ਕੈਨੇਡਾ ਨੇ ਭਾਰਤ ਤੇ ਮੁੜ ਲਾਇਆ ਇਲਜ਼ਾਮ, ਕਹੀ ਇਹ ਗੱਲ || National News

0
13

ਕੈਨੇਡਾ ਨੇ ਭਾਰਤ ਤੇ ਮੁੜ ਲਾਇਆ ਇਲਜ਼ਾਮ, ਕਹੀ ਇਹ ਗੱਲ

ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆ ਵਿੱਚ ਖਟਾਸ ਵੱਧਦੀ ਹੀ ਜਾ ਰਹੀ ਹੈ । ਦਰਅਸਲ, ਕੈਨੇਡਾ ਦੀ ਜਾਸੂਸੀ ਏਜੰਸੀ ਨੇ ਭਾਰਤ ਲਈ ਇੱਕ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਕੈਨੇਡਾ ਨੇ ਇਕ ਵਾਰ ਫਿਰ ਬੇਰੋਕ ਦੋਸ਼ ਲਾਇਆ ਹੈ ਕਿ ਭਾਰਤ ਕੈਨੇਡਾ ‘ਤੇ ਵੱਡਾ ਸਾਈਬਰ ਹਮਲਾ ਕਰ ਸਕਦਾ ਹੈ। ਕੈਨੇਡਾ ਦੀ ਸਰਕਾਰੀ ਵੈੱਬਸਾਈਟ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਕੈਨੇਡਾ ਦੀ ਕਮਿਊਨੀਕੇਸ਼ਨ ਸਕਿਓਰਿਟੀ ਇਸਟੈਬਲਿਸ਼ਮੈਂਟ ਮੁਤਾਬਕ ਭਾਰਤ ਸਾਈਬਰ ਤਕਨੀਕ ਰਾਹੀਂ ਵੱਖਵਾਦੀਆਂ ‘ਤੇ ਨਜ਼ਰ ਰੱਖ ਰਿਹਾ ਹੈ। ਏਜੰਸੀ ਦਾ ਇਲਜ਼ਾਮ ਹੈ ਕਿ ਭਾਰਤ ਕੈਨੇਡੀਅਨ ਸਰਕਾਰੀ ਨੈੱਟਵਰਕਾਂ ‘ਤੇ ਹਮਲੇ ਵਧਾਉਣ ਲਈ ਸਾਈਬਰ ਸਮਰੱਥਾ ਦੀ ਵਰਤੋਂ ਵੀ ਕਰ ਰਿਹਾ ਹੈ।

ਕੈਨੇਡੀਅਨ ਏਜੰਸੀ ਨੇ ਕੀ ਦੋਸ਼ ਲਾਇਆ?

ਕੈਨੇਡਾ ਦੀ ਕਮਿਊਨੀਕੇਸ਼ਨ ਸਕਿਓਰਿਟੀ ਇਸਟੈਬਲਿਸ਼ਮੈਂਟ ਦੀ ਮੁਖੀ ਕੈਰੋਲਿਨ ਜ਼ੇਵੀਅਰ ਨੇ ਕਿਹਾ, ”ਇਹ ਸਪੱਸ਼ਟ ਹੈ ਕਿ ਅਸੀਂ ਭਾਰਤ ਨੂੰ ਇਕ ਉਭਰਦੇ ਸਾਈਬਰ ਖਤਰੇ ਵਾਲੇ ਦੇਸ਼ ਵਜੋਂ ਦੇਖਦੇ ਹਾਂ।ਏਜੰਸੀ ਦਾ ਕਹਿਣਾ ਹੈ ਕਿ ਸਾਈਬਰ ਹਮਲਿਆਂ ਕਾਰਨ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿਗੜ ਗਏ ਹਨ।

ਏਜੰਸੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਕੈਨੇਡਾ ਦੇ ਦੋਸ਼ਾਂ ਤੋਂ ਬਾਅਦ, ਇੱਕ ਭਾਰਤ-ਪੱਖੀ ਹੈਕਟਿਵਿਸਟ ਸਮੂਹ ਨੇ ਫੌਜ ਦੀ ਸਾਈਟ ਸਮੇਤ ਕੈਨੇਡੀਅਨ ਵੈੱਬਸਾਈਟਾਂ ‘ਤੇ DDoS ਹਮਲੇ ਸ਼ੁਰੂ ਕੀਤੇ। ਵੈਬਸਾਈਟ ਨੂੰ ਔਨਲਾਈਨ ਟ੍ਰੈਫਿਕ ਨਾਲ ਭਰ ਦਿੱਤਾ ਸੀ। ਇਸ ਕਾਰਨ ਲੋਕ ਇਨ੍ਹਾਂ ਵੈੱਬਸਾਈਟਾਂ ਤੱਕ ਪਹੁੰਚ ਨਹੀਂ ਕਰ ਸਕੇ ਹਨ।

ਕਿਵੇਂ ਵਿਗੜੇ ਰਿਸ਼ਤੇ?

ਸਾਲ 2023 ‘ਚ ਕੈਨੇਡਾ ਦੇ ਵੈਨਕੂਵਰ ‘ਚ ਕੈਨੇਡੀਅਨ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬਾਅਦ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ‘ਤੇ ਇਸ ਕਤਲ ਦਾ ਦੋਸ਼ ਲਗਾਇਆ। ਪਰ ਅੱਜ ਤੱਕ ਟਰੂਡੋ ਇੱਕ ਵੀ ਸਬੂਤ ਪੇਸ਼ ਨਹੀਂ ਕਰ ਸਕੇ ਹਨ। ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਤਣਾਅਪੂਰਨ ਹਨ। ਭਾਰਤ ਨੇ ਕੈਨੇਡਾ ਤੋਂ ਆਪਣੇ ਡਿਪਲੋਮੈਟ ਵਾਪਸ ਬੁਲਾ ਲਏ ਹਨ। ਇਸ ਤੋਂ ਇਲਾਵਾ ਭਾਰਤ ਵੱਲੋਂ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਵੀ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here