ਅਦਾਲਤ ਨੇ ਦਿੱਤਾ ਆਤਿਸ਼ੀ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦਾ ਹੁਕਮ

0
28
Aatishi

ਨਵੀਂ ਦਿੱਲੀ, 15 ਜਨਵਰੀ 2026 : ਪੰਜਾਬ ਦੇ ਜਲੰਧਰ ਦੀ ਇਕ ਅਦਾਲਤ (Court) ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਆਤਿਸ਼ੀ (MLA Atishi) ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੋ਼ ਹਟਾਉਣ ਦਾ ਹੁਕਮ ਦਿੱਤਾ ਹੈ ।

ਅਦਾਲਤ ਨੇ ਸਮੁੱਚੇ ਵੀਡੀਓ ਪੋਸਟ ਲਿੰਕ ਹਟਾਉਣ ਦੇ ਹੁਕਮ

ਪੰਜਾਬ ਦੇ ਜਲੰਧਰ ਦੀ ਅਦਾਲਤ ਦੇ ਹੁਕਮਾਂ ਨਾਲ ਅੱਜ ਭਾਜਪਾ ਨੂੰ ਇਕ ਵੱਡਾ ਝਟਕਾ ਉਸ ਵੇਲੇ ਲੱਗਿਆ ਜਦੋਂ ਅਦਾਲਤ ਵਿੱਚ ਸੁਣਵਾਈ ਦੌਰਾਨ ਮਾਨਯੋਗ ਜੱਜ ਹਰਪ੍ਰੀਤ ਕੌਰ ਦੀ ਅਦਾਲਤ ਵੱਲੋਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ (Social media platforms) `ਤੇ ਵੀਡੀਓ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ । ਅਦਾਲਤ ਦੇ ਹੁਕਮ ਅਨੁਸਾਰ ਜਿਸ ਵੀ ਅਕਾਊਂਟ ਤੋਂ ਵੀਡੀਓ ਪੋਸਟ ਹੋਇਆ, ਉਸ ਦੇ ਸਾਰੇ ਲਿੰਕ ਸੋਸ਼ਲ ਮੀਡੀਆ ਤੋਂ ਹਟਾਏ ਜਾਣ। ਕੋਰਟ ਵੱਲੋਂ ਇਹ ਵੀ ਕਿਹਾ ਗਿਆ ਕਿ ਫੋਰੈਂਸਿਕ ਜਾਂਚ ਵਿੱਚ ਵੀਡੀਓ ਐਡਿਟ (Video editing) ਕਰਨ ਦਾ ਮਾਮਲਾ ਪਾਇਆ ਗਿਆ ਹੈ, ਜਿਸ ਨੂੰ ਭਾਜਪਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ।

ਕੀ ਸੀ ਸਮੁੱਚਾ ਮਾਮਲਾ

ਦਿੱਲੀ ਵਿਧਾਨ ਸਭਾ ਵੱਲੋਂ ਆਮ ਆਦਮੀ ਪਾਰਟੀ ਦੀ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਕਥਿਤ ਤੌਰ `ਤੇ ਐਡਿਟ ਕੀਤੇ ਗਏ ਵੀਡੀਓ ਨੂੰ ਪਬਲਿਸ਼ ਕਰਨ ਦੇ ਆਰੋਪ ਵਿੱਚ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ (Minister Kapil Mishra) ਵਿਰੁੱਧ ਜਲੰਧਰ ਵਿੱਚ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ । ਇਸ ਐੱਫ. ਆਈ. ਆਰ. ਦੇ ਮਾਮਲੇ ਵਿੱਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਸਮੇਤ ਪੰਜਾਬ ਪੁਲਸ ਦੇ 3 ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ ਅਤੇ ਲੈਬ ਦੀ ਰਿਪੋਰਟ ਮੰਗੀ ਗਈ ਸੀ ।

Read More : ਮੁੱਖ ਮੰਤਰੀ ਮਾਨ ਨੇ ਕੀਤੀ ਆਤਿਸ਼ੀ ਦੀ ਭਾਸ਼ਣ ਵੀਡੀਓ ਨਾਲ ਛੇੜਛਾੜ ਦੀ ਸਖ਼ਤ ਨਿੰਦਾ

LEAVE A REPLY

Please enter your comment!
Please enter your name here