ਪੰਜਾਬ ਸਰਕਾਰ ਦੀਆਂ ਵੱਖ-ਵੱਖ ਵਿੱਤੀ ਸਹਾਇਤਾ ਸਕੀਮਾਂ ਦਾ ਜ਼ਮੀਨੀ ਪੱਧਰ ਤੱਕ ਲਾਭ ਪਹੁੰਚਾਉਣ ਲਈ 17 ਅਗਸਤ ਨੂੰ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਸਾਰੇ ਲਾਭਪਾਤਰੀਆਂ ਨੂੰ ਇਹਨਾਂ ਸਕੀਮਾਂ ਦਾ ਲਾਭ ਪਹੁੰਚਾਇਆ ਜਾ ਸਕੇ।
ਇਹ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਬੁਢਾਪਾ ਪੈਨਸ਼ਨਾਂ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਦੇਣ ਲਈ ਕੈਂਪ 17 ਅਗਸਤ ਨੂੰ ਬਲਾਕ ਸੰਗਰੂਰ ਦੇ ਪਿੰਡ ਕਲੋਦੀ, ਗੁਰਦਾਸਪੁਰਾ, ਭਿੰਡਰਾਂ, ਲੱਡੀ (ਘਾਬਦਾਂ ਵਿਖੇ), ਬਲਾਕ ਲਹਿਰਾਗਾਗਾ ਦੇ ਪਿੰਡ ਅਲੀਸ਼ੇਰ, ਚੋਟੀਆਂ, ਕੋਟਲਾ ਲੇਹਲ (ਗੁਰੂਦੁਆਰਾ ਸਾਹਿਬ ਆਲਮਪੁਰ ਵਿਖੇ), ਬਲਾਕ ਦਿੜਬਾ ਦੇ ਪਿੰਡ ਗੁਜਰਾਂ, ਖਾਨਪੁਰ ਫਕੀਰਾ, ਖਨਾਲ ਖੁਰਦ, ਢਡੋਲੀ, ਸੂਲਰ (ਗੁਜਰਾਂ ਗੁਰੂਦੁਆਰਾ ਸਾਹਿਬ ਵਿਖੇ), ਬਲਾਕ ਅੰਨਦਾਨਾ ਐਟ ਮੂਨਕ ਦੇ ਪਿੰਡ ਮਨਿਆਣਾ, ਬਿਸ਼ਨਪੁਰਾ, ਖੋਖਰ, ਹਰੀਗੜ, ਗਹਿਲਾਂ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਿਆਣਾ), ਤਹਿਸੀਲ ਸੁਨਾਮ ਦੇ ਨਾਲ ਪਿੰਡ ਮਹਿਲਾਂ ਵਿਖੇ, ਬਲਾਕ ਧੂਰੀ ਦੇ ਪਿੰਡ ਪਲਾਸੋਰ, ਭੋਜੋਵਾਲੀ, ਮੀਰਹੇੜੀ, ਭੱਦਲਵੱਡ, ਕੋਲਸੇੜੀ (ਪਲਾਸੋਰ ਗੁਰੂਦੁਆਰਾ ਸਾਹਿਬ ਵਿਖੇ), ਬਲਾਕ ਭਵਾਨੀਗੜ੍ਹ ਦੇ ਪਿੰਡ ਰਾਜਪੁਰਾ, ਮਸਾਣੀ, ਬਾਲਦ ਖੁਰਦ, ਬਾਲਦ ਕਲਾਂ, ਥੰਮਣ ਸਿੰਘ ਵਾਲਾ, ਤੁਰੀ, ਹਰਦਿੱਤਪੁਰਾ (ਗੁਰੂਦੁਆਰਾ ਸਾਹਿਬ ਨਦਾਮਪੁਰ) ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਰਹਿੰਦੇ ਨਾਗਰਿਕ ਜੋ ਸਰਕਾਰ ਦੀਆਂ ਪੈਨਸ਼ਨ ਸਕੀਮਾਂ ਦਾ ਲਾਭ ਲੈਣ ਲਈ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਦੇ ਹਨ, ਇਹਨਾਂ ਕੈਂਪਾਂ ਵਿੱਚ ਜਾ ਕੇ ਬਿਨੈ ਪੱਤਰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹਨਾਂ ਕੈਂਪਾਂ ਵਿੱਚ ਦਿਵਿਆਂਗ ਵਿਅਕਤੀ ਆਪਣਾ ਯੂ.ਡੀ.ਆਈ.ਡੀ. ਕਾਰਡ ਬਣਵਾਉਣ ਲਈ ਵੀ ਬਿਨੈ ਕਰ ਸਕਦੇ ਹਨ, ਖਾਸ ਕਰਕੇ ਜਿਹੜੇ ਲਾਭਪਾਤਰੀ ਦਿਵਿਆਂਗ ਪੈਨਸ਼ਨ ਦਾ ਲਾਭ ਲੈ ਰਹੇ ਹਨ ਅਤੇ ਉਨ੍ਹਾਂ ਦਾ ਯੂ.ਡੀ.ਆਈ.ਡੀ. ਨਹੀਂ ਬਣਿਆ ਹੋਇਆ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਆਪਣਾ ਯੂ.ਡੀ.ਆਈ.ਡੀ. ਕਾਰਡ ਜਰੂਰ ਬਣਵਾਉਣ।