ਹੁਣ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਬੀਜੇਪੀ ਸਮਰਥਕ ਘਨਈਆ ਲਾਲ ਮਿੱਤਲ
ਭਜਨ ਗਾਇਕ ਅਤੇ ਬੀਜੇਪੀ ਸਮਰਥਕ ਘਨਈਆ ਲਾਲ ਮਿੱਤਲ ਹੁਣ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਉਹਨਾਂ ਵੱਲੋਂ ਬੋਲੇ ਗਏ ਕੁਝ ਬੋਲ ਇਸਾਈ ਭਾਈਚਾਰੇ ਨੂੰ ਨਾ ਮਨਜ਼ੂਰ ਹਨ ਅਤੇ ਘਨਈਆ ਲਾਲ ਮਿੱਤਲ ਦੇ ਵਿਰੁੱਧ ਲੁਧਿਆਣੇ ਵਿਖੇ ਕ੍ਰਿਸਚਨ ਭਾਈਚਾਰੇ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਸੌਂਪ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਨਾਲ ਹੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਸਬੰਧੀ ਸ਼ਿਕਾਇਤ ਸੌਂਪੀ ਹੈ।
ਇਹ ਵੀ ਪੜ੍ਹੋ: ਸਲਮਾਨ ਖਾਨ ਘਰ ਫਾ.ਇਰਿੰ.ਗ ਮਾਮਲੇ ‘ਚ ਪੁਲਿਸ ਨੇ ਇੱਕ ਹੋਰ ਵਿਅਕਤੀ ਕੀਤਾ ਗ੍ਰਿਫਤਾਰ || Latest News || Bollywood News
ਈਸਾਈ ਭਾਈਚਾਰੇ ਦੇ ਲੋਕਾਂ ਨੇ ਲਗਾਏ ਇਹ ਦੋਸ਼
ਈਸਾਈ ਭਾਈਚਾਰੇ ਦੇ ਲੋਕਾਂ ਨੇ ਦੋਸ਼ ਲਗਾਏ ਹਨ ਕਿ ਦਰੇਸੀ ਨਜ਼ਦੀਕ ਸਥਿਤ ਇੱਕ ਧਾਰਮਿਕ ਸਮਾਗਮ ਵਿੱਚ ਘਨਈਆ ਲਾਲ ਮਿੱਤਲ ਨੇ ਆਪਣੇ ਭਜਨ ਦੌਰਾਨ ਕਿਹਾ ਕਿ ਪੰਜਾਬ ਵਿੱਚ ਮੰਦਰਾਂ ਲਈ ਵੀ ਜਗ੍ਹਾ ਹੈ ਅਤੇ ਗੁਰਦੁਆਰਿਆਂ ਲਈ ਵੀ ਜਗ੍ਹਾ ਹੈ ਮਗਰ ਚਰਚ ਲਈ ਕੋਈ ਜਗ੍ਹਾ ਨਹੀਂ ਹੈ। ਜਿਸ ਨਾਲ ਉਨ੍ਹਾਂ ਨੇ ਇਸਾਈ ਧਰਮ ਦੇ ਭਾਈਚਾਰੇ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ।
ਦੋਸ਼ ਲਗਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਧਾਰਮਿਕ ਸਮਾਗਮ ਵਿੱਚ ਬੀਜੇਪੀ ਦੇ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਦੇ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ ਮਗਰ ਉਨਾਂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਇਸ ਦਾ ਸਪਸ਼ਟੀਕਰਨ ਦਿੱਤਾ ਜਾਵੇ ਅਤੇ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਉਹ ਬੀਜੇਪੀ ਦਾ ਬਾਈਕਾਟ ਕਰਨ ਗਏ।