ਧੋਖਾਧੜੀ ਕਰਨ ਵਾਲੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ
ਜਗਰਾਓਂ: ਜਾਇਦਾਦ ਦੇ ਝਗੜੇ ਚ ਧੋਖਾਧੜੀ ਕਰਨ ਦੇ ਦੋਸ਼ ਚ ਪਤੀ-ਪਤਨੀ ਖ਼ਿਲਾਫ਼ ਥਾਣਾ ਸਿਟੀ ਰਾਏਕੋਟ ਚ ਮਾਮਲਾ ਦਰਜ ਕੀਤਾ ਗਿਆ ਹੈ। ਏਐੱਸਆਈ ਰਾਜਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਨਜੀਤ ਸਿੰਘ ਵਾਸੀ ਪਿੰਡ ਨਿਹਾਲੂਵਾਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਗੁਰਚਰਨ ਸਿੰਘ ਤੇ ਉਸ ਦੀ ਪਤਨੀ ਗਰਦੀਪ ਕੌਰ ਨਾਲ ਪਿੰਡ ਕਲਿਆਣ ਥਾਣਾ ਸੰਦੌਦ ਦੇ ਵਸਨੀਕ ਨੇ ਜ਼ਮੀਨ ਵੇਚਣ ਦਾ ਸੌਦਾ ਕਰਕੇ 25 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਸ਼ਿਕਾਇਤ ਦੀ ਜਾਂਚ ਡੀਐੱਸਪੀ ਰਾਏਕੋਟ ਨੇ ਕੀਤੀ ਸੀ। ਜਿਸ ਵਿਚ ਉਸ ਨੇ ਦੱਸਿਆ ਕਿ ਗੁਰਚਰਨ ਸਿੰਘ ਤੇ ਗੁਰਦੀਪ ਕੌਰ ਨੇ ਸ਼ੁਰੂ ਤੋਂ ਹੀ ਧੋਖਾਧੜੀ ਦੇ ਇਰਾਦੇ ਨਾਲ ਜ਼ਮੀਨ ਦੇ ਪਿਛਲੇ ਸਮਝੌਤੇ ਦੇ ਤੱਥ ਲੁਕਾਏ ਅਤੇ ਮਨਜੀਤ ਸਿੰਘ ਨਾਲ ਬਿਨਾਂ ਰੱਦ ਕੀਤੇ ਸਮਝੌਤਾ ਕਰ ਕੇ 25 ਲੱਖ ਰੁਪਏ ਲੈ ਲਏ। ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਡੀਏ ਲੀਗਲ ਦੀ ਰਾਏ ਲੈਣ ਤੋਂ ਬਾਅਦ ਗੁਰਚਰਨ ਸਿੰਘ ਤੇ ਉਸ ਦੀ ਪਤਨੀ ਗੁਰਦੀਪ ਕੌਰ ਵਾਸੀ ਪਿੰਡ ਕਲਿਆਣ ਥਾਣਾ ਸੰਦਾਊਦ ਖਿਲਾਫ ਮਾਮਲਾ ਦਰਜ ਕੀਤਾ ਗਿਆ