ਜ਼ਮੀਨ ਬਦਲੇ ਨੌਕਰੀ ਘਪਲੇ ਵਿਚ ਲਾਲੂ ਪਰਿਵਾਰ ਸਮੇਤ 41 ਖ਼ਿਲਾਫ਼ ਦੋਸ਼ ਤੈਅ

0
44
Chargesheet filed

ਨਵੀਂ ਦਿੱਲੀ, 10 ਜਨਵਰੀ 2026 : ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ (Court) ਨੇ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ (Lalu Prasad Yadav), ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਖਿਲਾਫ਼ ਕਥਿਤ ਜ਼ਮੀਨ ਦੇ ਬਦਲੇ ਨੌਕਰੀ ਘਪਲੇ (Land-for-job scam) ਦੇ ਮਾਮਲੇ ‘ਚ ਦੋਸ਼ ਤੈਅ (Charges framed) ਕਰਨ ਦਾ ਸ਼ੁੱਕਰਵਾਰ ਨੂੰ ਹੁਕਮ ਦਿੱਤਾ ।

ਯਾਦਵ ਨੇ ਰੇਲ ਮੰਤਰਾਲਾ ਨੂੰ ਵਰਤਿਆ ਨਿੱਜੀ ਜਗੀਰ ਵਾਂਗ

ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ (Special Judge Vishal Gogne) ਨੇ ਕਿਹਾ ਕਿ ਯਾਦਵ ਨੇ ਰੇਲ ਮੰਤਰਾਲਾ (Ministry of Railways) ਨੂੰ ਆਪਣੀ ਨਿੱਜੀ ਜਗੀਰ ਵਾਂਗ ਵਰਤਿਆ ਤਾਂ ਕਿ ਉਹ ਇਕ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇ ਸਕੇ। ਉਨਾਂ ਕਿਹਾ ਕਿ ਇਸ ‘ਚ ਸਰਕਾਰੀ ਨੌਕਰੀ ਨੂੰ ਸੌਦੇਬਾਜ਼ੀ ਦੇ ਹਥਿਆਰ ਵਜੋਂ ਵਰਤ ਕੇ ਯਾਦਵ ਪਰਿਵਾਰ ਨੇ ਰੇਲਵੇ ਅਧਿਕਾਰੀਆਂ ਅਤੇ ਆਪਣੇ ਕਰੀਬੀ ਸਾਥੀਆਂ ਦੀ ਮਿਲੀਭੁਗਤ ਨਾਲ ਜ਼ਮੀਨ ਹਾਸਲ ਕੀਤੀ ।

ਅਦਾਲਤ ਨੇ 41 ਖ਼ਿਲਾਫ਼ ਦੋਸ਼ ਤੈਅ ਕਰਦਿਆਂ 52 ਰੇਲਵੇ ਅਧਿਕਾਰੀਆਂ ਨੂੰ ਕੀਤਾ ਬਰੀ

ਹੁਕਮ ਦੇ ਮੁੱਖ ਹਿੱਸੇ ਨੂੰ ਜ਼ੁਬਾਨੀ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਸੀ. ਬੀ. ਆਈ. ਦੀ ਅੰਤਿਮ ਰਿਪੋਰਟ (CBI’s final report) ਤੋਂ ‘ਗੰਭੀਰ ਸ਼ੱਕ ਦੇ ਆਧਾਰ ‘ਤੇ ਇਕ ਵਿਆਪਕ ਸਾਜ਼ਿਸ਼’ ਦਾ ਖੁਲਾਸਾ ਹੁੰਦਾ ਹੈ। ਉਨ੍ਹਾਂ ਲਾਲੂ ਪ੍ਰਸਾਦ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਸਮੇਤ ਮੁਲਜ਼ਮਾਂ ਵੱਲੋਂ ਬਰੀ ਕੀਤੇ ਜਾਣ ਦੀ ਪਟੀਸ਼ਨ ਨੂੰ ਵੀ ‘ਅਣਉਚਿਤ’ ਦੱਸਦੇ ਹੋਏ ਰੱਦ ਕਰ ਦਿੱਤਾ। ਅਦਾਲਤ ਨੇ ਇਸ ਮਾਮਲੇ ‘ਚ 41 ਲੋਕਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਅਤੇ ਰੇਲਵੇ ਅਧਿਕਾਰੀਆਂ ਸਮੇਤ 52 ਲੋਕਾਂ ਨੂੰ ਬਰੀ ਕਰ ਦਿੱਤਾ ।

Read More : ਦਿੱਲੀ ਦੀ ਇਕ ਅਦਾਲਤ ਨੇ ਦਿੱਤਾ ਅਲਕਾ ਲਾਂਬਾ ਤੇ ਦੋਸ਼ ਤੈਅ ਕਰਨ ਦਾ ਹੁਕਮ

LEAVE A REPLY

Please enter your comment!
Please enter your name here