ਆਮ ਆਦਮੀ ਪਾਰਟੀ ਦੇ ਵੱਲੋਂ ਸੂਬੇ ਭਰ ਵਿੱਚੋਂ ਦਫ਼ਤਰਾਂ ਦੇ ਵਿੱਚ ਰਿਸ਼ਵਤਖੋਰੀ ਨੂੰ ਜੜ੍ਹੋਂ ਖ਼ਤਮ ਕਰਨ ਦੇ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜੇਕਰ ਕੋਈ ਵੀ ਮੁਲਾਜ਼ਮ ਸਰਕਾਰੀ ਦਫਤਰਾਂ ਦੇ ਵਿੱਚ ਰਿਸ਼ਵਤ ਲੈਂਦਾ ਫੜਿਆ ਜਾਂਦਾ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਨਾਭਾ ਸਦਰ ਥਾਣਾ ਦੇ ਅਧੀਨ ਆਉਂਦੀ ਗਲਵੱਟੀ ਚੌਕੀ ਵਿਖੇ ਜਿੱਥੇ ਚੌਕੀ ਇੰਚਾਰਜ ਏ.ਐਸ.ਆਈ ਚਮਨ ਲਾਲ ਤੇ 6 ਹਜਾਰ ਰੁਪਏ ਰਿਸ਼ਵਤ ਲੈਣ ਦੇ ਅਰੋਪ ਲੱਗੇ ਹਨ।
ਵੀਡੀਓ ‘ਚ ਇਕ ਵਿਅਕਤੀ ਪੈਸੇ ਲੈ ਕੇ ਚੌਕੀ ਇੰਚਾਰਜ ਦੇ ਕਮਰੇ ਵਿੱਚ ਜਾਂਦਾ ਹੈ ਅਤੇ ਉਹ ਪੈਸੇ ਫਿਰ ਚੌਕੀ ਇੰਚਾਰਜ ਦੇ ਲਾਂਗਰੀ ਨੂੰ ਦੇ ਦਿੰਦਾ ਹੈ। ਇਹ ਵੀਡੀਓ ਹਲਕਾ ਵਿਧਾਇਕ ਦੇਵਮਾਨ ਵੱਲੋਂ ਜ਼ਿਲ੍ਹੇ ਦੇ ਐੱਸ.ਐੱਸ.ਪੀ ਅਤੇ ਡੀ.ਐੱਸ.ਪੀ ਨੂੰ ਦਿੱਤੀ ਗਈ ਅਤੇ ਪੁਲਸ ਨੇ ਹੁਣ ਚੌਂਕੀ ਇੰਚਾਰਜ ਚਮਨ ਲਾਲ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਹੁਣ ਰਿਸ਼ਵਤਖੋਰੀ ਦੇ ਆਰੋਪ ਵਿੱਚ ਏ.ਐਸ.ਆਈ ਚਮਨ ਲਾਲ ਅਤੇ ਲਾਂਗਰੀ ਦੇ ਖਿਲਾਫ਼ ਮਾਮਲਾ ਵੀ ਦਰਜ ਕਰ ਦਿੱਤਾ ਗਿਆ।
ਨਾਭਾ ਅਧੀਨ ਪੈਂਦੇ ਗਲਵੱਟੀ ਚੌਂਕੀ ਦੇ ਇੰਚਾਰਜ ਏ.ਐਸ.ਆਈ ਚਮਨ ਲਾਲ ਤੇ ਰਿਸ਼ਵਤਖੋਰੀ ਦੇ ਆਰੋਪ ਲੱਗੇ ਹਨ। ਰਿਸ਼ਵਤਖੋਰੀ ਆਰੋਪਾਂ ਦੇ ਤਹਿਤ ਦੇ ਮਾਨ ਹਲਕਾ ਵਿਧਾਇਕ ਵੱਲੋਂ ਇਸ ਦੀ ਸ਼ਿਕਾਇਤ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਪੁਲੀਸ ਨੇ ਫੌਰੀ ਤੌਰ ਤੇ ਏਐਸਆਈ ਚਮਨ ਲਾਲ ਦੇ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਦਰਅਸਲ ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਦਾਰਾ ਖ਼ਾਂ ਅਤੇ ਉਸ ਦਾ ਬੇਟਾ ਮਿੱਟੀ ਦੀ ਮਾਈਨਿੰਗ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨ।
ਉਸ ਤੋਂ ਬਾਅਦ ਦਾਰਾ ਖ਼ਾਂ ਵੱਲੋਂ 6 ਹਜ਼ਾਰ ਦੀ ਰਿਸ਼ਵਤ ਲੈ ਕੇ ਉਹ ਚੌਕੀ ਪਹੁੰਚ ਜਾਂਦਾ ਹੈ ਅਤੇ ਜਦੋਂ ਉਹ ਚੌਕੀ ਇੰਚਾਰਜ ਨੂੰ ਪੈਸੇ ਦੇਣ ਲੱਗਦਾ ਹੈ ਅਤੇ ਵੀਡੀਓ ਵਿੱਚ ਚਮਨ ਲਾਲ ਵੱਲੋਂ ਉਹ ਪੈਸੇ ਨਹੀਂ ਲੈ ਜਾਂਦੇ ਅਤੇ ਉਹ ਉਥੇ ਦੇ ਲਾਂਗਰੀ ਨੂੰ 6 ਹਜ਼ਾਰ ਰਿਸ਼ਵਤ ਦੇ ਦਿੰਦਾ ਹੈ। ਦੇਵਮਾਨ ਹਲਕਾ ਵਿਧਾਇਕ ਦੀ ਸ਼ਿਕਾਇਤ ਤੋਂ ਬਾਅਦ ਪੁਲੀਸ ਮੌਕੇ ਤੇ ਹੀ ਹਰਕਤ ਵਿੱਚ ਆ ਕੇ ਚੌਕੀ ਇੰਚਾਰਜ ਚਮਨ ਲਾਲ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਰਿਸ਼ਵਤਖੋਰੀ ਦਾ ਮਾਮਲਾ ਦਰਜ ਕਰ ਦਿੰਦੀ ਹੈ। ਦੂਜੇ ਪਾਸੇ ਹਲਕਾ ਵਿਧਾਇਕ ਦੇਵਮਾਨ ਨੇ ਕਿਹਾ ਕਿ ਹਲਕਾ ਨਾਭੇ ਵਿੱਚ ਕਦੇ ਵੀ ਬਰਦਾਸ਼ਤ ਨਹੀਂ ਹੋਵੇਗਾ ਕਿ ਕੋਈ ਵੀ ਪੁਲਿਸ ਅਧਿਕਾਰੀ ਇਸ ਤਰ੍ਹਾਂ ਦਾ ਕੰਮ ਕਰੇ ਜੇਕਰ ਕੋਈ ਕੰਮ ਕਰਦਾ ਹੈ ਤਾਂ ਉਸਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਤੇ ਨਾਭਾ ਦੇ ਡੀ.ਐੱਸ.ਪੀ ਦਵਿੰਦਰ ਅੱਤਰੀ ਨੇ ਕਿਹਾ ਕਿ ਮਾਈਨਿੰਗ ਦੇ ਕੇਸ ਵਿਚ ਚੌਕੀ ਇੰਚਾਰਜ ਚਮਨ ਲਾਲ ਨੇ ਦਾਰਾ ਖਾ ਅਤੇ ਉਸ ਦੇ ਬੇਟੇ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦਾਰਾ ਖਾਂ ਵੱਲੋਂ ਚੌਂਕੀ ਵਿੱਚ ਉੱਥੇ ਦੇ ਲਾਂਗਰੀ ਨੂੰ 6 ਹਜ਼ਾਰ ਰੁਪਿਆ ਰਿਸ਼ਵਤ ਦੇ ਦਿੱਤੇ ਗਏ ਅਤੇ ਵੀਡੀਓ ਦੇ ਆਧਾਰ ਤੇ ਅਸੀਂ ਰਿਸ਼ਵਤਖੋਰੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਸ ਕੇਸ ਵਿੱਚ ਚਮਨ ਲਾਲ ਚੌਕੀ ਇੰਚਾਰਜ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਲਾਂਗਰੀ ਅਜੇ ਗ੍ਰਿਫਤ ਚੋਂ ਬਾਹਰ ਹੈ।









