ਵਿਆਹ ਸਮਾਗਮ ਤੋਂ ਕੈਸ਼ ਤੇ ਗਹਿਣਿਆਂ ਦਾ ਬੈਗ ਹੋਇਆ ਚੋਰੀ
ਸਮਰਾਲਾ ਤੋਂ ਬਰਾਤ ਲੈ ਕੇ ਚੰਡੀਗੜ੍ਹ ਰੋਡ ਸਥਿਤ ਪੈਲੇਸ ’ਚ ਆਏ ਲਾੜੇ ਦੇ ਭਰਾ ਦਾ ਬੈਗ ਚੋਰੀ ਹੋ ਗਿਆ, ਜਿਸ ਵਿਚ ਕੈਸ਼ ਅਤੇ ਲੱਖਾਂ ਦੇ ਗਹਿਣੇ ਸਨ। ਇਸ ਮਾਮਲੇ ’ਚ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।
ਵਿਦੇਸ਼ ਰਹਿੰਦੇ ਵਿਅਕਤੀ ਦੀ ਜ਼ਮੀਨ ਦਾ ਸੌਦਾ ਕਰਕੇ ਠੱਗੇ 90 ਲੱਖ, ਪੁਲਿਸ ਵੱਲੋਂ ਮਾਮਲਾ ਦਰਜ || Punjab News
ਸਮਰਾਲਾ ਦੇ ਪਿੰਡ ਸਾਮਗੜ੍ਹਾ ਦੇ ਰਹਿਣ ਵਾਲੇ ਨਵਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਵੱਡੇ ਭਰਾ ਗੁਰਇਕਬਾਲ ਸਿੰਘ ਦਾ ਵਿਆਹ ਸੀ। ਉਹ ਬਰਾਤ ਲੈ ਕੇ ਚੰਡੀਗੜ੍ਹ ਰੋਡ ਸਥਿਤ ਸਨਰਾਈਜ਼ ਫਾਰਮਜ਼ ਪੈਲੇਸ ਵਿਚ ਆਏ ਸਨ, ਜਿਥੇ ਉਸ ਦੇ ਹੱਥ ’ਚ ਫੜਿਆ ਬੈਗ ਅਣਪਛਾਤੇ ਲੋਕਾਂ ਨੇ ਚੋਰੀ ਕਰ ਲਿਆ।