Canada ‘ਚ ਰਿਵਰਸ ਇਮੀਗ੍ਰੇਸ਼ਨ ਹੋਇਆ ਸ਼ੁਰੂ

0
64

ਇੱਕ ਪਾਸੇ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਅਪਰਾਧੀਆਂ ਅਤੇ ਗੈਂਗਸਟਰਾਂ ਦਾ ਪ੍ਰਭਾਵ ਵਧਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਬੈਂਕ ਵਿਆਜ ਦਰਾਂ ਅਤੇ ਮਕਾਨਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਇਸ ਕਾਰਨ ਕੈਨੇਡਾ ਵਿੱਚ ਰਿਵਰਸ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਇਸ ਸਾਲ ਸ਼ੁਰੂਆਤੀ 6 ਮਹੀਨਿਆਂ ਵਿਚ 42 ਹਜ਼ਾਰ ਲੋਕਾਂ ਨੇ ਕੈਨੇਡਾ ਦੀ ਸਥਾਈ ਨਾਗਰਿਕਤਾ ਛੱਡੀ ਹੈ।ਇਸ ਵਿਚ ਭਾਰਤੀ ਤੇ ਗੈਰ-ਭਾਰਤੀ ਦੋਵੇਂ ਸ਼ਾਮਲ ਹਨ। 2022 ਵਿਚ ਇਹ ਗਿਣਤੀ 93,818 ਸੀ। ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ 2021 ਵਿਚ 85927 ਲੋਕਾਂ ਨੇ ਕੈਨੇਡਾ ਛੱਡਿਆ ਸੀ। ਇਨ੍ਹਾਂ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਸਟੱਡੀ ਅਬ੍ਰਾਡ ਐਜੂਕੇਸ਼ਨ ਸੰਸਥਾ ਦੇ ਸਾਬਕਾ ਪ੍ਰਧਾਨ ਸੁਕਾਂਤ ਤ੍ਰਿਵੇਦੀ ਦਾ ਕਹਿਣਾ ਹੈ ਕਿ ਕਾਫੀ ਗਿਣਤੀ ਵਿਚ ਲੋਕ ਕੈਨੇਡਾ ਵਿਚ ਪੀਆਰ ਛੱਡ ਕੇ ਵਾਪਸ ਆ ਰਹੇ ਹਨ।

ਗੈਂਗਸਟਰਾਂ ਨੂੰ ਸ਼ਰਨ ਦੇਣ ਨਾਲ ਕੈਨੇਡਾ ਵਿਚ ਅਪਰਾਧ ਦਾ ਗਰਾਫ ਤੇਜ਼ੀ ਨਾਲ ਵਧ ਰਿਹਾ ਹੈ। ਪੰਜਾਬ ਦੇ ਏ ਸ਼੍ਰੇਣੀਦੇ ਗੈਂਗਸਟਰਾਂ ਵਿਚੋਂ ਲਖਬੀਰ ਸਿੰਘ ਲੰਡਾ, ਗੋਲਡੀ ਬਰਾੜ, ਰਿੰਕੂ ਰੰਧਾਵਾ, ਅਰਸ਼ਦੀਪ ਸਿੰਘ, ਰਮਨਦੀਪ ਸਿੰਘ ਉਰਫ ਰਮਨ ਜੱਜ, ਗੁਰਦੀਪ ਸਿੰਘ ਬਾਬਾ ਡੱਲਾ ਵਰਗੇ ਅਪਰਾਧੀ ਕੈਨੇਡਾ ਵਿਚ ਲੁਕੇ ਹਨ।

ਇਹ ਵੀ ਪੜ੍ਹੋ :http://ਬਠਿੰਡਾ ‘ਚ ਅੱਜ ਹੋਵੇਗੀ ਵਿਕਾਸ ਕ੍ਰਾਂਤੀ ਰੈਲੀ, ਅਰਵਿੰਦ ਕੇਜਰੀਵਾਲ ਤੇ CM ਮਾਨ ਰਹਿਣਗੇ ਮੌਜੂਦ

ਰਿਹਾਇਸ਼ੀ ਮਕਾਨਾਂਦੀ ਗਿਣਤੀ ਘੱਟ ਹੋਣ ਦੀ ਵਜ੍ਹਾ ਨਾਲ ਘਰਾਂ ਦੇ ਕਿਰਾਏ ਤੇਜ਼ੀ ਨਾਲ ਵਧ ਰਹੇ ਹਨ। ਲੋਕਾਂ ਦੀ ਜਿੰਨੀ ਕਮਾਈ ਹੈ ਉਸਦਾ 30 ਫੀਸਦੀ ਹਿੱਸਾ ਉਨ੍ਹਾਂ ਨੂੰ ਸਿਰਫ ਮਕਾਨ ਦੇ ਕਿਰਾਏ ਵਿਚ ਚੁਕਾਉਣਾ ਪੈ ਰਿਹਾ ਹੈ। ਟਰੂਡੋ ਸਰਕਾਰ ਵਿਚ ਕਾਫੀ ਕੁਝ ਮਹਿੰਗਾ ਹੋਇਆ ਹੈ। ਪਹਿਲਾਂ ਬੈਂਕ ਵਿਆਜ ਦਰ 1.5 ਫੀਸਦੀ ਪ੍ਰਤੀ ਸਾਲ ਹੁੰਦੀ ਸੀ ਜੋ ਅੱਜ 8.5 ਫੀਸਦੀ ਪਹੁੰਚ ਗਈ ਹੈ।

LEAVE A REPLY

Please enter your comment!
Please enter your name here