CBSE ਬੋਰਡ ਨੇ ਵਿਦਿਆਰਥੀਆਂ ਲਈ ਨਵੀਂ ਹਦਾਇਤ ਕੀਤੀ ਜਾਰੀ, ਪ੍ਰੀਖਿਆ ਵਿੱਚ ਬੈਠਣ ਲਈ 75 ਪ੍ਰਤੀਸ਼ਤ ਹਾਜ਼ਰੀ ਜ਼ਰੂਰੀ
CBSE ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਲਈ ਨਵੀਂ ਹਦਾਇਤ ਜਾਰੀ ਕਰ ਦਿੱਤੀ ਹੈ | ਜਿਸਦੇ ਚੱਲਦਿਆਂ ਹਰ ਵਿਦਿਆਰਥੀ ਨੂੰ ਹੁਣ ਪ੍ਰੀਖਿਆ ਵਿੱਚ ਬੈਠਣ ਲਈ 75 ਪ੍ਰਤੀਸ਼ਤ ਹਾਜ਼ਰੀ ਲਾਜ਼ਮੀ ਕਰ ਦਿੱਤੀ ਹੈ। ਅਜਿਹੇ ਦੇ ਵਿੱਚ ਜਿਨ੍ਹਾਂ ਵਿਦਿਆਰਥੀਆਂ ਦੀ ਹਾਜ਼ਰੀ 75 ਫੀਸਦੀ ਤੋਂ ਘੱਟ ਹੈ, ਉਨ੍ਹਾਂ ਨੂੰ ਰੋਜ਼ਾਨਾ ਸਕੂਲ ਵਿੱਚ ਆਪਣੀ ਹਾਜ਼ਰੀ ਦਰਜ ਕਰਵਾ ਕੇ ਘੱਟੋ-ਘੱਟ ਹਾਜ਼ਰੀ ਪੂਰੀ ਕਰਨੀ ਚਾਹੀਦੀ ਹੈ। ਜੇਕਰ ਤੁਹਾਡੀ ਹਾਜ਼ਰੀ ਪੂਰੀ ਨਹੀਂ ਹੁੰਦੀ ਹੈ, ਤਾਂ ਤੁਹਾਨੂੰ ਬੋਰਡ ਪ੍ਰੀਖਿਆ ਲਈ ਬੈਠਣ ਨਹੀਂ ਦਿੱਤਾ ਜਾਵੇਗਾ ।
ਕਿਸੇ ਵੀ ਸਮੇਂ ਜਾਰੀ ਹੋ ਸਕਦੀ ਡੇਟਸ਼ੀਟ
ਬੋਰਡ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਦੱਸ ਦੇਈਏ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਬੋਰਡ ਜਲਦ ਹੀ ਦੋਵਾਂ ਜਮਾਤਾਂ ਲਈ ਸਮਾਂ ਸਾਰਣੀ ਕਿਸੇ ਵੀ ਸਮੇਂ ਜਾਰੀ ਕਰ ਸਕਦਾ ਹੈ। ਡੇਟਸ਼ੀਟ CBSE ਦੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਆਨਲਾਈਨ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ, ਤੁਸੀਂ ਇਸਨੂੰ ਡਾਊਨਲੋਡ ਕਰਨ ਦੇ ਯੋਗ ਹੋਵੋਗੇ ਅਤੇ ਵਿਸ਼ੇ ਅਨੁਸਾਰ ਪ੍ਰੀਖਿਆ ਦੀ ਮਿਤੀ ਦੀ ਜਾਣਕਾਰੀ ਪ੍ਰਾਪਤ ਕਰ ਸਕੋਗੇ।
ਪਿਛਲੇ ਸਾਲ ਦੇ ਪੈਟਰਨ ਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ, ਦੋਵਾਂ ਜਮਾਤਾਂ ਲਈ ਬੋਰਡ ਪ੍ਰੀਖਿਆਵਾਂ 15 ਫਰਵਰੀ 2024 ਤੋਂ ਸ਼ੁਰੂ ਹੋ ਸਕਦੀਆਂ ਹਨ। ਮੁਲਾਂਕਣ ਪ੍ਰੀਖਿਆ ਅਤੇ ਪ੍ਰੈਕਟੀਕਲ ਪ੍ਰੀਖਿਆ ਜਨਵਰੀ ਵਿੱਚ ਕਰਵਾਈ ਜਾਵੇਗੀ।
ਇਸ ਤਰੀਕੇ ਨਾਲ ਡਾਊਨਲੋਡ ਕਰ ਸਕੋਗੇ ਡੇਟਸ਼ੀਟ
CBSE ਟਾਈਮ ਟੇਬਲ 2024 ਨੂੰ ਡਾਊਨਲੋਡ ਕਰਨ ਲਈ, ਪਹਿਲਾਂ ਤੁਹਾਨੂੰ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਪਵੇਗਾ। ਵੈੱਬਸਾਈਟ ਦੇ ਹੋਮ ਪੇਜ ‘ਤੇ ਤੁਸੀਂ ਡੇਟਸ਼ੀਟ ਦੇ ਰਿਲੀਜ਼ ਦਾ ਲਿੰਕ ਦੇਖੋਗੇ, ਤੁਹਾਨੂੰ ਉਸ ਕਲਾਸ ਦੇ ਟਾਈਮ ਟੇਬਲ ‘ਤੇ ਕਲਿੱਕ ਕਰਨਾ ਹੋਵੇਗਾ ਜਿਸ ਲਈ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ।
ਹੁਣ ਡੇਟਸ਼ੀਟ ਪੀਡੀਐਫ ਫਾਰਮੈਟ ਵਿੱਚ ਖੁੱਲੇਗੀ ਜਿੱਥੋਂ ਤੁਸੀਂ ਇਸਨੂੰ ਡਾਊਨਲੋਡ ਕਰਨ ਦੇ ਯੋਗ ਹੋਵੋਗੇ।
ਇਸ ਤੋਂ ਬਾਅਦ ਤੁਸੀਂ ਪ੍ਰੀਖਿਆ ਦੀ ਮਿਤੀ ਅਤੇ ਵਿਸ਼ੇ ਦੀ ਜਾਂਚ ਕਰ ਸਕਦੇ ਹੋ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਨੇ ਖ਼ੁਦ ਨੂੰ ਮਾਰੀ ਗੋਲ਼ੀ
ਪ੍ਰੀਖਿਆਵਾਂ ਸ਼ੁਰੂ ਹੋਣ ‘ਚ 3 ਮਹੀਨੇ ਬਾਕੀ
CBSE ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ‘ਚ 3 ਮਹੀਨੇ ਬਾਕੀ ਹਨ। ਇਸ ਲਈ ਜੇਕਰ ਤੁਸੀਂ ਅਜੇ ਤੱਕ ਆਪਣੀਆਂ ਬੋਰਡ ਪ੍ਰੀਖਿਆਵਾਂ ਲਈ ਸਹੀ ਤਿਆਰੀ ਸ਼ੁਰੂ ਨਹੀਂ ਕੀਤੀ ਹੈ, ਤਾਂ ਇਹ ਇੱਕ ਵਧੀਆ ਮੌਕਾ ਹੈ। ਤੁਸੀਂ ਹੁਣੇ ਇੱਕ ਸਮਾਂ ਸਾਰਣੀ ਬਣਾ ਕੇ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕਰ ਸਕਦੇ ਹੋ। ਇਨ੍ਹਾਂ ਤਿੰਨ ਮਹੀਨਿਆਂ ਵਿੱਚ ਟਾਈਮ ਟੇਬਲ ਦੇ ਅਨੁਸਾਰ ਸਾਰੇ ਵਿਸ਼ਿਆਂ ’ਤੇ ਮਿਹਨਤ ਕਰ ਕੇ ਤੁਸੀਂ ਨਿਸ਼ਚਤ ਤੌਰ ‘ਤੇ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਦੇ ਯੋਗ ਹੋਵੋਗੇ।