ਕੈਨੇਡਾ, 19 ਮਾਰਚ 2026 : ਕੈਨੇਡਾ ਬਾਰਡਰ ਸਰਵਿਸਿਜ ਏਜੰਸੀ (Canada Border Services Agency) ਵਲੋਂ ਪੰਜਾਬੀ ਮੂਲ ਦੇ ਦੋ ਗੈਂਗਸਟਰਾਂ ਨੂੰ ਕੈਨੇਡਾ ਵਿਚੋਂ ਦੇਸ਼ ਨਿਕਾਲਾ (Deportation) ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਦੋਵੇਂ ਜਣੇ
ਕੈਨੇਡਾ ਵਿੱਚ ਜਬਰੀ ਵਸੂਲੀ ਅਤੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਦੋ ਪੰਜਾਬੀ ਮੂਲ ਦੇ ਗੈਂਗਸਟਰਾਂ (Gangsters of Punjabi origin) ਅਰਸ਼ਦੀਪ ਸਿੰਘ ਅਤੇ ਸੁਖਨਾਜ਼, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐਸ. ਏ.) ਨੇ ਦੇਸ਼ ਨਿਕਾਲਾ ਦੇ ਦਿੱਤਾ ਹੈ । ਸੀ. ਬੀ. ਐਸ. ਏ. ਨੇ ਸਪੱਸ਼ਟ ਕੀਤਾ ਹੈ ਕਿ ਦੂਜੇ ਦੇਸ਼ਾਂ ਦੇ ਨਾਗਰਿਕ ਜੋ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ, ਨੂੰ ਕੈਨੇਡਾ ਵਿੱਚ ਰਹਿਣ ਦੀ ਆਗਿਆ ਨਹੀਂ ਹੋਵੇਗੀ । ਸੀ. ਬੀ. ਐਸ. ਏ. (C. B. S. A.) ਨੇ 18 ਮਾਰਚ ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ ।
ਕੀ ਆਖਿਆ ਕੈਨੇਡਾ ਦੀ ਸੀ. ਬੀ. ਐਸ. ਏ. ਨੇ
ਕੈਨੇਡੀਅਨ ਏਜੰਸੀ ਦੀ ਰਿਪੋਰਟ ਅਨੁਸਾਰ ਅਰਸ਼ਦੀਪ ਸਿੰਘ 2022 ਵਿੱਚ ਇੱਕ ਉੱਜਵਲ ਭਵਿੱਖ ਦੇ ਸੁਪਨੇ ਲੈ ਕੇ ਸਟੱਡੀ ਪਰਮਿਟ ‘ਤੇ ਕੈਨੇਡਾ ਪਹੁੰਚਿਆ ਸੀ । ਹਾਲਾਂਕਿ ਉਹ ਜਲਦੀ ਹੀ ਸਥਾਨਕ ਅਪਰਾਧਿਕ ਗਿਰੋਹਾਂ ਵਿੱਚ ਸ਼ਾਮਲ ਹੋ ਗਿਆ । ਏਜੰਸੀ ਨੇ ਉਸ ਨੂੰ ਨਵੰਬਰ 2025 ਵਿੱਚ ਗ੍ਰਿਫਤਾਰ ਕੀਤਾ । ਜਾਂਚ ਵਿੱਚ ਖੁਲਾਸਾ ਹੋਇਆ ਕਿ ਅਰਸ਼ਦੀਪ ਜਬਰਨ ਵਸੂਲੀ, ਹਥਿਆਰਾਂ ਦੀ ਲੁੱਟ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ (Illegal weapons) ਦੇ ਨੈੱਟਵਰਕ ਦਾ ਹਿੱਸਾ ਸੀ ।
ਆਈ. ਆਰ. ਬੀ. ਨੇ ਅਰਸ਼ਦੀਪ ਨੂੰ ਕੀਤਾ ਹੋਇਆ ਜਨਤਕ ਖਤਰਾ ਐਲਾਨ
ਜਾਣਕਾਰੀ ਅਨੁਸਾਰ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ (Immigration and Refugee Board of Canada) (ਆਈ. ਆਰ. ਬੀ.) ਨੇ ਅਰਸ਼ਦੀਪ ਸਿੰਘ ਨੂੰ “ਜਨਤਕ ਖ਼ਤਰਾ” ਘੋਸਿ਼ਤ ਕੀਤਾ । ਦਸੰਬਰ 2025 ਵਿੱਚ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਗਿਆ ਅਤੇ ਸਖ਼ਤ ਸੁਰੱਖਿਆ ਹੇਠ ਕੈਨੇਡਾ ਤੋਂ ਕੱਢ ਦਿੱਤਾ ਗਿਆ ।
ਨਵੰਬਰ 2025 ਵਿਚ ਸੰਧੂ ਨੂੰ ਠਹਿਰਾਇਆ ਗਿਆ ਸੀ ਸੰਗਠਿਤ ਅਪਰਾਧ ਵਿਚ ਦੋਸ਼ੀ
ਇੱਕ ਹੋਰ ਮਾਮਲੇ ਵਿੱਚ ਸੁਖਨਾਜ਼ ਸਿੰਘ ਸੰਧੂ ਜੋ ਕਿ 2016 ਤੋਂ ਕੈਨੇਡਾ ਵਿੱਚ ਇੱਕ ਅਸਥਾਈ ਨਿਵਾਸੀ ਵਜੋਂ ਰਹਿ ਰਿਹਾ ਸੀ ਨੂੰ ਵੀ ਸੰਗਠਿਤ ਅਪਰਾਧ ਵਿੱਚ ਸ਼ਾਮਲ ਪਾਇਆ ਗਿਆ । ਨਵੰਬਰ 2025 ਵਿੱਚ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਸੰਗਠਿਤ ਅਪਰਾਧ ਦਾ ਦੋਸ਼ੀ ਠਹਿਰਾਇਆ ਗਿਆ ਸੀ । ਉਸ ਨੂੰ ਹਾਲ ਹੀ ਵਿੱਚ ਦੇਸ਼ ਨਿਕਾਲਾ ਦਿੱਤਾ ਗਿਆ । ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੋਵੇਂ ਮਾਮਲੇ ਉਨ੍ਹਾਂ ਲੋਕਾਂ ਲਈ ਇੱਕ ਚੇਤਾਵਨੀ ਵਜੋਂ ਕੰਮ ਕਰਦੇ ਜੋ ਅਪਰਾਧ ਲਈ ਕੈਨੇਡੀਅਨ ਧਰਤੀ ਦੀ ਵਰਤੋਂ ਕਰਦੇ ਹਨ । ਏਜੰਸੀ ਦੇ ਦੱਸਣ ਮੁਤਾਬਕ ਹੁੁਣ ਤੱਕ 35 ਅਪਰਾਧੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ।
Read More : ਇੰਗਲੈਂਡ ਤੋਂ ਗੈਰ-ਕਾਨੂੰਨੀ ਲੋਕਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਹੋਈ ਤੇਜ਼









