ਕੇਰਲ `ਚ ਪਤੀ ਵਲੋਂ ਪਤਨੀ ਨੂੰ ਫ਼ੋਨ `ਤੇ `ਤਿੰਨ ਤਲਾਕ` ਦੇਣ ‘ਤੇ ਮਾਮਲਾ ਦਰਜ

0
24
FIR

ਕੋਚੀ, 25 ਫਰਵਰੀ 2026 : ਕੇਰਲ (Kerala) ਦੇ ਅਲਾਪੁਝਾ ਨਿਵਾਸੀ ਇਕ ਵਿਅਕਤੀ ਦੇ ਖਿ਼ਲਾਫ ਫ਼ੋਨ ‘ਤੇ ਪਤਨੀ ਨੂੰ ਤਿੰਨ ਤਲਾਕ (Triple divorce) ਦੇਣ ਅਤੇ ਉਸ ਨਾਲ ਬੇਰਹਿਮੀ ਕਰਨ ਦੇ ਦੋਸ਼ ਹੇਠ ਕੇਸ ਦਰਜ (Case registered) ਕੀਤਾ ਗਿਆ ਹੈ ।

ਕੀ ਦੱਸਿਆ ਪੁਲਸ ਨੇ

ਪੁਲਸ ਨੇ ਦੱਸਿਆ ਕਿ ਇਹ ਮਾਮਲਾ ਮੂਵਤੂਪੁਝਾ ਪੁਲਸ ਥਾਣੇ ‘ਚ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀ ਧਾਰਾ 85 ਤਹਿਤ ਦਰਜ ਕੀਤਾ ਗਿਆ । ਪੁਲਸ ਨੇ ਦੱਸਿਆ ਕਿ ਐੱਫ. ਆਈ. ਆਰ. ‘ਚ ਮੁਸਲਿਮ ਔਰਤ (ਵਿਆਹ ‘ਤੇ ਅਧਿਕਾਰਾਂ ਦੀ ਸੁਰੱਖਿਆ) ਐਕਟ- 2019 ਦੀ ਧਾਰਾ 3 ਅਤੇ 4 ਵੀ ਜੋੜੀ ਗਈ ਹੈ, ਜੋ ਤਿੰਨ ਤਲਾਕ (ਤਲਾਕ-ਏ-ਬਿੱਦਤ) ਨੂੰ ਅਮਾਨਵੀ ਅਤੇ ਗੈਰ-ਕਾਨੂੰਨੀ ਬਣਾਉਂਦੀ ਹੈ ਅਤੇ ਸਜ਼ਾ ਦੀ ਵਿਵਸਥਾ ਕਰਦੀ ਹੈ ।

ਕੌਣ ਹੈ ਇਹ ਵਿਅਕਤੀ

ਪਤਨੀ ਨੂੰ ਫੋਨ ਤੇ ਹੀ ਤਿੰਨ ਤਲਾਕ ਦੇਣ ਵਾਲੇ ਮੁਲਜ਼ਮ ਦੀ ਪਛਾਣ ਸੁਹੈਲ ਵਜੋਂ ਹੋਈ ਹੈ, ਜੋ ਅਲਾਪੁਝਾ ਜਿ਼ਲੇ ਦੇ ਕਾਰਤਿਕਪੱਲੀ ਤਾਲੁਕ ਦਾ ਨਿਵਾਸੀ ਹੈ । ਪੁਲਸ (Police) ਨੇ ਦੱਸਿਆ ਕਿ ਜੋੜੇ ਨੇ 18 ਸਤੰਬਰ-2016 ਨੂੰ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ ਸੀ ਅਤੇ ਪਤੀ-ਪਤਨੀ ਵਜੋਂ ਇਕੱਠੇ ਰਹਿ ਰਹੇ ਸਨ ।

Read More : ਵਿਆਹ ਦੇ 3 ਦਿਨਾਂ ਵਿਚ ਹੀ ਪਤਨੀ ਨੂੰ ਦਿੱਤਾ `ਤਿੰਨ ਤਲਾਕ`

LEAVE A REPLY

Please enter your comment!
Please enter your name here