ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਹੈਲੀਕਾਪਟਰ ਦੀ ਅੱਜ ਐਤਵਾਰ ਸਵੇਰੇ ਵਾਰਾਣਸੀ ਵਿੱਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਦੱਸਿਆ ਜਾ ਰਿਹਾ ਹੈ ਕਿ ਇਹ ਪੰਛੀ 1550 ਫੁੱਟ ਦੀ ਉਚਾਈ ‘ਤੇ ਉਸ ਦੇ ਹੈਲੀਕਾਪਟਰ ਨਾਲ ਟਕਰਾ ਗਿਆ। ਹਾਲਾਂਕਿ ਪਾਇਲਟ ਦੀ ਸੂਝ-ਬੂਝ ਕਾਰਨ ਵੱਡਾ ਹਾਦਸਾ ਟਲ ਗਿਆ। ਪੰਛੀ ਦੇ ਟਕਰਾਉਣ ਤੋਂ ਬਾਅਦ ਪਾਇਲਟ ਨੇ ਸਾਵਧਾਨੀ ਵਜੋਂ ਹੈਲੀਕਾਪਟਰ ਨੂੰ ਵਾਪਸ ਪੁਲਿਸ ਲਾਈਨ ਮੈਦਾਨ ‘ਤੇ ਉਤਾਰਿਆ।
ਇਸ ਕਾਰਨ ਯੋਗੀ ਨੂੰ ਪੁਲਿਸ ਲਾਈਨ ਗਰਾਊਂਡ ਤੋਂ ਸਰਕਟ ਹਾਊਸ ਪਰਤਣਾ ਪਿਆ। ਸੀਐਮ ਯੋਗੀ ਆਦਿਿਤਆਨਾਥ ਸੜਕ ਰਾਹੀਂ ਸਰਕਟ ਹਾਊਸ ਤੋਂ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ ਹਨ। ਕੁਝ ਸਮੇਂ ਬਾਅਦ ਉਹ ਸਰਕਾਰੀ ਜਹਾਜ਼ ਰਾਹੀਂ ਲਖਨਊ ਲਈ ਰਵਾਨਾ ਹੋਣਗੇ।