ਕੈਨੇਡਾ ਗੈਂਗਵਾਰ ਵਿਚ ਫੱਟੜ ਹੋਏ ਦੂਜੇ ਨੌਜਵਾਨ ਦੀ ਵੀ ਮੌਤ ਹੋ ਗਈ ਹੈ। ਉਸ ਦੀ ਪਛਾਣ ਸੱਤ ਗਿੱਲ ਵਜੋਂ ਹੋਈ ਹੈ। ਦੱਸ ਦਈਏ ਕਿ ਬੀਤੇ ਦਿਨੀ ਇਸ ਗੈਂਗਵਾਰ ‘ਚ 29 ਸਾਲਾ ਮਨਿੰਦਰ ਧਾਲੀਵਾਲ ਦੀ ਮੌਤ ਹੋ ਗਈ ਸੀ। ਇਸ ਦੌਰਾਨ ਆਰ ਸੀ ਐੱਮ ਪੀ ਨੇ ਇਸ ਗੈਂਗਵਾਰ ਦੇ 36 ਮਿੰਟਾਂ ਦੇ ਅੰਦਰ ਹੀ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਕਮਿਸ਼ਨਰ ਵੈਨ ਮੈਕਡੋਨਾਲਡ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਤਨਵੀਰ ਖੱਖ ਤੇ ਗੁਰਸਿਮਰਨ ਸਹੋਤਾ ਸ਼ਾਮਲ ਹਨ।
ਗੈਂਗਸਟਰ ਮਨਿੰਦਰ ਧਾਲੀਵਾਲ (29) ਦੀ ਸ਼ਹਿਰ ਵਿਸਲਰ ਦੇ ਇਕ ਹੋਟਲ ਅੱਗੇ ਦਿਨ-ਦਿਹਾੜੇ ਕਰੀਬ 12:30 ਵਜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲੇ ਦੌਰਾਨ ਧਾਲੀਵਾਲ ਨੂੰ ਬਚਾਉਣ ਲਈ ਅੱਗੇ ਆਏ ਉਸ ਦੇ ਦੋਸਤ ਸੈਤ ਗਿੱਲ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਣ ਮਗਰੋਂ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ, ਜਦਕਿ ਧਾਲੀਵਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪੁਲੀਸ ਅਨੁਸਾਰ ਸੈਤ ਗਿੱਲ ਦਾ ਕੋਈ ਅਪਰਾਧਿਕ ਰਿਕਰਾਡ ਨਹੀਂ ਸੀ। ਸੈਤ ਗਿੱਲ ਆਪਣਾ ਜਨਮ ਦਿਨ ਮਨਾਉਣ ਵਿਸਲਰ ਗਿਆ ਸੀ, ਜਿੱਥੇ ਉਨ੍ਹਾਂ ਸੰਨਡਾਇਲ ਹੋਟਲ ਵਿੱਚ ਕਮਰੇ ਬੁੱਕ ਕਰਵਾਏ ਸੀ। ਉਸ ਨੇ ਦੋਸਤ ਵਜੋਂ ਮਨਿੰਦਰ ਧਾਲੀਵਾਲ ਨੂੰ ਵੀ ਸੱਦਿਆ ਸੀ। ਮਨਿੰਦਰ ਧਾਲੀਵਾਲ ਦੇ ਵੱਡੇ ਭਰਾ ਨੂੰ ਪਿਛਲੇ ਸਾਲ 17 ਅਪਰੈਲ ਨੂੰ ਕੋਲ ਹਾਰਬਰ ਵੈਨਕੂਵਰ ਦੇ ਬਾਹਰ ਮਾਰ ਦਿੱਤਾ ਗਿਆ ਸੀ।