ਚੰਡੀਗੜ੍ਹ, 2 ਜਨਵਰੀ 2026 : ਕੇਂਦਰੀ ਭੂਮੀਗਤ ਜਲ ਬੋਰਡ (Central Ground Water Board) ਨੇ ਪੰਜਾਬ ਦੇ ਭੂਮੀਗਤ ਪਾਣੀ ਸਬੰਧੀ ਅੰਕੜਾ ਜਾਰੀ ਕਰਕੇ ਦੱਸਿਆ ਹੈ ਕਿ ਪੰਜਾਬ ਦੇ ਕਿੰਨੇ ਜ਼ਿਲਿਆਂ ਵਿਚ ਪਾਣੀ ਜਹਿਰੀਲਾ (Water is poisonous) ਹੁੰਦਾ ਜਾ ਰਿਹਾ ਹੈ ।
ਕਿਹੜੇ ਕਿਹੜੇ ਜ਼ਿਲਿਆਂ ਦੀ ਕੀਤੀ ਗਈ ਹੈ ਗੱਲ
ਰਿਪੋਰਟ ਵਿੱਚ ਜਿਹੜੇ ਜ਼ਿਲਿਆਂ ਦੇ ਭੂਮੀਗਤ ਪਾਣੀ (Groundwater) ਵਿਚ ਯੂਰੇਨੀਅਮ ਮਿਆਰ ਤੋਂ ਵਧ ਪਾਇਆ ਜਾ ਰਿਹਾ ਹੈ ਤੇ ਅਜਿਹਾ ਹੋਣ ਨਾਲ ਇਕ ਤਰ੍ਹਾਂ ਨਾਲ ਪਾਣੀ ਜਹਿਰੀਲਾ ਹੁੰਦਾ ਜਾ ਰਿਹਾ ਹੈ ਵਿਚ ਤਰਨਤਾਰਨ, ਪਟਿਆਲਾ, ਸੰਗਰੂਰ, ਮੋਗਾ, ਮਾਨਸਾ, ਬਰਨਾਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ ਅਤੇ ਫਤਿਹਗੜ੍ਹ ਸਾਹਿਬ ਜ਼ਿਲਿਆਂ ਵਿੱਚ ਯੂਰੇਨੀਅਮ ਪ੍ਰਦੂਸ਼ਣ ਦਾ ਉੱਚ ਪੱਧਰ ਦਰਜ ਕੀਤਾ ਗਿਆ ਹੈ । ਸੰਗਰੂਰ ਅਤੇ ਬਠਿੰਡਾ ਵਿੱਚ 200 ਪੀ. ਪੀ. ਬੀ. ਤੋਂ ਉੱਪਰ ਯੂਰੇਨੀਅਮ ਦਾ ਪੱਧਰ ਪਾਇਆ ਗਿਆ ।
ਬੋਰਡ ਨੇ ਪਾਇਆ ਪੰਜਾਬ ਵਿਚ 62. 5 ਪ੍ਰਤੀਸ਼ਤ ਨਮੂਨਿਆਂ ਵਿਚ ਯੂਰੇਨੀਅਮ ਦਾ ਪੱਧਰ ਮਿਆਰ ਤੋਂ ਵਧ
ਬੋਰਡ ਨੇ ਪੰਜਾਬ ਵਿੱਚ 62.5 ਪ੍ਰਤੀਸ਼ਤ ਨਮੂਨਿਆਂ ਵਿੱਚ ਯੂਰੇਨੀਅਮ (Uranium) ਦਾ ਪੱਧਰ ਜਿਥੇ ਮਿਆਰ ਤੋਂ ਵੱਧ ਪਾਇਆ ਦੇ ਨਾਲ ਸਥਿਤੀ ਹੋਰ ਵੀ ਚਿੰਤਾਜਨਕ ਹੋ ਗਈ ਹੈ । ਵਿਸ਼ਵ ਸਿਹਤ ਸੰਗਠਨ (ਡਬਲਿਊ ਐਚ. ਓ.) ਅਨੁਸਾਰ ਪ੍ਰਤੀ ਬਿਲੀਅਨ 30 ਹਿੱਸੇ ਤੋਂ ਘੱਟ ਯੂਰੇਨੀਅਮ ਦੇ ਪੱਧਰ ਵਾਲਾ ਪਾਣੀ ਪੀਣ ਯੋਗ ਹੈ ਪਰ ਜੇਕਰ ਪੱਧਰ ਇਸ ਪੱਧਰ ਤੋਂ ਵੱਧ ਜਾਂਦਾ ਹੈ ਤਾਂ ਇਹ ਪੀਣ ਯੋਗ ਨਹੀਂ ਹੈ । ਪੰਜਾਬ ਦੇ ਕੁਝ ਜ਼ਿਲਿਆਂ ਵਿੱਚ, 200 ਬਬਲ ਤੱਕ ਦੇ ਯੂਰੇਨੀਅਮ ਦੇ ਪੱਧਰ ਪਾਏ ਗਏ ।
Read more : ਪੰਜਾਬ ਬਣ ਗਿਆ ਹੈ ਦੇਸ਼ ਦਾ ਵੱਧ ਭੂਮੀਗਤ ਪਾਣੀ ਦੇ ਦਬਾਅ ਵਾਲਾ ਸੂਬਾ : ਸੀਚੇਵਾਲ









