ਗੋਆ ਨਾਈਟ ਕਲੱਬ ਅਗਨੀਕਾਂਡ ਮਾਮਲੇ ਵਿਚ ਕਈਆਂ ਵਿਰੁੱਧ ਦੋਸ਼ ਪੱਤਰ ਦਾਇਰ

0
20
Court

ਪਣਜੀ, 27 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਗੋਆ (Goa) ਵਿਖੇ ਬਣੇ ਨਾਈਟ ਕਲੱਬ ਅਗਨੀਕਾਂਡ ਮਾਮਲੇ ਵਿਚ ਕਈ ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਇਰ (Charge sheet filed) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿੰਨੇ ਜਣਿਆਂ ਖਿਲਾਫ਼ ਦਾਇਰ ਕੀਤਾ ਗਿਆ ਹੈ ਦੋਸ਼ ਪੱਤਰ

ਮਿਲੀ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਜੋ ਗੋਆ ਦੇ ਇਕ ਨਾਈਟ ਕਲੱਬ ਵਿਚ ਅੱਗ ਲੱਗਣ ਕਾਰਨ ਕਈ ਲੋਕ ਸੜ ਕੇ ਮੌਤ ਦੇ ਘਾਟ ਉਤਰ ਗਏ ਸਨ ਦੇ ਮਾਮਲੇ ਵਿਚ ਗੋਆ ਪੁਲਸ ਨੇ ਪਿਛਲੇ ਸਾਲ ਦਸੰਬਰ ‘ਚ ਇੱਥੇ `ਬਰਚ ਬਾਏ ਰੋਮੀਓ ਲੇਨ`ਨਾਈਟ ਕਲੱਬ (Birch by Romeo Lane Nightclub) ‘ਚ ਅੱਗ ਲੱਗਣ ਦੀ ਘਟਨਾ ਸਬੰਧੀ ਵੀਰਵਾਰ ਨੂੰ 13 ਲੋਕਾਂ ਖਿ਼ਲਾਫ (Against 13 people) ਦੋਸ਼ ਪੱਤਰ ਦਾਖ਼ਲ ਕੀਤਾ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ 13 ਦੋਸ਼ੀਆਂ ‘ਚ ਨਾਈਟ ਕਲੱਬ ਦੇ ਮਾਲਕ ਗੌਰਵ ਲੂਥਰਾ ਅਤੇ ਉਨ੍ਹਾਂ ਦੇ ਭਰਾ ਸੌਰਭ ਲੂਥਰਾ ਵੀ ਸ਼ਾਮਲ ਹਨ ।

ਪੁਲਸ ਨੇ ਕਿੰਨੇ ਸਫਿਆਂ ਦਾ ਦਾਇਰ ਕੀਤਾ ਹੈ ਦੋਸ਼ ਪੱਤਰ

ਉਨ੍ਹਾਂ ਦੱਸਿਆ ਕਿ ਅੰਜੁਨਾ ਪੁਲਸ ਨੇ ਇਸ ਮਾਮਲੇ ‘ਚ ਮਾਪੂਸਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ (Judicial Magistrate First Class) ਦੇ ਸਾਹਮਣੇ 4,150 ਸਫਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਹੈ, ਜਿਸ ‘ਚ 305 ਗਵਾਹਾਂ ਦੇ ਬਿਆਨ ਹਨ । ਉੱਤਰੀ ਗੋਆ ਦੇ ਅਰਪੋਰਾ ਸਥਿਤ ਨਾਈਟ ਕਲੱਬ ‘ਚ 6 ਦਸੰਬਰ 2025 ਨੂੰ ਲੱਗੀ ਭਿਆਨਕ ਅੱਗ ‘ਚ 25 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋਏ ਸਨ ।

Read More : ਅਦਾਕਾਰ ਅੱਲੂ ਅਰਜੁਨ ਸਮੇਤ 23 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ

LEAVE A REPLY

Please enter your comment!
Please enter your name here