ਕਾਂਗਰਸ ਨੇ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਪੱਤਰ, ਕੀਤੀ ਇਹ ਮੰਗ
ਕਾਂਗਰਸ ਨੇ ਵਿਧਾਨ ਸਭਾ ਸਪੀਕਰ ਨੂੰ ਰਿਮਾਈਂਡਰ ਭੇਜਿਆ ਹੈ। ਕਾਂਗਰਸ ਵੱਲੋਂ ਕਿਰਨ ਚੌਧਰੀ ਦੀ ਮੈਂਬਰਸ਼ਿਪ ਰੱਦ ਕਰਨ ਸਬੰਧੀ ਰਿਮਾਈਂਡਰ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਿਰਨ ਚੌਧਰੀ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ : ਜ਼ਿੰਬਾਬਵੇ ਖਿਲਾਫ T-20 ਸੀਰੀਜ਼ ਲਈ ਇੰਡੀਆ ਟੀਮ ਦੇ ਕਪਤਾਨ ਬਣੇ ਸ਼ੁਭਮਨ…
ਇਸ ਦੇ ਬਾਵਜੂਦ ਅੱਜ ਤੱਕ ਸਪੀਕਰ ਨੇ ਕਿਰਨ ਚੌਧਰੀ ਦੀ ਵਿਧਾਨ ਸਭਾ ਮੈਂਬਰੀ ਰੱਦ ਨਹੀਂ ਕੀਤੀ ਹੈ। ਕਾਂਗਰਸ ਨੇ ਇਸ ਨੂੰ ਦਲ-ਬਦਲੀ ਕਾਨੂੰਨ ਦੀ ਉਲੰਘਣਾ ਦੱਸਿਆ ਹੈ। ਵਿਧਾਨ ਸਭਾ ‘ਚ ਕਾਂਗਰਸ ਦੇ ਉਪ ਨੇਤਾ ਆਫਤਾਬ ਅਹਿਮਦ ਅਤੇ ਚੀਫ ਵ੍ਹਿਪ ਬੀ ਬੀ ਬੱਤਰਾ ਨੇ ਸਪੀਕਰ ਨੂੰ ਪੱਤਰ ਭੇਜਿਆ ਹੈ।