ਅੰਜੀਰ ਦੇ ਸੇਵਨ ਨਾਲ ਗੋਡਿਆਂ ਜਾਂ ਜੋੜਾਂ ਦੇ ਦਰਦ ਤੋਂ ਮਿਲਦੀ ਹੈ ਰਾਹਤ, ਜਾਣੋ ਹੋਰ ਫਾਇਦੇ
ਅੰਜੀਰ ਇੱਕ ਸੁੱਕਾ ਮੇਵਾ ਹੈ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਪ੍ਰੋਟੀਨ, ਜ਼ਿੰਕ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਐਂਟੀਆਕਸੀਡੈਂਟ ਅਤੇ ਫਾਈਬਰ ਸਮੇਤ ਕਈ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅੰਜੀਰ ਦਾ ਰੋਜ਼ਾਨਾ ਸੇਵਨ ਕਈ ਬਿਮਾਰੀਆਂ ਨਾਲ ਲੜਨ ‘ਚ ਮਦਦ ਕਰਦਾ ਹੈ। ਇਸ ਦਾ ਸੇਵਨ ਹਰ ਮੌਸਮ ‘ਚ ਕੀਤਾ ਜਾ ਸਕਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਅੰਜੀਰ ਦੀ ਵਰਤੋਂ ਸਿਰਫ਼ ਸਰਦੀਆਂ ਵਿਚ ਹੀ ਕਰਨੀ ਚਾਹੀਦੀ ਹੈ ਪਰ ਅਜਿਹਾ ਕੁਝ ਵੀ ਨਹੀਂ ਹੈ। ਆਓ ਜਾਣਦੇ ਹਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਅੰਜੀਰ ਦੇ ਫਾਇਦੇ..
ਨੀਂਦ ਦੀ ਸਮੱਸਿਆ ਹੋਵੇਗੀ ਦੂਰ
ਅੰਜੀਰ ਨੂੰ ਦੁੱਧ ‘ਚ ਮਿਲਾ ਕੇ ਪੀਣਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਟਰਾਈਪਟੋਫੈਨ ਅਤੇ ਮੇਲਾਟੋਨਿਨ ਦੀ ਜ਼ਿਆਦਾ ਮਾਤਰਾ ਰਾਤ ਨੂੰ ਚੰਗੀ ਨੀਂਦ ਲੈਣ ‘ਚ ਮਦਦ ਕਰਦੀ ਹੈ। ਇਹ ਠੰਡ ਦੇ ਦਿਨਾਂ ਵਿਚ ਸਰੀਰ ਵਿਚ ਊਰਜਾ ਲਿਆਉਂਦਾ ਹੈ ਅਤੇ ਜ਼ੁਕਾਮ, ਖੰਘ, ਬੁਖਾਰ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੁਵਿਧਾ ਕੈਂਪਾਂ ਦਾ ਵੱਡਾ ਯੋਗਦਾਨ: ਵਿਨੀਤ ਕੁਮਾਰ || Punjab News
ਥਕਾਵਟ ਨੂੰ ਕਰੇ ਦੂਰ
ਅੰਜੀਰ ਨੂੰ ਕੱਚੇ ਫਲ ਦੇ ਰੂਪ ‘ਚ ਵੀ ਖਾਧਾ ਜਾ ਸਕਦਾ ਹੈ, ਇਸ ਤੋਂ ਇਲਾਵਾ ਸੁੱਕਾ ਕੇ ਵੀ ਇਸ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਅੰਜੀਰ ਦੀਆਂ ਦੋਵੇਂ ਕਿਸਮਾਂ ਸਰੀਰ ਨੂੰ ਬਰਾਬਰ ਪੋਸ਼ਕ ਤੱਤ ਪ੍ਰਦਾਨ ਕਰਦੀਆਂ ਹਨ। ਅੰਜੀਰ ‘ਚ ਮੌਜੂਦ ਆਇਰਨ ਅਤੇ ਪੋਟਾਸ਼ੀਅਮ ਸਰੀਰ ਦਾ ਸਟੈਮਿਨਾ ਵਧਾਉਣ ‘ਚ ਮਦਦਗਾਰ ਹੁੰਦੇ ਹਨ। ਜਿਹੜੇ ਲੋਕ ਦਿਨ ਭਰ ਥਕਾਵਟ ਮਹਿਸੂਸ ਕਰਦੇ ਹਨ, ਉਹ ਆਪਣੇ ਦਿਨ ਦੀ ਸ਼ੁਰੂਆਤ ਭਿੱਜੇ ਹੋਏ ਅੰਜੀਰ ਨਾਲ ਕਰ ਸਕਦੇ ਹਨ ਜਾਂ ਅੰਜੀਰ ਨੂੰ ਦੁੱਧ ਵਿਚ ਉਬਾਲ ਕੇ ਸਵੇਰੇ ਇੱਕ ਗਲਾਸ ਪੀਣ ਨਾਲ ਦਿਨ ਭਰ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ।
ਕਈ ਬਿਮਾਰੀਆਂ ਦਾ ਹੈ ਇਲਾਜ ਅੰਜੀਰ
ਅੰਜੀਰ ਦੇ ਸੇਵਨ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ। ਇਸ ‘ਚ ਮੌਜੂਦ ਕੈਲਸ਼ੀਅਮ ਸਰੀਰ ਦੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ। ਇਸ ਦੇ ਲਗਾਤਾਰ ਸੇਵਨ ਨਾਲ ਗੋਡਿਆਂ ਜਾਂ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਦਮਾ, ਟੀਬੀ, ਹਾਈ ਬੀਪੀ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਲਈ ਵੀ ਅੰਜੀਰ ਦਾ ਸੇਵਨ ਲਾਭਦਾਇਕ ਮੰਨਿਆ ਜਾਂਦਾ ਹੈ। ਰਾਤ ਨੂੰ ਦੋ ਜਾਂ ਤਿੰਨ ਅੰਜੀਰ ਪਾਣੀ ਵਿਚ ਭਿਓ ਕੇ ਸਵੇਰੇ ਖਾਲੀ ਪੇਟ ਖਾਓ। ਰੋਜ਼ਾਨਾ ਅਜਿਹਾ ਕਰਨ ਨਾਲ ਕਬਜ਼, ਬਵਾਸੀਰ, ਗੈਸ, ਐਸੀਡਿਟੀ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਸਰੀਰ ਰੋਗ ਮੁਕਤ ਰਹਿੰਦਾ ਹੈ।