ਕੈਬਨਿਟ ਮੰਤਰੀ ਜਿੰਪਾ ਨੇ ਰੇਲਵੇ ਮੰਤਰੀ ਨੂੰ ਲਿਖਿਆ ਪੱਤਰ, ਕੀਤੀ ਇਹ ਅਪੀਲ

0
125

ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਪੱਤਰ ਲਿਖ ਕੇ ਹੁਸ਼ਿਆਰਪੁਰ-ਦਿੱਲੀ ਪੈਸੰਜਰ ਟ੍ਰੇਨ ਨੂੰ ਮਥੁਰਾ, ਵਰਿੰਦਾਵਨ ਨਾਲ ਜੋੜਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਰੋਡ ਦੇ ਪੁਨਰ ਨਿਰਮਾਣ ਲਈ ਨਗਰ ਨਿਗਮ ਹੁਸ਼ਿਆਰਪੁਰ ਨੂੰ ਐਨ.ਓ.ਸੀ. ਦੇਣ ਦੀ ਵੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: DCW ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ PM ਮੋਦੀ ਨੂੰ ਲਿਖਿਆ ਪੱਤਰ, ਰਾਮ ਰਹੀਮ ਦੀ…

ਰੇਲਵੇ ਮੰਤਰੀ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਰੇਲਵੇ ਸਟੇਸ਼ਨ (ਕੋਡ ਐਚ.ਏ.ਐਕਸ) ਜ਼ਿਲ੍ਹੇ ਦਾ ਮੁੱਖ ਰੇਲਵੇ ਸਟੇਸ਼ਨ ਹੈ ਅਤੇ ਯਾਤਰੀ ਇਸ ਰੇਲਵੇ ਸਟੇਸ਼ਨ ਦੀ ਵਰਤੋਂ ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ ਜੀ, ਮਾਤਾ ਚਾਮੁੰਡਾ ਦੇਵੀ ਜੀ, ਮਾਤਾ ਬਗਲਾਮੁਖੀ ਜੀ, ਬਾਬਾ ਬਾਲਕ ਨਾਥ ਜੀ, ਧਰਮਸ਼ਾਲਾ ਤੇ ਮੈਕਲੋਡਗੰਜ ਵਰਗੇ ਧਾਰਮਿਕ ਤੇ ਸੈਲਾਨੀ ਥਾਵਾਂ ਦੀ ਯਾਤਰਾ ਕਰਨ ਲਈ ਕਰਦੇ ਹਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਤਿੰਨ ਵਿਧਾਇਕਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਮੈਂਬਰ ਵਜੋਂ ਕੀਤਾ…

ਕੈਬਨਿਟ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਤੇ ਆਸ-ਪਾਸ ਤੋਂ ਵੱਡੀ ਗਿਣਤੀ ਵਿਚ ਤੀਰਥ ਯਾਤਰੀ ਨਵੀ ਦਿੱਲੀ ਪਹੁੰਚਣ ਲਈ ਇਸ ਰੇਲਵੇ ਸਟੇਸ਼ਨ ਦੀ ਵਰਤੋਂ ਕਰਦੇ ਹਨ ਅਤੇ ਅੱਗੇ ਉਨ੍ਹਾਂ ਨੂੰ ਮਥੁਰਾ, ਵਰਿੰਦਾਵਨ ਪਹੁੰਚਣ ਲਈ ਦੂਜੀ ਟ੍ਰੇਨ ਵਿਚ ਸਵਾਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤੀਰਥ ਯਾਤਰੀਆਂ ਨੂੰ ਦੂਜੀ ਟ੍ਰੇਨ ਵਿਚ ਚੜ੍ਹਨ ਵਿਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।

ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਦੀ ਇਕ ਹੋਰ ਮੁੱਖ ਮੰਗ ਰੱਖਦਿਆਂ ਕਿਹਾ ਕਿ ਰੇਲਵੇ ਸਟੇਸ਼ਨ ਰੋਡ ਦੀ ਹਾਲਤ ਬਹੁਤ ਖਰਾਬ ਸਥਿਤੀ ਵਿਚ ਹੈ ਅਤੇ ਇਸ ਸੜਕ ’ਤੇ ਚੱਲਣ ਤੇ ਬਹੁਤ ਹੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਸਹਾਇਕ ਮੰਡਲ ਅਭਿਅੰਤਾ ਦੇ ਦਫ਼ਤਰ ਵਿਚ ਏ.ਡੀ.ਈ.ਐਮ., ਜੇ.ਆਰਜ.ਸੀ. ਉਤਰ ਰੇਲਵੇ ਨੂੰ 12 ਅਪ੍ਰੈਲ 2022 ਨੂੰ ਪਹਿਲਾਂ ਹੀ ਯਾਦ ਪੱਤਰ ਭੇਜ ਕੇ ਅਨੁਰੋਧ ਕੀਤਾ ਗਿਆ ਹੈ ਕਿ ਨਗਰ ਨਿਗਮ ਹੁਸ਼ਿਆਰਪੁਰ ਨੂੰ ਐਨ.ਓ.ਸੀ. ਜਾਰੀ ਕੀਤਾ ਜਾਵੇ ਤਾਂ ਜੋ ਉਹ ਆਪਣੇ ਪੱਧਰ ’ਤੇ ਇਸ ਸੜਕ ਦਾ ਪੁਨਰ ਨਿਰਮਾਣ ਕਰ ਸਕੇ, ਪਰੰਤੂ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਹੁਣ ਤੱਕ ਕੋਈ ਐਨ.ਓ.ਸੀ. ਪ੍ਰਾਪਤ ਨਹੀਂ ਹੋਇਆ ਹੈ।

LEAVE A REPLY

Please enter your comment!
Please enter your name here