CM ਮਾਨ ਨੇ ਦਿੱਲੀ ਏਅਰਪੋਰਟ ‘ਤੇ ਸਥਾਪਤ ਕੀਤਾ ਸਹਾਇਤਾ ਕੇਂਦਰ , 24 ਘੰਟੇ ਮਿਲੇਗੀ ਮਦਦ || Punjab Update

0
127
CM Mann set up a support center at Delhi Airport, 24 hours help will be provided

CM ਮਾਨ ਨੇ ਦਿੱਲੀ ਏਅਰਪੋਰਟ ‘ਤੇ ਸਥਾਪਤ ਕੀਤਾ ਸਹਾਇਤਾ ਕੇਂਦਰ ,  24 ਘੰਟੇ ਮਿਲੇਗੀ ਮਦਦ

ਪੰਜਾਬ ਸਰਕਾਰ ਨੇ ਦਿੱਲੀ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਉਣ-ਜਾਣ ਵਾਲੇ NRI ਪੰਜਾਬੀਆਂ ਦੀ ਸਹੂਲਤ ਲਈ ਇੱਕ ਸਹਾਇਤਾ ਕੇਂਦਰ ਸਥਾਪਤ ਕੀਤਾ ਹੈ। ਇੱਥੇ ਲੋਕਾਂ ਦੀ ਸਹੂਲਤ ਲਈ ਮੁਲਾਜ਼ਮ 24 ਘੰਟੇ ਤਾਇਨਾਤ ਰਹਿਣਗੇ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਸ ਪ੍ਰਾਜੈਕਟ ਲਈ ਇਕ ਪ੍ਰਾਈਵੇਟ ਕੰਪਨੀ ਨਾਲ ਸਮਝੌਤਾ ਕੀਤਾ ਹੈ।  ਜਿਸਦੇ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੀਰਵਾਰ ਨੂੰ ਇਸ ਨੂੰ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ ।

ਟਰਮੀਨਲ-3 ‘ਤੇ ਬਣਾਇਆ ਜਾਵੇਗਾ ਕੇਂਦਰ

ਇਹ ਕੇਂਦਰ ਏਅਰਪੋਰਟ ਟਰਮੀਨਲ-3 ‘ਤੇ ਬਣਾਇਆ ਜਾਵੇਗਾ। ਇਸ ਸੈਂਟਰ ਵਿੱਚ 2 ਇਨੋਵਾ ਕਾਰਾਂ ਹੋਣਗੀਆਂ। ਜੋ ਕਿ ਪੰਜਾਬ ਭਵਨ ਅਤੇ ਹੋਰ ਨੇੜਲੇ ਸਥਾਨਾਂ ‘ਤੇ ਯਾਤਰੀਆਂ ਦੀ ਸਥਾਨਕ ਆਵਾਜਾਈ ਵਿੱਚ ਮਦਦ ਲਈ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਜੇਕਰ ਕਿਸੇ ਵੀ ਪੰਜਾਬੀ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ।

ਹੋਰ ਲੋੜੀਂਦੀ ਸਹਾਇਤਾ ਲਈ ਮਿਲੇਗੀ ਮਦਦ

ਸਰਕਾਰ ਵੱਲੋਂ ਖੋਲ੍ਹਿਆ ਜਾ ਰਿਹਾ ਇਹ ਸੈਂਟਰ ‘ਤੇ ਲੋਕਾਂ ਨੂੰ ਹਵਾਈ ਅੱਡੇ ‘ਤੇ ਉਡਾਣਾਂ, ਕਨੈਕਟਿੰਗ ਫਲਾਈਟਾਂ, ਟੈਕਸੀ ਸੇਵਾਵਾਂ, ਗੁੰਮ ਹੋਏ ਸਮਾਨ ਅਤੇ ਹੋਰ ਲੋੜੀਂਦੀ ਸਹਾਇਤਾ ਲਈ ਮਦਦ ਮਿਲੇਗੀ। ਜਦੋਂ ਕਿ ਐਮਰਜੈਂਸੀ ਦੀ ਸਥਿਤੀ ਵਿੱਚ, ਉਪਲਬਧਤਾ ਦੇ ਅਧਾਰ ‘ਤੇ ਪੰਜਾਬ ਭਵਨ, ਦਿੱਲੀ ਵਿੱਚ ਕੁਝ ਕਮਰੇ ਯਾਤਰੀਆਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਮੁਹੱਈਆ ਕਰਵਾਏ ਜਾਣਗੇ।

ਇਹ ਵੀ ਪੜ੍ਹੋ : ਫਿਰੋਜ਼ਪੁਰ ਪੁਲਿਸ ਨੂੰ ਮਿਲੀ ਸਫਲਤਾ , ਸਰਹੱਦ ਨੇੜਿਓਂ ਹੈਰੋਇਨ ਸਮੇਤ 2 ਨਸ਼ਾ ਤਸਕਰ ਕੀਤੇ ਕਾਬੂ

ਸਟਾਫ ਨੂੰ ਪੰਜਾਬੀ ਚੰਗੀ ਤਰ੍ਹਾਂ ਆਉਣੀ ਚਾਹੀਦੀ

ਸਟਾਫ ‘ਤੇ ਤਾਇਨਾਤ ਕੀਤੇ ਜਾਣ ਵਾਲੇ ਨੌਜਵਾਨਾਂ ਨੂੰ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਪੰਜਾਬੀ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਸਰਕਾਰ ਵੱਲੋਂ ਸਹਾਇਤਾ ਕੇਂਦਰ ਲਈ ਨੰਬਰ ਵੀ ਜਾਰੀ ਕੀਤਾ ਗਿਆ ਹੈ। ਲੋਕ ਫੋਨ ਕਰਕੇ ਵੀ ਉਥੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ ਹੈਲਪਲਾਈਨ ਨੰਬਰ 011-61232182 ‘ਤੇ ਸੰਪਰਕ ਕਰਨਾ ਹੋਵੇਗਾ।

 

 

 

 

 

 

 

 

 

 

 

LEAVE A REPLY

Please enter your comment!
Please enter your name here