ਤਹੱਵੁਰ ਰਾਣਾ ਦੀ ਨਾਗਰਿਕਤਾ ਰੱਦ ਕਰੇਗੀ ਕੈਨੇਡਾ ਸਰਕਾਰ !

0
27
Rana

ਟੋਰਾਂਟੋ, 25 ਫਰਵਰੀ 2026 : ਮੁੰਬਈ (Mumbai) ਵਿਖੇ ਕੀਤੇ ਗਏ ਅੱਤਵਾਦੀ ਹਮਲੇ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਤਹੱਵੁੁਰ ਰਾਣਾ ਦੀ ਕੈਨੇਡਾ ਸਰਕਾਰ (Government of Canada) ਨਾਗਰਿਕਤਾ ਰੱਦ ਕਰਨ ਦੀਆਂ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ ।

ਕਦੋਂ ਤੱਕ ਨਾਗਰਿਕ ਖਤਮ ਹੋਣ ਦੇ ਹਨ ਆਸਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਯਾਤਰਾ ਤੋਂ ਪਹਿਲਾਂ ਕੈਨੇਡਾ ਸਰਕਾਰ 2008 ਦੇ ਮੁੰਬਈ ਅੱਤਵਾਦੀ ਹਮਲੇ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੁਲਜ਼ਮ ਪਾਕਿਸਤਾਨੀ ਮੂਲ ਦੇ ਕਾਰੋਬਾਰੀ ਤਹੱਵੁਰ ਰਾਣਾ ਹੁਸੈਨ (Tahawwur Rana Hussain) ਦੀ ਨਾਗਰਿਕਤਾ ਰੱਦ ਕਰਨ ਦੀ ਪ੍ਰਕਿਰਿਆ ਅੱਗੇ ਵਧਾ ਰਹੀ ਹੈ ।

ਪਾਕਿਸਤਾਨ ਵਿਚ ਪੈਦਾ ਹੋਇਆ ਰਾਣਾ ਕੈਨੇਡਿਆਈ ਨਾਗਰਿਕ ਹੈ

ਰਾਣਾ (64) ਪਾਕਿਸਤਾਨ ਵਿਚ ਪੈਦਾ ਹੋਇਆ ਕੈਨੇਡਿਆਈ ਨਾਗਰਿਕ (Canadian citizen) ਹੈ ਅਤੇ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਪ੍ਰਮੁੱਖ ਸਾਜਿ਼ਸ਼ਕਰਤਾਵਾਂ ਵਿਚੋਂ ਇਕ ਡੇਵਿਡ ਕੋਲਮੈਨ ਹੈਡਲੀ ਉਰਫ਼ ਦਾਊਦ ਗਿਲਾਨੀ ਦਾ ਕਰੀਬੀ ਸਹਿਯੋਗੀ ਰਿਹਾ ਹੈ । ਹੈਡਲੀ ਅਮਰੀਕੀ ਨਾਗਰਿਕ ਹੈ । `ਗਲੋਬਲ ਨਿਊਜ਼` ਨੂੰ ਮਿਲੇ ਦਸਤਾਵੇਜ਼ਾਂ ਅਨੁਸਾਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰਾਣਾ ਨੂੰ ਸੂਚਿਤ ਕੀਤਾ ਹੈ ਕਿ ਉਹ 2001 ਵਿਚ ਉਸ ਨੂੰ ਮਿਲੀ ਕੈਨੇਡਿਆਈ ਨਾਗਰਿਕਤਾ ਖੋਹਣ `ਤੇ ਵਿਚਾਰ ਕਰ ਰਹੇ ਹਨ ।

ਮੁੰਬਈ ਹਮਲੇ ਦਾ ਮਾਸਟਰਮਾਈਂਡ ਹੋਣ ਕਾਰਨ ਅਮਰੀਕਾ ਨੇ ਕੀਤਾ ਸੀ ਹਵਾਲੇ

ਰਾਣਾ 1997 ਵਿਚ ਕੈਨੇਡਾ ਆਇਆ ਸੀ ਅਤੇ ਬਾਅਦ ਵਿਚ ਅਮਰੀਕਾ `ਚ ਇਕ ਡੈਨਿਸ਼ ਅਖ਼ਬਾਰ ਦੇ ਕਰਮਚਾਰੀਆਂ ‘ਤੇ ਹਮਲੇ ਦੀ ਸਾਜਿ਼ਸ਼ ਰਚਣ ਦੇ ਦੋਸ਼ ਵਿਚ ਦੋਸ਼ੀ ਠਹਿਰਾਇਆ ਗਿਆ ਸੀ । ਮੁੰਬਈ ਵਿਚ 26/11 ਹਮਲੇ ਦੇ ਕਥਿਤ ਮਾਸਟਰਮਾਈਂਡ ਰਾਣਾ ਨੂੰ ਅਪ੍ਰੈਲ 2025 ਵਿਚ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਗਿਆ ਸੀ ।

Read More : ਕੈਨੇਡਾ ਸਰਕਾਰ ਨੇ ਸ਼ੁਰੂ ਕੀਤੀ ਗੈਂਗਸਟਰਾਂ ਦੀ ਡਿਪੋਰਟੇਸ਼ਨ ਪ੍ਰਕਿਰਿਆ

LEAVE A REPLY

Please enter your comment!
Please enter your name here