ਉਦੋਂ ਹੋਇਆ ਹੈ ਜਦੋਂ ਸਰਕਾਰ ਨੇ ਇਨ੍ਹਾਂ ‘ਤੇ ਤੁਰੰਤ ਰੋਕ ਲਗਾ ਦਿੱਤੀ ਸੀ। ਇਸਦੇ ਬਾਅਦ ਕਾਗਜ਼ਾਂ ‘ਤੇ ਕੰਮ ਬੰਦ ਹੋ ਗਿਆ, ਪਰ ਮੌਕੇ ‘ਤੇ ਵੱਡੀਆਂ ਮਸ਼ੀਨਾਂ ਲਗਾਤਾਰ ਪਹਾੜ ਦੀ ਖੁਦਾਈ ਕਰ ਰਹੀਆਂ ਹਨ।

ਜੋਸ਼ੀਮੱਠ ਵਿੱਚ ਲਗਾਤਾਰ ਪਾਣੀ ਦਾ ਰਿਸਾਅ ਹੋ ਰਿਹਾ ਹੈ। ਕੜਾਕੇ ਦੀ ਠੰਡ ਵਿੱਚ ਲੋਕ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹਨ। ਉਨ੍ਹਾਂ ਨੂੰ ਡਰ ਹੈ ਕਿ ਘਰ ਕਿਸੇ ਵੀ ਸਮੇਂ ਡਿੱਗ ਸਕਦਾ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਸਥਿਤੀ ਦਾ ਜਾਇਜ਼ਾ ਲੈਣ ਜੋਸ਼ੀਮਠ ਦਾ ਦੌਰਾ ਕਰਨਗੇ।

ਇਹ ਵੀ ਪੜ੍ਹੋ: ਮਾਨ ਸਰਕਾਰ ਵੱਲੋਂ ਨਵੀਆਂ ਗੱਡੀਆਂ ਦੀ ਖਰੀਦ ਮੌਕੇ ਛੋਟ ਦੇਣ ਦਾ ਫੈਸਲਾ

ਇਸ ਤੋਂ ਪਹਿਲਾਂ ਸੀਐਮ ਧਾਮੀ ਨੇ ਸ਼ੁੱਕਰਵਾਰ ਨੂੰ ਉੱਚ ਪੱਧਰੀ ਮੀਟਿੰਗ ਕੀਤੀ। ਇਸ ਵਿੱਚ ਖ਼ਤਰੇ ਵਾਲੇ ਖੇਤਰ ਨੂੰ ਤੁਰੰਤ ਖਾਲੀ ਕਰਨ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਸੁਰੱਖਿਅਤ ਥਾਂ ’ਤੇ ਵੱਡਾ ਮੁੜ ਵਸੇਬਾ ਕੇਂਦਰ ਬਣਾਉਣ ਦੇ ਹੁਕਮ ਦਿੱਤੇ ਗਏ ਸਨ। ਇਸ ਦੇ ਨਾਲ ਹੀ ਖਤਰਨਾਕ ਘਰਾਂ ਵਿੱਚ ਰਹਿ ਰਹੇ 600 ਪਰਿਵਾਰਾਂ ਨੂੰ ਤੁਰੰਤ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਗਏ। ਜਿਨ੍ਹਾਂ ਪਰਿਵਾਰਾਂ ਦੇ ਘਰ ਰਹਿਣ ਦੇ ਲਾਇਕ ਨਹੀਂ ਹਨ ਜਾਂ ਨੁਕਸਾਨੇ ਗਏ ਹਨ। ਸਰਕਾਰ ਨੇ ਉਨ੍ਹਾਂ ਪਰਿਵਾਰਾਂ ਨੂੰ ਕਿਰਾਏ ਦੇ ਮਕਾਨ ਵਿੱਚ ਜਾਣ ਲਈ ਕਿਹਾ ਹੈ, ਜਿਨ੍ਹਾਂ ਦੇ ਘਰ ਰਹਿਣ ਦੇ ਲਾਇਕ ਨਹੀਂ ਹਨ ਜਾਂ ਹਾਦਸਾਗ੍ਰਸਤ ਹੋ ਗਏ ਹਨ। ਸਰਕਾਰ ਉਨ੍ਹਾਂ ਨੂੰ ਕਿਰਾਏ ਦੇ ਤੌਰ ‘ਤੇ ਹਰ ਮਹੀਨੇ 4 ਹਜ਼ਾਰ ਰੁਪਏ ਦੇਵੇਗੀ। ਇਹ ਰਾਸ਼ੀ ਅਗਲੇ 6 ਮਹੀਨਿਆਂ ਤੱਕ CM ਰਿਲੀਫ ਫ਼ੰਡ ਵਿੱਚੋਂ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here