ਚੰਡੀਗੜ੍ਹ ਕਾਂਗਰਸ ਵਾਇਸ ਪ੍ਰੈਜ਼ੀਡੈਂਟ ਰੂਪੀ ਪਤਨੀ ਤੇ ਬੇਟੇ ਸਮੇਤ ਗ੍ਰਿਫਤਾਰ
ਮੋਹਾਲੀ ਦੇ ਸੈਕਟਰ 70 ਦੇ ਰਹਿਣ ਵਾਲੇ ਸੌਰਵ ਗੋਇਲ ਨਾਲ 2.30 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਚੰਡੀਗੜ੍ਹ ਕਾਂਗਰਸ ਦੇ ਮੀਤ ਪ੍ਰਧਾਨ ਤੇ ਕੌਂਸਲਰ ਦੀ ਚੋਣ ਲੜ ਚੁੱਕੇ ਰੁਪਿੰਦਰ ਸਿੰਘ ਉਰਫ਼ ਰੂਪੀ, ਉਸ ਦੀ ਪਤਨੀ ਬਲਵਿੰਦਰ ਕੌਰ, ਉਸ ਦੇ ਪੁੱਤਰ ਤੇ ਯੂਥ ਕਾਂਗਰਸੀ ਆਗੂ ਰਣਜੋਤ ਸਿੰਘ ਉਰਫ਼ ਰੌਣੀ ਤੇ ਰੂਪੀ ਦੇ ਪਿਤਾ ਜਸਪਾਲ ਸਿੰਘ ’ਤੇ ਇਸ ਧੋਖਾਧੜੀ ਦਾ ਦੋਸ਼ ਹੈ।
ਇਸ ਸਬੰਧੀ ਮੁਹਾਲੀ ਦੇ ਫੇਜ਼-1 ਥਾਣੇ ਵਿੱਚ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਕਾਂਗਰਸ ਦੇ ਮੀਤ ਪ੍ਰਧਾਨ ਤੇ ਕੌਂਸਲਰ ਦੀ ਚੋਣ ਲੜ ਚੁੱਕੇ ਰੁਪਿੰਦਰ ਸਿੰਘ ਉਰਫ਼ ਰੂਪੀ ਮੁਸ਼ਕਲ ਵਿੱਚ ਘਿਰਦੇ ਨਜ਼ਰ ਆ ਰਹੇ ਹਨ।