NEET-UG ਪੇਪਰ ਲੀਕ ਮਾਮਲੇ ‘ਚ CBI ਨੇ ਦਰਜ ਕੀਤੀ FIR || Latest News

0
90

NEET-UG ਪੇਪਰ ਲੀਕ ਮਾਮਲੇ ‘ਚ CBI ਨੇ ਦਰਜ ਕੀਤੀ FIR

NEET-UG ਪੇਪਰ ਲੀਕ ਮਾਮਲੇ ਵਿਚ ਸੀਬੀਆਈ ਨੇ FIR ਦਰਜ ਕਰ ਲਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਬੀਆਈ ਨੇ IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਸੀਬੀਆਈ ਵੱਖ-ਵੱਖ ਐਂਗਲ ਤੋਂ ਜਾਂਚ ਵਿਚ ਜੁਟੀ ਹੈ। ਕੇਂਦਰ ਨੇ NEET-UG ਪ੍ਰੀਖਿਆ ਵਿਚ ਧਾਂਦਲੀ ਦੇ ਦੋਸ਼ਾਂ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ।

ਸਿੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੰਦੇ ਹੋਏ ਬਿਆਨ ਜਾਰੀ ਕੀਤਾ ਸੀ ਕਿ ਸਰਕਾਰ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਮੁਖੀ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਤੇ ਦੂਜੇ ਪਾਸੇ ਨੈਟ-ਪੀਜੀ ਦਾਖਲਾ ਪ੍ਰੀਖਿਆ ਲਈ ਹੋਣ ਵਾਲੇ ਪੇਪਰ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ। ਸਿੱਖਿਆ ਮੰਤਰਾਲੇ ਨੇ ਕਿਹਾ ਸੀ ਕਿ 5 ਮਈ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਨੇ ਨੀਟ-ਯੂਜੀ ਪ੍ਰੀਖਿਆ ਦਾ ਆਯੋਜਨ ਕੀਤਾ ਸੀ, ਕਥਿਤ ਬੇਨਿਯਮੀਆਂ ਦੇ ਕੁਝ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, 23 ਲੱਖ ਰੁਪਏ ਕੈਸ਼ ਤੇ ਗਹਿਣੇ ਲੈ ਹੋਏ ਫਰਾਰ || Latest News

NEET ਤੇ ਯੂਜੀਸੀ ਨੇਟ ਵਿਚ ਬੇਨਿਯਮੀਆਂ ਦੇ ਬਾਅਦ ਸਰਕਾਰ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਮੁਖੀ ਨੂੰ ਬਦਲ ਦਿੱਤਾ ਹੈ। NTA ਦੇ ਡਾਇਰੈਕਟਰ ਰਹੇ ਸੁਬੋਧ ਕੁਮਾਰ ਦੀ ਜਗ੍ਹਾ ਰਿਟਾਇਰਡ IAS ਅਧਿਕਾਰੀ ਪ੍ਰਦੀਪ ਸਿੰਘ ਖਰੋਲਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। NEET ਪੇਪਰ ਲੀਕ ਮਾਮਲੇ ਦਾ ਸਾਹਮਣੇ ਆਉਣ ਦੇ ਬਾਅਦ NTA ਦੇ ਮੁਖੀ ਨੂੰ ਬਦਲਣ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਦੂਜੇ ਪਾਸੇ ਦੇਸ਼ ਭਰ ਵਿਚ ਵਿਦਿਆਰਥੀ ਵੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ।

LEAVE A REPLY

Please enter your comment!
Please enter your name here