ਅੱਜ CM ਆਤਿਸ਼ੀ ਸੰਭਾਲੇਗੀ ਦਿੱਲੀ ਦੀ ਕਮਾਨ, ਕੈਬਨਿਟ ਮੀਟਿੰਗ ‘ਚ ਲੈ ਸਕਦੀ ਹੈ ਵੱਡੇ ਫ਼ੈਸਲੇ || Delhi News

0
68
CM Atishi will take charge of Delhi today, may take big decisions in the cabinet meeting

ਅੱਜ CM ਆਤਿਸ਼ੀ ਸੰਭਾਲੇਗੀ ਦਿੱਲੀ ਦੀ ਕਮਾਨ, ਕੈਬਨਿਟ ਮੀਟਿੰਗ ‘ਚ ਲੈ ਸਕਦੀ ਹੈ ਵੱਡੇ ਫ਼ੈਸਲੇ

ਦਿੱਲੀ ਦੀ ਨਵੇਂ ਮੁੱਖ ਮੰਤਰੀ ਆਤਿਸ਼ੀ ਅੱਜ ਸੋਮਵਾਰ ਨੂੰ ਆਪਣੀ ਕੈਬਨਿਟ ਨਾਲ ਚਾਰਜ ਸੰਭਾਲ ਰਹੀ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਉਨ੍ਹਾਂ ਨੇ ਆਪਣੀ ਕੈਬਨਿਟ ਨਾਲ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਆਤਿਸ਼ੀ ਨੇ ਕੇਜਰੀਵਾਲ ਸਰਕਾਰ ਵਿਚ ਆਪਣੇ ਕੋਲ 13 ਵਿਭਾਗਾਂ ਨੂੰ ਬਰਕਰਾਰ ਰੱਖਿਆ ਹੈ, ਜਿਸ ਵਿਚ ਮੁੱਖ ਤੌਰ ‘ਤੇ ਸਿੱਖਿਆ, ਮਾਲੀਆ, ਵਿੱਤ, ਬਿਜਲੀ ਅਤੇ ਪੀਡਬਲਿਊਡੀ ਆਦਿ ਸ਼ਾਮਲ ਹਨ।

ਪਹਿਲੇ ਦਿਨ ਹੀ ਕੁਝ ਅਹਿਮ ਫ਼ੈਸਲੇ ਲੈ ਸਕਦੀ ਆਤਿਸ਼ੀ

ਇੱਥੇ ਜ਼ਿਕਰਯੋਗ ਹੈ ਕਿ ਆਤਿਸ਼ੀ ਪਹਿਲੇ ਦਿਨ ਹੀ ਕੁਝ ਅਹਿਮ ਫ਼ੈਸਲੇ ਲੈ ਸਕਦੀ ਹੈ। ਦਿਨ ਭਰ ਅੱਜ ਦਾ ਮਾਹੌਲ ਬਦਲਿਆ-ਬਦਲਿਆ ਰਹੇਗਾ। ਇਕ ਸਾਲ ਬਾਅਦ ਕੋਈ ਮੁੱਖ ਮੰਤਰੀ ਸਕੱਤਰੇਤ ਪਹੁੰਚੇਗਾ। ਕੇਜਰੀਵਾਲ ਪੰਜ ਮਹੀਨੇ ਜੇਲ੍ਹ ਵਿਚ ਰਹੇ, ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਰੀਬ ਸੱਤ ਮਹੀਨੇ ਸਕੱਤਰੇਤ ਜਾਣਾ ਬੰਦ ਕਰ ਦਿੱਤਾ ਸੀ। ਇਸ ਦਾ ਕਾਰਨ ਮੁੱਖ ਮੰਤਰੀ ਦਫ਼ਤਰ ਵਿਚ ਚੱਲ ਰਿਹਾ ਪੁਨਰ ਨਿਰਮਾਣ ਦਾ ਕੰਮ ਵੀ ਸੀ।

ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਤਿਸ਼ੀ ਨੂੰ ਸ਼ਨਿਚਰਵਾਰ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਬਾਅਦ ਤੋਂ ਹੀ ਆਤਿਸ਼ੀ ਹੋਰ ਸਰਗਰਮ ਹੋ ਗਈ। ਉਸੇ ਦਿਨ ਮੁੱਖ ਮੰਤਰੀ ਨਿਵਾਸ ‘ਤੇ ਪ੍ਰੈੱਸ ਕਾਨਫਰੰਸ ਕਰ ਕੇ ਉਨ੍ਹਾਂ ਨੇ ਜਨਤਾ ਨੂੰ ਭਰੋਸਾ ਦਿਵਾਇਆ ਸੀ ਕਿ ਹੁਣ ਉਹ ਦਿੱਲੀ ਦੇ ਲੋਕਾਂ ਦੇ ਕੰਮ ਨਹੀਂ ਰੁਕਣ ਦੇਣਗੇ।

ਜ਼ਿਕਰਯੋਗ ਹੈ ਕਿ ਆਤਿਸ਼ੀ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੁਸ਼ਮਾ ਸਵਰਾਜ ਤੋਂ ਬਾਅਦ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹੈ। ਆਤਿਸ਼ੀ ਆਜ਼ਾਦ ਭਾਰਤ ਵਿਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ 17ਵੀਂ ਮਹਿਲਾ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਸਵਾਈਨ ਫਲੂ ਨੇ ਦਿੱਤੀ ਦਸਤਕ, ਰਾਮਪੁਰਾ ਫੂਲ ’ਚ ਸਵਾਈਨ ਫਲੂ ਨਾਲ ਇਕ ਦੀ ਮੌਤ

ਆਤਿਸ਼ੀ ਨੇ 13 ਵਿਭਾਗ ਆਪਣੇ ਕੋਲ ਰੱਖੇ

ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ, ਬਿਜਲੀ, ਸਿੱਖਿਆ, ਮਾਲ, ਵਿੱਤ, ਯੋਜਨਾ, ਸੇਵਾਵਾਂ ਅਤੇ ਪਾਣੀ ਸਮੇਤ ਸਾਰੇ 13 ਵਿਭਾਗ ਆਪਣੇ ਕੋਲ ਰੱਖੇ ਹਨ। ਇਹ ਉਹ ਵਿਭਾਗ ਹਨ, ਜਿਸ ਵਿਚ ਸਭ ਤੋਂ ਵੱਧ ਕੰਮ ਕਰਨਾ ਪੈਂਦਾ ਹੈ, ਇਸ ਲਈ ਆਉਣ ਵਾਲੇ ਸਮੇਂ ਵਿਚ ਕੰਮ ਨੂੰ ਮੁੜ ਲੀਹ ‘ਤੇ ਲਿਆਉਣ ਵਿਚ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਉਨ੍ਹਾਂ ਦੇ ਮੰਤਰੀ ਮੰਡਲ ਵਿਚ ਸਹੁੰ ਚੁੱਕਣ ਵਾਲਿਆਂ ਵਿਚ ਚਾਰ ਮਜ਼ਬੂਤ ​​ਅਤੇ ਤਜਰਬੇਕਾਰ ਸਹਿਯੋਗੀ ਹਨ। ਇਨ੍ਹਾਂ ਵਿੱਚ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਦੇ ਨਾਂ ਸ਼ਾਮਿਲ ਹਨ। ਸੁਲਤਾਨਪੁਰ ਮਾਜਰਾ ਤੋਂ ਪਹਿਲੀ ਵਾਰ ਵਿਧਾਇਕ ਬਣੇ ਅਹਿਲਾਵਤ ਦਿੱਲੀ ਕੈਬਨਿਟ ਵਿਚ ਨਵਾਂ ਚਿਹਰਾ ਹਨ।

 

 

 

 

 

 

 

 

LEAVE A REPLY

Please enter your comment!
Please enter your name here