ਨਵੀਂ ਦਿੱਲੀ, 27 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਵਲੋਂ ਐਸ. ਬੀ. ਆਈ. ਨਾਲ ਧੋਖਾਧੜੀ ਮਾਮਲੇ ਵਿਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀਆਂ (Raids) ਕੀਤੇ ਜਾਣ ਦਾ ਸਮਾਚਾਰ ਹੈ ।
ਏਜੰਸੀ ਨੇ ਕਿਥੇ ਕਿਥੇ ਕੀਤੀ ਛਾਪੇਮਾਰੀ
ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ‘ਚ 114.98 ਕਰੋੜ ਰੁਪਏ ਦੀ ਕਥਿਤ ਧੋਖਾਦੇਹੀ ਦੇ ਮਾਮਲੇ (Fraud cases) ‘ਚ ਰਿਲਾਇੰਸ ਟੈਲੀਕਾਮ ਲਿਮਟਿਡ ਅਤੇ ਉਸ ਦੇ 2 ਸਾਬਕਾ ਡਾਇਰੈਕਟਰਾਂ ਖਿਲਾਫ ਕਾਰਵਾਈ ਤੇਜ਼ ਕਰਦੇ ਹੋਏ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ । ਸੀ. ਬੀ. ਆਈ. (C. B. I.) ਦੇ ਅਨੁਸਾਰ, ਇਸ ਮਾਮਲੇ ‘ਚ ਕੰਪਨੀ ਦੇ ਉਸ ਵੇਲੇ ਦੇ ਡਾਇਰੈਕਟਰ ਸਤੀਸ਼ ਸੇਠ ਅਤੇ ਗੌਤਮ ਬੀ. ਦੋਸ਼ੀ ਸਮੇਤ ਹੋਰ ਅਣਪਛਾਤੇ ਲੋਕਾਂ ਅਤੇ ਲੋਕ ਸੇਵਕਾਂ ਦੇ ਖਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ । ਏਜੰਸੀ ਨੇ ਸਾਜਿ਼ਸ਼, ਧੋਖਾਦੇਹੀ, ਅਹੁਦੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਹੇਠ ਮਾਮਲਾ ਦਰਜ ਕੀਤਾ ਹੈ।
ਕਾਰਵਾਈ ਐਸ. ਬੀ. ਆਈ. ਦੀ ਸਿ਼ਕਾਇਤ ਦੇ ਆਧਾਰ ਤੇ ਕੀਤੀ ਗਈ
ਜਾਂਚ ਏਜੰਸੀ ਨੇ ਦੱਸਿਆ ਕਿ ਇਹ ਕਾਰਵਾਈ ਐਸ. ਬੀ. ਆਈ. (S. B. I.) ਦੀ ਸਿਕਾਇਤ ਦੇ ਆਧਾਰ ‘ਤੇ ਕੀਤੀ ਗਈ, ਜਿਸ ‘ਚ ਬੈਂਕ ਨੇ 114.98 ਕਰੋੜ ਰੁਪਏ ਦੇ ਨੁਕਸਾਨ ਦਾ ਦੋਸ਼ ਲਾਇਆ ਹੈ । ਐੱਸ. ਬੀ. ਆਈ. ਉਨ੍ਹਾਂ 11 ਬੈਂਕਾਂ ਦੇ ਸਮੂਹ ਦਾ ਹਿੱਸਾ ਸੀ, ਜਿਨ੍ਹਾਂ ਨੇ ਰਿਲਾਇੰਸ ਟੈਲੀਕਾਮ ਨੂੰ ਕੁੱਲ 735 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕੀਤਾ ਸੀ । ਸੀ. ਬੀ. ਆਈ. ਨੇ ਮੁੰਬਈ ‘ਚ ਮੁਲਜ਼ਮਾਂ ਦੀਆਂ ਰਿਹਾਇਸ਼ਾਂ ਅਤੇ ਕੰਪਨੀ ਦੇ ਰਜਿਸਟਰਡ ਦਫ਼ਤਰ ‘ਤੇ ਛਾਪੇਮਾਰੀ ਕਰ ਕੇ ਕਰਜ਼ੇ ਨਾਲ ਜੁੜੇ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕੀਤੇ ਹਨ ।
Read More : ਅਨਿਲ ਅੰਬਾਨੀ ਤੋਂ ਦੂਜੇ ਦਿਨ ਵੀ ਸੀ. ਬੀ. ਆਈ. ਨੇ ਕੀਤੀ ਪੁੱਛਗਿੱਛ









