ਦਿੱਲੀ `ਚ ਇਕ ਘਰ `ਚੋਂ ਮਿਲੇ 5.12 ਕਰੋੜ ਨਕਦ ਤੇ 8.80 ਕਰੋੜ ਦੇ ਗਹਿਣੇ

0
31
Enforcement Direcrorate

ਨਵੀਂ ਦਿੱਲੀ, 1 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Direcrorate) (ਈ. ਡੀ. ) ਨੇ ਦਿੱਲੀ ਦੇ ਇਕ ਘਰ ਵਿਚ ਤਲਾਸ਼ੀ ਦੌਰਾਨ 5.12 ਕਰੋੜ ਰੁਪਏ ਨਕਦ ਅਤੇ 8.80 ਕਰੋੜ ਰੁਪਏ ਦੇ ਸੋਨੇ ਤੇ ਹੀਰੇ ਦੇ ਗਹਿਣਿਆਂ ਨਾਲ ਭਰਿਆ ਇਕ ਸੂਟਕੇਸ ਬਰਾਮਦ ਕੀਤਾ ।

ਈ. ਡੀ. ਨੂੰ 35 ਕਰੋੜ ਦੀ ਜਾਇਦਾਦ ਨਾਲ ਜੁੜੇ ਕਾਗਜਾਤ ਵੀ ਹੋਏ ਹਨ ਬਰਾਮਦ

ਅਧਿਕਾਰੀਆਂ ਮੁਤਾਬਕ ਈ. ਡੀ. ਨੇ ਤਲਾਸ਼ੀ ਦੌਰਾਨ (During the search) ਇਸ ਤੋਂ ਇਲਾਵਾ 35 ਕਰੋੜ ਰੁਪਏ ਦੀ ਜਾਇਦਾਦ ਨਾਲ ਜੁੜੇ ਦਸਤਾਵੇਜ਼ ਵੀ ਬਰਾਮਦ ਕੀਤੇ । ਈ. ਡੀ. ਵੱਲੋਂ ਦੱਖਣੀ ਦਿੱਲੀ ਦੇ ਸਰਵਪ੍ਰੀਆ ਵਿਹਾਰ (Sarvpriya Vihar in South Delhi) ਸਥਿਤ ਘਰ ਵਿਚ ਇਹ ਛਾਪੇਮਾਰੀ ਜੋ ਹਰਿਆਣਾ ਦੇ ਫਰਾਰ ਅਪਰਾਧੀ ਇੰਦਰਜੀਤ ਸਿੰਘ ਯਾਦਵ ਨਾਲ ਜੁੜੇ ਮਨੀ ਲਾਂਡਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ `ਚ ਕੀਤੀ ਗਈ ਹੈ ।

ਇੰਦਰਜੀਤ ਸਿੰਘ ਯਾਦਵ ਯੂ. ਏ. ਆਈ. ਵਿਚ ਹੈ ਸਰਗਰਮ

ਈ. ਡੀ. ਮੁਤਾਬਕ ਇੰਦਰਜੀਤ ਸਿੰਘ ਯਾਦਵ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) `ਚ ਸਰਗਰਮ ਹੈ ਅਤੇ ਇਹ ਘਰ ਇੰਦਰਜੀਤ ਦੇ ਕਥਿਤ ਸਹਿਯੋਗੀ ਅਮਨ ਕੁਮਾਰ ਨਾਂ ਦੇ ਵਿਅਕਤੀ ਦਾ ਹੈ । ਈ. ਡੀ. ਵੱਲੋਂ ਲਾਏ ਗਏ ਦੋਸ਼ਾਂ `ਤੇ ਟਿੱਪਣੀ ਲਈ ਇੰਦਰਜੀਤ ਸਿੰਘ ਯਾਦਵ ਤੇ ਅਮਨ ਕੁਮਰ ਦੋਵਾਂ ਨਾਲ ਹੀ ਸੰਪਰਕ ਨਹੀਂ ਹੋ ਸਕਿਆ। ਇੰਦਰਜੀਤ ਖਿਲਾਫ ਮਨੀ ਲਾਂਡਿੰਗ (Money laundering) ਦਾ ਮਾਮਲਾ ਕਥਿਤ ਨਾਜਾਇਜ਼ ਵਸੂਲੀ, ਨਿੱਜੀ ਫੰਡਰਜ਼ ਤੋਂ ਜਬਰੀ ਕਰਜ਼ਾ ਨਿਪਟਾਰੇ ਅਤੇ ਅਜਿਹੀਆਂ ਗੈਰ-ਕਾਨੂੰਨੀ ਸਰਗਰਮੀਆਂ ਤੋਂ ਕਮਿਸ਼ਨ ਕਮਾਉਣ ਨਾਲ ਸਬੰਧਤ ਹੈ ।

Read more : ਈ. ਡੀ. ਨੇ ਕੀਤਾ ਮਨੀ ਲਾਂਡਰਿੰਗ ਦਾ ਮਾਮਲਾ ਦਰਜ

 

LEAVE A REPLY

Please enter your comment!
Please enter your name here