ਅਦਾਲਤ ਨੇ ਕੀਤੇ ਲੁਧਿਆਣਾ ਪੁਲਸ ਕਮਿਸ਼ਨਰ ਦੇ ਜ਼ਮਾਨਤੀ ਵਾਰੰਟ ਜਾਰੀ

0
28
Swapan Sharma

ਜਲੰਧਰ, 3 ਫਰਵਰੀ 2026 : ਪੰਜਾਬ ਦੇ ਜਿ਼ਲਾ ਲੁਧਿਆਣਾ ਦੇ ਪੁਲਸ ਕਮਿਸ਼ਨਰ (Police Commissioner) ਸਵਪਨ ਸ਼ਰਮਾ ਦੇ ਜਲੰਧਰ ਦੀ ਇਕ ਅਦਾਲਤ ਵਲੋਂ ਜ਼ਮਾਨਤੀ ਵਾਰੰਟ (Bail warrant) ਜਾਰੀ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿਸ ਮਾਮਲੇ ਵਿਚ ਕੀਤੇ ਗਏ ਹਨ ਜ਼ਮਾਨਤੀ ਵਾਰੰਟ ਜਾਰੀ

ਜਲੰਧਰ ਦੀ ਇੱਕ ਅਦਾਲਤ ਨੇ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ (Swapan Sharma) ਵਿਰੁੱਧ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ ਉਹ ਇਕ ਐਨ. ਡੀ. ਪੀ. ਐਸ. ਦੇ ਮਾਮਲੇ ਵਿੱਚ ਜਾਰੀ ਕੀਤੇ ਗਏ ਹਨ । ਮਿਲੀ ਜਾਣਕਾਰੀ ਅਨੁਸਾਰ ਮਾਨਯੋਗ ਅਦਾਲਤ ਨੇ ਉਨ੍ਹਾਂ ਨੂੰ 4 ਤਰੀਕ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ । ਇਹ ਮਾਮਲਾ 2024 ਵਿੱਚ ਐਨ. ਡੀ. ਪੀ. ਐਸ. (N. D. P. S.) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪੁਲਸ ਸਟੇਸ਼ਨ ਡਿਵੀਜ਼ਨ ਨੰਬਰ 3 ਵਿੱਚ ਦਰਜ ਕੀਤਾ ਗਿਆ ਸੀ । ਸ਼ੁਰੂ ਵਿੱਚ, 2 ਕਿਲੋ ਅਫੀਮ ਬਰਾਮਦ ਕੀਤੀ ਗਈ ਸੀ ।

ਕੀ ਕਾਰਨ ਰਿਹਾ ਵਾਰੰਟ ਜਾਰੀ ਹੋਣ ਦਾ

ਜਾਣਕਾਰੀ ਅਨੁਸਾਰ ਜਿਸ ਐਨ. ਡੀ. ਪੀ. ਐਸ. ਮਾਮਲੇ ਵਿਚ ਜ਼ਮਾਨਤੀ ਵਾਰੰਟ ਜਾਰੀ ਹੋਏ ਹਨ ਦੇ ਮਾਮਲੇ ਦੀ ਹੋਰ ਜਾਂਚ ਤੋਂ ਬਾਅਦ ਪੁਲਸ ਨੇ ਇੱਕ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ । ਹੁਣ ਕੁੱਲ 22 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ । ਮੁਕੱਦਮੇ ਦੌਰਾਨ ਐਨ. ਡੀ. ਪੀ. ਐਸ. ਮਾਮਲਿਆਂ ਲਈ ਵਿਸ਼ੇਸ਼ ਅਦਾਲਤ ਨੇ ਸਵਪਨ ਸ਼ਰਮਾ ਨੂੰ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਪਰ ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ, ਜਿਸ ਕਾਰਨ ਵਾਰੰਟ ਜਾਰੀ ਕੀਤੇ ਗਏ ।

ਕਿਹੜੇ ਪੁਲਸ ਥਾਣੇ ਵਿਚ ਦਰਜ ਕੀਤਾ ਗਿਆ ਸੀ ਕੇਸ

ਜਿ਼ਕਰਯੋਗ ਹੈ ਕਿ ਜਦੋਂ ਇਹ ਮਾਮਲਾ ਪੁਲਸ ਸਟੇਸ਼ਨ ਡਿਵੀਜ਼ਨ ਨੰਬਰ 3 ਵਿੱਚ ਦਰਜ ਕੀਤਾ ਗਿਆ ਸੀ ਤਾਂ ਸਵਪਨ ਸ਼ਰਮਾ ਜਲੰਧਰ ਪੁਲਸ ਕਮਿਸ਼ਨਰ ਸਨ । ਅਦਾਲਤ (Court) ਨੇ ਉਨ੍ਹਾਂ ਨੂੰ 5 ਹਜ਼ਾਰ ਦੀ ਜ਼ਮਾਨਤ ਰਾਸ਼ੀ ਜਮ੍ਹਾ ਕਰਵਾਉਣ ਅਤੇ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ ।

Read More : ਪੁਲਸ ਕਮਿਸ਼ਨਰ ਵਿਰੁੱਧ ਅਦਾਲਤ ਨੇ ਕੀਤੇ ਵਾਰੰਟ ਜਾਰੀ

LEAVE A REPLY

Please enter your comment!
Please enter your name here