ਨਹਿਰ ‘ਚ ਡੁੱਬਣ ਕਾਰਨ 11ਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਮੌਤ || Punjab News

0
115

ਨਹਿਰ ‘ਚ ਡੁੱਬਣ ਕਾਰਨ 11ਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਮੌਤ

ਮੋਗਾ ਦੇ ਨਾਲ ਲੱਗਦੇ ਕਸਬੇ ਲੰਡੇਕੇ ‘ਚ ਜਸਪ੍ਰੀਤ ਜੱਸੂ ਨਾਂ ਦੇ 11ਵੀਂ ਦੇ ਵਿਦਿਆਰਥੀ ਦੇ ਨਹਿਰ ‘ਚ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜੱਸੂ ਕੱਲ੍ਹ ਦੁਪਹਿਰ ਦੋ ਵਜੇ ਸਕੂਲ ਦੀ ਛੁੱਟੀ ਤੋਂ ਬਾਅਦ ਘਰ ਨਹੀਂ ਪਹੁੰਚਿਆ, ਫਿਰ ਰਾਤ ਨੂੰ ਬੱਚਿਆਂ ਨੇ ਦੱਸਿਆ ਕਿ ਜੱਸੂ ਨਹਿਰ ‘ਚ ਨਹਾਉਣ ਗਿਆ ਸੀ ਅਤੇ ਉਹ ਉਥੇ ਡੁੱਬ ਗਿਆ, ਪੁਲਸ ਨੇ ਦੇਰ ਰਾਤ ਉਸ ਦੀ ਲਾਸ਼ ਨਹਿਰ ‘ਚੋਂ ਬਰਾਮਦ ਕੀਤੀ ਅਤੇ ਬਾਹਰ ਕੱਢੀ ਅਤੇ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਕੀਤੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਬਠਿੰਡਾ ਆਰਮੀ ਕੈਂਪ ‘ਚ 4 ਫੌਜੀਆਂ ਦਾ ਕਤਲ ਕਰਨ ਵਾਲੇ ਨੂੰ ਉਮਰ ਕੈਦ ॥ Latest News

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜੱਸੂ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਜੱਸੂ ਆਪਣਾ ਬੈਗ ਲੈ ਕੇ ਘਰ ਵੱਲ ਆ ਰਿਹਾ ਸੀ ਕਿ ਅਚਾਨਕ ਉਹ ਰਸਤੇ ਵਿੱਚ ਨਹਿਰ ਵੱਲ ਮੁੜ ਗਿਆ ਅਤੇ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ ਅਤੇ ਉਸਦੀ ਲਾਸ਼ ਘਰ ਪਹੁੰਚੀ।

ਹਾਦਸੇ ਦੀਆਂ ਤਸਵੀਰਾਂ ਆਈਆ ਸਾਹਮਣੇ

ਦੱਸ ਦੇਈਏ ਕਿ ਇਹ ਨਹਿਰ ਮੋਗਾ ਦੇ ਪਿੰਡ ਲੰਡੇਕੇ ਤੋਂ ਅੱਗੇ ਪਿੰਡਾਂ ਨੂੰ ਜਾਂਦੀ ਹੈ ਅਤੇ ਅਕਸਰ ਗਰਮੀਆਂ ‘ਚ ਬੱਚੇ ਇਸ ਨਹਿਰ ‘ਚ ਨਹਾਉਦੇ ਨਜ਼ਰ ਆਉਂਦੇ ਹਨ ਅਤੇ ਕੱਲ੍ਹ ਇੱਥੇ ਹੋਏ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆ ਹਨ, ਜਿੱਥੇ ਕੱਲ੍ਹ ਜਿਸ ਨਹਿਰ ‘ਚ 11ਵੀ ਦੇ ਵਿਦਿਆਰਥੀ ਦੀ ਡੁੱਬਣ ਕਾਰਨ ਮੌਤ ਹੋ ਗਈ।

LEAVE A REPLY

Please enter your comment!
Please enter your name here