ਪੈਰਿਸ, 28 ਜਨਵਰੀ 2026 : ਫਰਾਂਸ (France) ਦੇ ਸੰਸਦ ਮੈਂਬਰਾਂ ਨੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ (Social media) ‘ਤੇ ਪਾਬੰਦੀ ਸੰਬੰਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਸਤੰਬਰ ਵਿਚ ਅਗਲੇ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਤੋਂ ਇਸ ਨੂੰ ਲਾਗੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ ।
ਬਿੱਲ ਵਿਚ ਹਾਈ ਸਕੂਲਾਂ ਵਿਚ ਮੋਬਾਇਲ ਫੋਨ ਦੀ ਵਰਤੋਂ ਤੇ ਵੀ ਹੈ ਪਾਬੰਦੀ ਦੀ ਵਿਵਸਥਾ
ਯੂਰਪ ਵਿਚ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਲਈ ਘੱਟੋ-ਘੱਟ ਉਮਰ ਤੈਅ ਕਰਨ ਦਾ ਵਿਚਾਰ ਜ਼ੋਰ ਫੜ ਰਿਹਾ ਹੈ। ਇਸ ਬਿੱਲ ਵਿਚ ਹਾਈ ਸਕੂਲਾਂ ‘ਚ ਮੋਬਾਈਲ ਫੋਨ ਦੀ ਵਰਤੋਂ (Mobile phone use) ‘ਤੇ ਵੀ ਪਾਬੰਦੀ ਦੀ ਵਿਵਸਥਾ ਹੈ । ਨੈਸ਼ਨਲ ਅਸੈਂਬਲੀ ਨੇ ਸੋਮਵਾਰ ਦੇਰ ਰਾਤ ਇਸ ਬਿੱਲ ਨੂੰ 21 ਦੇ ਮੁਕਾਬਲੇ 130 ਵੋਟਾਂ ਨਾਲ ਪਾਸ ਕਰ ਦਿੱਤਾ । ਫਰਾਂਸ ਦੇ ਰਾਸ਼ਟਰਪਤੀ (President of France) ਇਮੈਨੂਅਲ ਮੈਕ੍ਰੋ ਨੇ ਬਿੱਲ ਨੂੰ ਜਲਦੀ ਪਾਸ ਕਰਨ ਦੀ ਬੇਨਤੀ ਕੀਤੀ ਹੈ ਅਤੇ ਹੁਣ ਆਉਣ ਵਾਲੇ ਹਫ਼ਤਿਆਂ ਵਿਚ ਇਸ ‘ਤੇ ਸੈਨੇਟ ਵਿਚ ਚਰਚਾ ਕੀਤੀ ਜਾਵੇਗੀ ।
ਸੋਸ਼ਲ ਮੀਡੀਆ ਤੇ ਪਾਬੰਦੀ ਵਿਗਿਆਨੀਆਂ ਦੀ ਸਿਫਾਰਸ਼ ਜਨਤਾ ਦੀ ਹੈ ਵੱਡੀ ਮੰਗ
ਵੋਟਿੰਗ ਤੋਂ ਬਾਅਦ ਮੈਕ੍ਰੋ ਨੇ ਕਿਹਾ ਕਿ 15 ਸਾਲ (15 years) ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ : ਇਹੀ ਵਿਗਿਆਨੀਆਂ ਦੀ ਸਿਫ਼ਾਰਸ਼ ਹੈ, ਅਤੇ ਇਹੀ ਫਰਾਂਸ ਦੀ ਜਨਤਾ ਦੀ ਵੱਡੀ ਮੰਗ ਹੈ । ਕਿਉਂਕਿ ਸਾਡੇ ਬੱਚਿਆਂ ਦਾ ਦਿਮਾਗ ਵਿਕਣ ਲਈ ਨਹੀਂ ਹੈਨਾ ਤਾਂ ਅਮਰੀਕੀ ਪਲੇਟਫਾਰਮਾਂ ਲਈ ਅਤੇ ਨਾ ਹੀ. ਚੀਨੀ ਨੈੱਟਵਰਕਾਂ ਲਈ ।
Read More : ਆਸਟ੍ਰੇਲੀਆ ਦੀ ਸੋਸ਼ਲ ਮੀਡੀਆ ਪਾਬੰਦੀ ਨੂੰ ਲੈ ਕੇ `ਰੈਡਿਟ`ਨੇ ਦਿੱਤੀ ਕਾਨੂੰਨੀ ਚੁਣੌਤੀ









