ਸੰਚਾਰ ਸਾਥੀ ਐਪ ਲਾਂਚ,ਹੁਣ ਇੰਝ ਕਰ ਸਕੋੋਗੇ ਚੋਰੀ ਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ

0
97

ਸੰਚਾਰ ਸਾਥੀ ਐਪ ਲਾਂਚ,ਹੁਣ ਇੰਝ ਕਰ ਸਕੋੋਗੇ ਚੋਰੀ ਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ

ਸੰਚਾਰ ਮੰਤਰੀ ਜਯੋਤਿਰਾਦਿੱਤਿਆ ਸਿੰਧੀਆਂ ਨੇ ਸ਼ੁੱਕਰਵਾਰ ਨੂੰ ਸੰਚਾਰ ਸਾਥੀ ਐਪ ਲਾਂਚ ਕੀਤੀ। ਇਸ ਐਪ ਦੀ ਮਦਦ ਨਾਲ ਕੋਈ ਵੀ ਵਿਅਕਤੀ ਮੋਬਾਈਲ ਫੋਨ ਦੀ ਚੋਰੀ ਤੋਂ ਲੈ ਕੇ ਸਾਈਬਰ ਠੱਗੀ ਤੱਕ ਦੀ ਸ਼ਿਕਾਇਤ ਆਪਣੇ ਮੋਬਾਈਲ ਫੋਨ ਤੋਂ ਕਰ ਸਕੇਗਾ। ਉਸਨੂੰ ਸੰਚਾਰ ਸਾਥੀ ਐਪ ਡਾਊਨਲੋਡ ਕਰਨੀ ਪਵੇਗੀ। ਇਸ ਐਪ ਨੂੰ ਗੂਗਲ ਪਲੇ ਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਇਸ ਐਪ ਦੀ ਮਦਦ ਨਾਲ ਗਾਹਕ ਆਪਣੇ ਨਾਂ ’ਤੇ ਜਾਰੀ ਮੋਬਾਈਲ ਕੁਨੈਕਸ਼ਨ ਦੀ ਜਾਣਕਾਰੀ ਵੀ ਲੈ ਸਕੇਗਾ। ਕਈ ਵਾਰੀ ਗਾਹਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਨਾਂ ’ਤੇ ਕਿੰਨੇ ਮੋਬਾਈਲ ਫੋਨ ਕੁਨੈਕਸ਼ਨ ਚੱਲ ਰਹੇ ਹਨ। ਇਸ ਸੁਵਿਧਾ ਤੋਂ ਅਣਅਧਿਕਾਰਤ ਮੋਬਾਈਲ ਕੁਨੈਕਸ਼ਨ ਚੱਲ ਰਹੇ ਹਨ। ਇਸ ਸੁਵਿਧਾ ਨਾਲ ਅਣਅਧਿਕਾਰਤ ਮੋਬਾਈਲ ਕੁਨੈਕਸ਼ਨ ’ਤੇ ਰੋਕ ਲੱਗੇਗੀ। ਐਪ ਦੀ ਮਦਦ ਨਾਲ ਮੋਬਾਈਲ ਹੈਂਡਸੈੱਟ ਦੀ ਪ੍ਰਮਾਣਿਕਤਾ ਆਸਾਨੀ ਨਾਲ ਜਾਂਚੀ ਜਾ ਸਕਦੀ ਹੈ।

ਇੱਕ ਕਰੋੜ ਦੀ ਬੀਮਾ ਪਾਲਿਸੀ ‘ਚ Nominee ਸੀ ਲਿਵ-ਇਨ ਰਿਲੇਸ਼ਨਸ਼ਿਪ ਪਾਰਟਨਰ, ਪ੍ਰੇਮੀ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ

ਐਪ ਦੀ ਵਰਤੋਂ ਕਰ ਕੇ ਸ਼ੱਕੀ ਕਾਲ ਤੇ ਐੱਸਐੱਮਐੱਸ ਦੀ ਵੀ ਸ਼ਿਕਾਇਤ ਕੀਤੀ ਜਾ ਸਕੇਗੀ। ਸਿੰਧੀਆ ਨੇ ਸੰਚਾਰ ਸਾਥੀ ਐਪ ਦੇ ਨਾਲ ਰਾਸ਼ਟਰੀ ਬਰਾਡਬੈਂਡ ਮਿਸ਼ਨ 2.0 ਵੀ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਮਿਸ਼ਨ 2.0 ਦਾ ਮੁੱਢਲਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ 100 ਪੇਂਡੂ ਪਰਿਵਾਰਾਂ ’ਚੋਂ ਘੱਟੋ ਘੱਟ 60 ਪਰਿਵਾਰਾਂ ਨੂੰ ਬਰਾਡਬੈਂਡ ਸੁਵਿਧਾ ਮਿਲ ਸਕੇ।

100 ਐੱਮਬੀਪੀਐੱਸ ਦੀ ਇੰਟਰਨੈੱਟ ਸਪੀਡ ਹਾਸਲ ਕਰਨ ਦਾ ਟੀਚਾ

ਇਸ ਮਿਸ਼ਨ ਦੇ ਤਹਿਤ ਸਾਲ 2030 ਤੱਕ 2.70 ਲੱਖ ਪਿੰਡਾਂ ’ਚ ਆਪਟੀਕਲ ਫਾਈਬਰ ਕੇਬਲ ਨੈੱਟਵਰਕ ਦਾ ਵਿਸਥਾਰ ਕਰਨ ਤੇ ਪੇਂਡੂ ਇਲਾਕੇ ਦੇ ਸਾਰੇ ਸਕੂਲਾਂ, ਪ੍ਰਾਇਮਰੀ ਸਿਹਤ ਕੇਂਦਰ, ਆਂਗਨਵਾੜੀ ਕੇਂਦਰ, ਪੰਚਾਇਤ ਦਫਤਰਾਂ ਵਰਗੇ 90 ਫ਼ੀਸਦੀ ਅਦਾਰਿਆਂ ਨੂੰ ਬਰਾਡਬੈਂਡ ਨਾਲ ਜੋੜਨ ਦਾ ਟੀਚਾ ਹੈ। ਪੇਂਡੂ ਇਲਾਕਿਆਂ ’ਚ ਵੀ 100 ਐੱਮਬੀਪੀਐੱਸ ਦੀ ਇੰਟਰਨੈੱਟ ਸਪੀਡ ਹਾਸਲ ਕਰਨ ਦਾ ਵੀ ਟੀਚਾ ਰੱਖਿਆ ਗਿਆ ਹੈ ਤਾਂ ਜੋ ਪੇਂਡੂ ਭਾਰਤ ’ਚ ਮਜ਼ਬੂਤ ਡਿਜੀਟਲ ਬੁਨਿਅਦੀ ਸੁਵਿਧਾ ਤਿਆਰ ਹੋ ਸਕੇ।

LEAVE A REPLY

Please enter your comment!
Please enter your name here