Chandigarh ’ਚ ਬਦਲੇ ਟ੍ਰੈਫਿਕ ਰੂਲ, ਨਿਯਮ ਤੋੜਨ ਵਾਲਿਆਂ ਨੂੰ ਮਿਲੇਗੀ ਇਹ ਸਜ਼ਾ || Latest News
ਚੰਡੀਗੜ੍ਹ ‘ਚ ਹੁਣ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਲਈ ਅਨੋਖੀ ਸਜ਼ਾ ਤੈਅ ਕੀਤੀ ਗਈ ਹੈ ਜਿਸਦੇ ਚੱਲਦਿਆਂ ਜੇਕਰ ਕਿਸੇ ਵੀ ਵਿਅਕਤੀ ਦਾ ਬਿਨਾਂ ਹੈਲਮੇਟ ਜਾਂ ਓਵਰ ਸਪੀਡ ਜਾਂ ਖਤਰਨਾਕ ਡਰਾਈਵਿੰਗ ਕਰਨ ਜਾਂ ਮੋਬਾਈਲ ਸੁਣਦੇ ਸਮੇਂ ਚਲਾਨ ਹੁੰਦਾ ਹੈ ਜਾਂ ਫਿਰ ਉਸ ਦਾ ਲਾਇਸੈਂਸ ਸਸਪੈਂਡ ਹੁੰਦਾ ਹੈ ਤਾਂ ਉਸ ਨੂੰ ਕਲਾਸਾਂ ਤੋਂ ਬਾਅਦ ਪ੍ਰੀਖਿਆ ਦੇਣੀ ਪਵੇਗੀ।
ਕਿੱਥੇ ਲੱਗਣਗੀਆਂ ਕਲਾਸਾਂ ?
ਦੱਸ ਦਈਏ ਕਿ ਇਹ ਕਲਾਸਾਂ ਸੈਕਟਰ 23 ਦੇ ਟ੍ਰੈਫਿਕ ਪਾਰਕ ਵਿੱਚ ਹੋਣੀਆਂ ਹਨ। ਇਹ ਪੇਪਰ 30 ਅੰਕਾਂ ਦਾ ਹੋਵੇਗਾ ਜਿਸ ਵਿੱਚ 24 ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਇਸ ਤੋਂ ਇਲਾਵਾ ਇਸੇ ਤਰ੍ਹਾਂ ਹੁਣ ਉਲੰਘਣਾ ਕਰਨ ਵਾਲੇ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ | ਜਿਸ ਤੋਂ ਬਾਅਦ ਉਸ ਨੂੰ 30 ਅੰਕਾਂ ਦੀ ਪ੍ਰੀਖਿਆ ਪਾਸ ਕਰਨੀ ਪਵੇਗੀ ਅਤੇ ਫਿਰ ਉਸ ਨੂੰ ਸਰਟੀਫਿਕੇਟ ਮਿਲੇਗਾ। ਇਸ ਤੋਂ ਬਾਅਦ ਹੀ ਉਸ ਦਾ ਲਾਇਸੈਂਸ ਜਾਰੀ ਕੀਤਾ ਜਾਵੇਗਾ।
ਪੇਪਰ ਵਿੱਚ ਤੁਹਾਨੂੰ ਚਾਰ Options ਮਿਲਣਗੀਆਂ ,ਜਿਸ ਵਿੱਚ ਤੁਹਾਨੂੰ ਸਹੀ ਜਵਾਬ ਦੇਣਾ ਹੋਵੇਗਾ। ਜੇਕਰ ਇਸ ਤੋਂ ਬਾਅਦ ਵੀ ਤੁਸੀਂ ਫੇਲ ਹੋ ਜਾਂਦੇ ਹੋ ਤਾਂ ਦੁਬਾਰਾ ਕਲਾਸਾਂ ਹੋਣਗੀਆਂ ਅਤੇ ਪ੍ਰੀਖਿਆਵਾਂ ਦੁਬਾਰਾ ਹੋਣਗੀਆਂ ਤਾਂ ਹੀ ਤੁਹਾਨੂੰ ਲਾਇਸੈਂਸ ਮਿਲੇਗਾ।
ਪੈ ਸਕਦਾ ਭਾਰੀ ਜੁਰਮਾਨਾ
ਇਸਦੀ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਟਰੈਫਿਕ ਪੁਲਸ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਤੁਹਾਡਾ ਲਾਇਸੈਂਸ ਸਸਪੈਂਡ ਹੋ ਜਾਂਦਾ ਹੈ ਅਤੇ ਤੁਸੀਂ ਫਿਰ ਵੀ ਗੱਡੀ ਚਲਾ ਰਹੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨੇ ਦੇ ਨਾਲ-ਨਾਲ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਭੁਪਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਆਨਲਾਈਨ ਚਲਾਨ ਕੱਟਣ ਵਾਲੇ ਜ਼ਿਆਦਾਤਰ ਲੋਕਾਂ ਨੇ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ, ਪਹਿਲਾਂ ਉਹ ਕਲਾਸ ਲਗਾਉਣਗੇ, ਫਿਰ ਪ੍ਰੀਖਿਆ ਹੋਵੇਗੀ, ਉਸ ਤੋਂ ਬਾਅਦ ਉਨ੍ਹਾਂ ਨੂੰ ਸਰਟੀਫਿਕੇਟ ਮਿਲੇਗਾ ਅਤੇ ਫਿਰ ਹੀ ਉਨ੍ਹਾਂ ਦਾ ਲਾਇਸੈਂਸ ਉਨ੍ਹਾਂ ਨੂੰ ਸੌਂਪਿਆ ਜਾਵੇਗਾ।
ਇਸ ਪਿੱਛੇ ਕੀ ਮਕਸਦ ?
ਉਹਨਾਂ ਦਾ ਮਕਸਦ ਇਹ ਹੈ ਕਿ ਉਹ ਦੁਬਾਰਾ ਉਹੀ ਗਲਤੀ ਨਾ ਕਰਨ ਕਿਉਂਕਿ ਉਨ੍ਹਾਂ ਦੀਆਂ ਕਲਾਸਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਈਆਂ ਜਾਂਦੀਆਂ ਹਨ । ਕਈ ਵਾਰ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਸਿਰਫ ਪੈਸੇ ਦੇਣੇ ਹਨ ਪਰ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਪੈਂਦਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਕੇ ਕਿੰਨਾ ਨੁਕਸਾਨ ਹੋਵੇਗਾ |