ਚੰਡੀਗੜ੍ਹ, 22 ਜਨਵਰੀ 2026 : ਪੰਜਾਬ ਦੇ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ (Free treatment) ਮੁਹੱਈਆ ਕਰਵਾਉਣ ਲਈ ਅੱਜ ਮੋਹਾਲੀ ਵਿਖੇ ਮੁੱਖ ਮੰਤਰੀ ਬੀਮਾ ਸਿਹਤ ਯੋਜਨਾ (Chief Minister’s Insurance Health Scheme) ਦੀ ਸ਼ੁਰੂਆਤ ਕੀਤੀ ਗਈ ।
ਕਿਸ ਨੇ ਕੀਤੀ ਯੋਜਨਾ ਦੀ ਸ਼ੁਰੂਆਤ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਅੱਜ ਮੋਹਾਲੀ ਵਿਖੇ ਇਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh) ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਕੀਤੀ ਗਈ । ਸਰਕਾਰ ਮੁਤਾਬਕ ਉਕਤ ਬੀਮਾ ਯੋਜਨਾ ਤਹਿਤ ਸਾਰੇ ਖਰਚੇ ਕਵਰ ਹੁੰਦੇ ਹਨ ।
ਕੋਈ ਵੀ ਲੈ ਸਕਦਾ ਹੈ ਇਸ ਯੋਜਨਾ ਦਾ ਲਾਭ
ਸਰਕਾਰ ਦੀ ਪੰਜਾਬ ਦੇ ਲੋਕਾਂ ਲਈ ਸ਼ੁਰੂ ਕੀਤੀ ਗਈ ਮੁਫ਼ਤ ਸਿਹਤ ਬੀਮਾ ਯੋਜਨਾ ਦਾ ਲਾਭ ਕੋਈ ਵੀ ਪੰਜਾਬ ਵਿਚ ਰਹਿਣ ਵਾਲਾ ਵਿਅਕਤੀ ਆਪਣੇ ਆਧਾਰ ਕਾਰਡ ਜਾਂ ਵੋਟਰ ਕਾਰਡ ਦੇ ਆਧਾਰ ਤੇ ਪੂਰੇ ਪਰਿਵਾਰ ਲਈ ਲੈ ਸਕਦਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਯੋਜਨਾ ਤਹਿਤ ਕੋਈ ਆਮਦਨ ਜਾਂ ਉਮਰ ਹੱਦ ਦਾ ਪ੍ਰਾਵਧਾਨ ਤੈਅ ਨਹੀਂ ਕੀਤਾ ਗਿਆ ਹੈ ਤਾਂ ਜੋ ਹਰ ਪੰਜਾਬੀ ਇਸਦਾ ਭਰਪੂਰ ਲਾਭ ਲੈ ਸਕੇ ।
ਅੱਜ ਦਾ ਦਿਨ ਪੰਜਾਬ ਤੇ ਪੰਜਾਬੀਆਂ ਲਈ ਇਕ ਇਤਿਹਾਸਕ ਦਿਨ ਹੈ : ਕੇਜਰੀਵਲ
ਲੋਕਾਂ ਨੂੰ ਮੁਫ਼ਤ ਬੀਮਾ ਯੋਜਨਾ ਦੇ ਕਾਰਡ ਸੌਂਪਣ ਮੌਕੇ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਅੱਜ ਇੱਕ ਇਤਿਹਾਸਕ ਦਿਨ ਹੈ ਤੇ ਪੰਜਾਬ ਵਿੱਚ ਜੋ ਹੋਇਆ ਹੈ ਉਹ 1950 ਵਿੱਚ ਹੋਣਾ ਚਾਹੀਦਾ ਸੀ । ਆਜ਼ਾਦੀ ਤੋਂ ਬਾਅਦ 75 ਸਾਲਾਂ ਵਿੱਚ, ਬਹੁਤ ਸਾਰੀਆਂ ਸਰਕਾਰਾਂ ਆਈਆਂ ਹਨ ਪਰ ਕਿਸੇ ਨੇ ਵੀ ਲੋਕਾਂ ਦੀ ਦੇਖਭਾਲ ਨਹੀਂ ਕੀਤੀ । ਪੰਜਾਬ ਦੀ ਉਦਾਹਰਣ ਲਓ । ਪੰਜਾਬ ਵਿੱਚ ਅੱਤਵਾਦ ਸੀ, ਫਿਰ ਨਸ਼ੇ ਦਾ ਸੰਕਟ ਪਰ ਕਿਹਾ ਜਾਂਦਾ ਹੈ ਕਿ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ।
ਪਿਛਲੇ ਚਾਰ ਸਾਲਾਂ ਤੋਂ ਪੰਜਾਬ ਵਿੱਚ ਜੋ ਯੁੱਗ ਚੱਲ ਰਿਹਾ ਹੈ, ਉਹ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ । ਕੇਜਰੀਵਾਲ ਨੇ ਕਿਹਾ ਕਿ ਹੁਣ ਕੋਈ ਵੀ ਪੰਜਾਬੀ ਬਿਮਾਰੀ ਨਾਲ ਨਹੀਂ ਮਰੇਗਾ । ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਸਾਰਿਆਂ ਲਈ ਹੈ, ਅਸੀਂ ਕਿਸੇ ਨੂੰ ਵੀ ਕਾਂਗਰਸੀ ਜਾਂ ਅਕਾਲੀ ਨਹੀਂ ਮੰਨਦੇ । ਇਸ ਤੋਂ ਸਾਰਿਆਂ ਨੂੰ ਲਾਭ ਹੋਵੇਗਾ, ਅਤੇ ਹਰ ਕੋਈ ਸਰਕਾਰੀ ਅਤੇ ਨਿੱਜੀ ਦੋਵਾਂ ਹਸਪਤਾਲਾਂ ਵਿੱਚ ਇਲਾਜ ਕਰਵਾ ਸਕੇਗਾ ।
ਪਿਛਲੀਆਂ ਸਰਕਾਰਾਂ ਦੀਆਂ ਯੋਜਨਾਵਾਂ ਪਹੁੰਚਾਉਂਦੀਆਂ ਸਨ ਚਹੇਤਿਆਂ ਨੂੰ ਲਾਭਾ
ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੀਆਂ ਯੋਜਨਾਵਾਂ ਲਾਗੂ ਕੀਤੀਆਂ ਸਨ ਜੋ ਸਿਰਫ਼ ਆਪਣੇ ਚਹੇਤਿਆਂ ਨੂੰ ਹੀ ਲਾਭ ਪਹੁੰਚਾਉਂਦੀਆਂ ਸਨ ਕਿਉਂਕਿ ਯੋਜਨਾਵਾਂ ਲਾਗੂ ਕਰਨ ਵੇਲੇ ਕਈ ਸ਼ਰਤਾਂ ਲਗਾਈਆਂ ਜਾਂਦੀਆਂ ਸਨ । ਉਨ੍ਹਾਂ ਇਸ ਮੌਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵੀ ਗੱਲ ਕੀਤੀ ਤੇ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਦਾ ਇੱਕ ਵੀ ਘਰ ਇਸ ਵਿੱਚ ਸ਼ਾਮਲ ਨਹੀਂ ਹੈ ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਉਦਾਹਰਣ ਲੈ ਲਈ ਜਾਵੇ ਤਾਂ ਅਜਿਹੀਆਂ ਸ਼ਰਤਾਂ ਹਨ ਕਿ ਘਰ ਇੱਟਾਂ ਦਾ ਨਹੀਂ ਬਣਿਆ ਹੋਣਾ ਚਾਹੀਦਾ, ਘਰ ਵਿੱਚ ਸਾਈਕਲ ਦਾ ਪੱਖਾ ਜਾਂ ਗੈਸ ਦਾ ਚੁੱਲ੍ਹਾ ਨਹੀਂ ਹੋਣਾ ਚਾਹੀਦਾ ਆਦਿ ਸ਼ਾਮਲ ਹਨ । ਜਿਸ ਨਾਲ ਪੰਜਾਬ ਵਿਚ ਤਾਂ ਯੋਜਨਾ ਦਾ ਲਾਭ ਲੋਕਾਂ ਨੂੰ ਜਿਥੇ ਮਿਲਣਾ ਹੈ ਹੀ ਨਹੀਂ, ਉੇਥੇ ਹੋਰਨਾਂ ਸੂਬਿਆਂ ਵਿਚ ਇਸ ਯੋਜਨਾ ਦਾ ਕੀ ਹਾਲ ਹੈ ਇਹ ਤਾਂ ਹੁਣ ਰੱਬ ਹੀ ਜਾਣਦਾ ਹੈ ।
Read More : ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 22 ਤੋ ਹੋਵੇਗੀ ਸ਼ੁਰੂ : ਡਾ. ਬਲਬੀਰ ਸਿੰਘ









