ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਬਣਾਉਣ ‘ਤੇ ਵਧਿਆ ਵਿਵਾਦ, ਸੰਤਾਂ ਨੇ ਜਤਾਈ ਨਾਰਾਜ਼ਗੀ, ਮੁਕੱਦਮਾ ਦਰਜ ਕਰਨ ਦੀ ਮੰਗ
ਫਿਲਮ ਅਦਾਕਾਰਾ ਮਮਤਾ ਕੁਲਕਰਨੀ ਹੁਣ ਸੰਨਿਆਸ ਲੈ ਚੁੱਕੀ ਹੈ | ਜਿਸ ਨੂੰ ਲੈ ਕੇ ਹੁਣ ਸਨਾਤਨ ਦੇ ਧਾਰਮਿਕ ਗੁਰੂਆਂ ‘ਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ | ਉਹਨਾਂ ਦਾ ਦੋਸ਼ ਹੈ ਕਿ ਧਾਰਮਿਕ ਪਰੰਪਰਾਵਾਂ ਨੂੰ ਨਜ਼ਰਅੰਦਾਜ਼ ਕਰ ਕੇ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਬਣਾਇਆ ਗਿਆ ਹੈ |
ਉੱਥੇ ਹੀ, ਕਿੰਨਰ ਅਖਾੜਾ ਦਾ ਕਹਿਣਾ ਹੈ ਕਿ ਪੂਰੀ ਪ੍ਰਕਿਰਿਆ ਦਾ ਪਾਲਣ ਕਰਨ ਤੋਂ ਬਾਅਦ ਮਮਤਾ ਮਹਾਮੰਡਲੇਸ਼ਵਰ ਬਣੇ ਹਨ। ਮਮਤਾ ਨੇ ਸ਼ੁੱਕਰਵਾਰ ਨੂੰ ਕਿੰਨਰ ਅਖਾੜੇ ‘ਚ ਸੰਨਿਆਸ ਲਿਆ। ਅਖਾੜੇ ਦੀ ਆਚਾਰੀਆ ਮਹਾਮੰਡਲੇਸ਼ਵਰ ਡਾ. ਲਕਸ਼ਮੀ ਨਰਾਇਣ ਤ੍ਰਿਪਾਠੀ ਨੇ ਉਨ੍ਹਾਂ ਦਾ ਪੱਟਾਭਿਸ਼ੇਕ ਕਰ ਕੇ ਮਹਾਮੰਡਲੇਸ਼ਵਰ ਬਣਾ ਕੇ ਉਨ੍ਹਾਂ ਦਾ ਨਵਾਂ ਨਾਂ ਸ਼੍ਰੀਆਮਾਈ ਮਮਤਾਨੰਦ ਗਿਰੀ ਦਿੱਤਾ। ਇਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ।
ਅੰਡਰਵਰਲਡ ਨਾਲ ਸਬੰਧ ਹੋਣ ਦਾ ਦੋਸ਼
ਸ਼ਾੰਭਵੀ ਪੀਠਾਧੀਸ਼ਵਰ ਸਵਾਮੀ ਆਨੰਦ ਸਵਰੂਪ ਨੇ ਕਿਹਾ- ਮਮਤਾ ਕੁਲਤਾਨੀ ‘ਤੇ ਅੰਡਰਵਰਲਡ ਨਾਲ ਸਬੰਧ ਹੋਣ ਦਾ ਦੋਸ਼ ਹੈ। ਉਹ ਉਸ ਤੋਂ ਬਰੀ ਹੋਈ ਜਾਂ ਨਹੀਂ? ਮੈਨੂੰ ਨਹੀਂ ਪਤਾ, ਪਰ ਉਨ੍ਹਾਂ ਦਾ ਮਹਾਮੰਡਲੇਸ਼ਵਰ ਬਣਨਾ ਅਣਉੱਚਿਤ ਹੈ। ਕਿੰਨਰ ਅਖਾੜਾ ਫਰਜ਼ੀ ਯੂਨੀਵਰਸਿਟੀ ਹੈ ਜੋ ਨਾਜਾਇਜ਼ ਡਿਗਰੀਆਂ ਵੰਡ ਰਿਹਾ ਹੈ। ਲਕਸ਼ਮੀ ਨਾਰਾਇਣ ਤ੍ਰਿਪਾਠੀ ਨੂੰ ਸੰਨਿਆਸ ਦੇਣ ਦਾ ਅਧਿਕਾਰ ਨਹੀਂ ਹੈ। ਇਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਕਿੰਨਰ ਅਖਾੜੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੋਣਾ ਚਾਹੀਦਾ ਹੈ। ਜੇ ਉਨ੍ਹਾਂ ਨੂੰ ਕਿਸੇ ਧਾਰਮਿਕ ਸਮਾਗਮ ‘ਚ ਬੁਲਾਇਆ ਗਿਆ ਤਾਂ ਅਸੀਂ ਉਸ ਵਿਚ ਸ਼ਾਮਲ ਨਹੀਂ ਹੋਵਾਂਗੇ।
ਕਿੰਨਰ ਅਖਾੜਾ ਤਾਂ ਕਿੰਨਰ ਸਮਾਜ ਲਈ ਬਣਿਆ
ਪ੍ਰਥਮ ਕਿੰਨਰ ਕਥਾਵਾਚਕ ਜਗਦਗਰੁ ਹਿਮਾਂਗੀ ਸਖੀ ਨੇ ਕਿਹਾ ਕਿ ਕਿੰਨਰ ਅਖਾੜਾ ਤਾਂ ਕਿੰਨਰ ਸਮਾਜ ਲਈ ਬਣਿਆ ਸੀ। ਹੁਣ ਉਸ ਵਿਚ ਔਰਤ ਨੂੰ ਸਥਾਨ ਦੇ ਦਿੱਤਾ ਗਿਆ। ਜੇਕਰ ਤੁਸੀਂ ਕਿੰਨਰਾਂ ਤੋਂ ਇਲਾਵਾ ਔਰਤਾਂ ਨੂੰ ਮਹਾੰਮਡਲੇਸ਼ਵਰ ਬਣਾਉਣਾ ਹੈ ਤਾਂ ਉਸ ਦਾ ਨਾਂ ਬਦਲ ਕੇ ਦੂਸਰਾ ਰੱਖ ਲਓ। ਬਿਨਾ ਸਿੱਖਿਆ ਦਿੱਤੇ, ਦੀਕਸ਼ਾ ਦੇ ਦਿੱਤੀ। ਮੁੰਡਨ ਨਹੀਂ ਕਰਵਾਇਆ, ਚੋਟੀ ਕੱਟ ਕੇ ਮਹਾਮੰਡਲੇਸ਼ਵਰ ਬਣਾ ਦਿੱਤਾ ਜੋ ਅਣਉੱਚਿਤ ਹੈ। ਉੱਥੇ ਹੀ ਜੂਨਾ ਅਖਾੜਾ ਦੇ ਮੰਡਲੇਸ਼ਵਰ ਯਤਿ ਨਸਸਿੰਘਾਨੰਦ ਗਿਰੀ ਨੇ ਕਿਹਾ ਕਿ ਮਮਤਾ ਕੁਲਕਾਰਨੀ ਦੇ ਫੈਸਲੇ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਸੰਨਿਆਸ ਲੈ ਕੇ ਉਨ੍ਹਾੰ ਚੰਗਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ, ਦਿੱਲੀ ਪੁਲਿਸ ਦੇ 45 ਜਵਾਨ ਕੀਤੇ ਗਏ ਤਾਇਨਾਤ
ਭਗਤੀ ਮਾਰਗ ‘ਤੇ ਚੱਲ ਰਹੀ ਮਮਤਾ
ਆਚਾਰੀਆ ਮਹਾਮੰਡਲੇਸ਼ਵਰ ਕਿੰਨਰ ਅਖਾੜਾ, ਡਾ. ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਕਿਹਾ ਕਿ ਮਮਤਾ ਕੁਲਕਰਨੀ 2022 ਤੋਂ ਮੇਰੇ ਨਾਲ ਸੰਪਰਕ ‘ਚ ਹਨ। ਉਹ ਭਗਤੀ ਮਾਰਗ ‘ਤੇ ਚੱਲ ਰਹੀ ਸਨ। ਉਨ੍ਹਾਂ ਦਾ ਜੀਵਨ ਤੇ ਕਰਮ ਸੰਯਮਿਤ ਸੀ, ਇਸ ਲਈ ਅਖਾੜੇ ਨੇ ਉਨ੍ਹਾਂ ਨੂੰ ਪੂਰੀ ਪਰੰਪਰਾ ਦਾ ਪਾਲਣ ਕਰ ਕੇ ਮਹਾਮੰਡਲੇਸ਼ਵਰ ਬਣਾਇਆ ਹੈ। ਅਦਾਕਾਰਾ ਸਨਾ ਖਾਨ ਪੂਰੀ ਤਰ੍ਹਾਂ ਨਾਲ ਇਸਲਾਮ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰ ਰਹੀ ਹਨ ਤਾਂ ਉਨ੍ਹਾਂ ਲਈ ਕਿਸੇ ਨੇ ਕੁਝ ਨਹੀਂ ਕਿਹਾ। ਮਮਤਾ ਨੇ ਜੀਵਨ ਆਪਣੇ ਧਰਮ ਲਈ ਸਮਰਪਿਤ ਕੀਤਾ ਤਾਂ ਹੰਗਾਮਾ ਕੀਤਾ ਜਾ ਰਿਹਾ ਹੈ। ਜੋ ਲੋਕ ਉਨ੍ਹਾਂ ਦੇ ਮਹਾਮੰਡਲੇਸ਼ਵਰ ਬਣਨ ‘ਤੇ ਵਿਅਰਥ ਦੀ ਬਿਆਨਬਾਜ਼ੀ ਕਰ ਰਹੇ ਹਨ, ਸਾਡੇ ਕੋਲ ਉਨ੍ਹਾਂ ਖਿਲਾਫ਼ ਬੋਲਣ ਲਈ ਬਹੁਤ ਕੁਝ ਹੈ, ਪਰ ਅਸੀਂ ਕਿਸੇ ਦਾ ਨਾਂ ਲੈ ਕੇ ਕੁਝ ਨਹੀਂ ਕਹਾਂਗੇ। ਅਜਿਹੇ ਲੋਕ ਸਨਾਤਨ ਧਰਮ ਦੇ ਪਤਨ ਦਾ ਕਾਰਨ ਹਨ।