CBSE ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ || Latest News || CBSE Results

0
46

CBSE ਵੈੱਬਸਾਈਟ ‘ਤੇ ਚੈੱਕ ਕਰ ਸਕਦੋ ਹੋ ਨਤੀਜੇ

CBSE ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। CBSE ਨਤੀਜੇ ਸਰਕਾਰੀ ਵੈੱਬਸਾਈਟ cbseresults.nic.in, results.cbse.nic.in ਅਤੇ cbse.gov.in ‘ਤੇ ਚੈੱਕ ਕੀਤੇ ਜਾ ਸਕਦੇ ਹਨ। ਇਸ ਵਾਰ ਵੀ ਕੁੜੀਆਂ ਨੇ ਫਿਰ ਜਿੱਤ ਹਾਸਲ ਕੀਤੀ ਹੈ। ਸਾਲ 2024 ਦੇ 12ਵੀਂ ਬੋਰਡ ਦੇ ਨਤੀਜਿਆਂ ‘ਚ 91.52 ਫੀਸਦੀ ਲੜਕੀਆਂ ਪਾਸ ਹੋਈਆਂ ਹਨ। ਜਦੋਂ ਕਿ ਮੁੰਡਿਆ ਦੀ ਪਾਸ ਪ੍ਰਤੀਸ਼ਤਤਾ 85.12 ਪ੍ਰਤੀਸ਼ਤ ਰਹੀ।

ਇਹ ਵੀ ਪੜ੍ਹੋ:  ਸੰਯੁਕਤ ਕਿਸਾਨ ਮੋਰਚਾ ਮੋਗਾ ਨੇ 21 ਮਈ ਦੀ ਕਿਸਾਨ…

ਪਿਛਲੇ ਸਾਲ 2023 ਵਿੱਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 90.68 ਪ੍ਰਤੀਸ਼ਤ ਅਤੇ ਮੁੰਡਿਆ ਦੀ ਪਾਸ ਪ੍ਰਤੀਸ਼ਤਤਾ 84.67 ਪ੍ਰਤੀਸ਼ਤ ਸੀ। ਨਤੀਜੇ ਆਉਣ ਤੋਂ ਬਾਅਦ ਦਿੱਲੀ ਸਮੇਤ ਹੋਰ ਰਾਜਾਂ ਦੇ ਵਿਦਿਆਰਥੀ ਸਕੂਲਾਂ ਵਿੱਚ ਪੁੱਜਣੇ ਸ਼ੁਰੂ ਹੋ ਗਏ ਹਨ। ਬੋਰਡ ਦੀ ਵੈੱਬਸਾਈਟ ‘ਤੇ ਨਤੀਜੇ ਚੈੱਕ ਕਰਨ ਤੋਂ ਬਾਅਦ 12ਵੀਂ ਜਮਾਤ ਦੇ ਵਿਦਿਆਰਥੀ ਆਪਣੇ ਮਾਪਿਆਂ ਸਮੇਤ ਸਕੂਲ ਪਹੁੰਚ ਰਹੇ ਹਨ। ਸਾਰੇ ਵਿਸ਼ਿਆਂ ਵਿੱਚ ਦਿੱਲੀ ਖੇਤਰ ਦੀ ਪਾਸ ਪ੍ਰਤੀਸ਼ਤਤਾ 94.97 ਪ੍ਰਤੀਸ਼ਤ ਦਰਜ ਕੀਤੀ ਗਈ ਹੈ।

ਜਾਣੋ ਕਿੰਨੇ ਪ੍ਰਤੀਸ਼ਤ ਰਿਹਾ ਰਿਜ਼ਲਟ

ਇਸ ਸਾਲ 2024 ਵਿੱਚ 12ਵੀਂ ਬੋਰਡ ਦੀ ਪ੍ਰੀਖਿਆ ਲਈ ਕੁੱਲ 1633730 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਜਿਸ ਵਿੱਚ 1621224 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ 1426420 ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ ਸਾਰੇ ਵਿਸ਼ਿਆਂ ਵਿੱਚ ਕੁੱਲ ਪਾਸ ਪ੍ਰਤੀਸ਼ਤਤਾ 87.98 ਪ੍ਰਤੀਸ਼ਤ ਰਹੀ। ਜਦੋਂ ਕਿ ਪਿਛਲੇ ਸਾਲ 2023 ਵਿੱਚ 1680256 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਵਿੱਚ 1660511 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਿਨ੍ਹਾਂ ਵਿੱਚੋਂ 1450174 ਵਿਦਿਆਰਥੀ ਪਾਸ ਹੋਏ ਸਨ। ਇਸ ਦੇ ਤਹਿਤ ਪਿਛਲੇ ਸਾਲ 2023 ‘ਚ 87.98 ਫੀਸਦੀ ਵਿਦਿਆਰਥੀ ਪਾਸ ਹੋਏ ਸਨ.

ਇਸ ਤੋਂ ਪਹਿਲਾਂ CBSE ਨੇ ਕਿਹਾ ਸੀ ਕਿ 10ਵੀਂ ਅਤੇ 12ਵੀਂ ਦੇ ਨਤੀਜੇ 20 ਮਈ ਤੋਂ ਬਾਅਦ ਆਉਣਗੇ। ਪਰ ਬੋਰਡ ਨੇ 12ਵੀਂ ਦਾ ਨਤੀਜਾ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ। ਸੀਬੀਐਸਈ 12ਵੀਂ ਦਾ ਨਤੀਜਾ ਡਿਜੀਲੌਕਰ ਕੋਡ ਅਤੇ ਉਮੰਗ ਐਪ ਨਾਲ ਵੀ ਚੈੱਕ ਕੀਤਾ ਜਾ ਸਕਦਾ ਹੈ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਦੇ ਇਸ ਸਾਲ ਦੇ 12ਵੀਂ ਜਮਾਤ ਦੇ ਨਤੀਜੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 0.65 ਪ੍ਰਤੀਸ਼ਤ ਅੰਕਾਂ ਦਾ ਵਾਧਾ ਹੋਇਆ ਹੈ ਅਤੇ ਸਾਰੇ ਵਿਸ਼ਿਆਂ ਵਿੱਚ 90% ਅਤੇ 95% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

LEAVE A REPLY

Please enter your comment!
Please enter your name here