ਬੁਰਕਾ ਪਹਿਨੀ ਔਰਤ ਨੇ ਸਲਮਾਨ ਦੇ ਪਿਤਾ ਸਲੀਮ ਖਾਨ ਨੂੰ ਦਿੱਤੀ ਧਮਕੀ, ‘ਕੀ ਮੈਂ ਲਾਰੈਂਸ ਬਿਸ਼ਨੋਈ ਨੂੰ ਭੇਜਾਂ?’ || Entertainment News

0
17
Burqa-clad woman threatens Salman's father Salim Khan, 'Should I send Lawrence Bishnoi?'

ਬੁਰਕਾ ਪਹਿਨੀ ਔਰਤ ਨੇ ਸਲਮਾਨ ਦੇ ਪਿਤਾ ਸਲੀਮ ਖਾਨ ਨੂੰ ਦਿੱਤੀ ਧਮਕੀ, ‘ਕੀ ਮੈਂ ਲਾਰੈਂਸ ਬਿਸ਼ਨੋਈ ਨੂੰ ਭੇਜਾਂ?’

ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਵੀਰਵਾਰ ਸਵੇਰੇ ਧਮਕੀ ਮਿਲੀ ਹੈ। ਸਵੇਰ ਦੀ ਸੈਰ ਲਈ ਨਿਕਲੇ ਸਲੀਮ ਖਾਨ ਜਦੋਂ ਬੈਂਚ ‘ਤੇ ਆਰਾਮ ਕਰ ਰਹੇ ਸਨ ਤਾਂ ਉਸੇ ਸਮੇਂ ਇਕ ਵਿਅਕਤੀ ਗਲੈਕਸੀ ਅਪਾਰਟਮੈਂਟ ਤੋਂ ਸਕੂਟਰ ‘ਤੇ ਬੈਂਡ ਸਟੈਂਡ ਵੱਲ ਜਾ ਰਿਹਾ ਸੀ। ਉਸ ਦੇ ਪਿੱਛੇ ਬੁਰਕਾ ਪਹਿਨੀ ਇਕ ਔਰਤ ਵੀ ਬੈਠੀ ਸੀ। ਔਰਤ ਯੂ-ਟਰਨ ਲੈ ਕੇ ਸਲੀਮ ਖਾਨ ਕੋਲ ਆਈ ਅਤੇ ਪੁੱਛਿਆ ਕਿ ਕੀ ਮੈਂ ਲਾਰੈਂਸ ਬਿਸ਼ਨੋਈ ਨੂੰ ਭੇਜਾਂ? ਸਕੂਟੀ ਦਾ ਨੰਬਰ 7444 ਸੀ। ਫਿਲਹਾਲ ਪੁਲਿਸ ਸਕੂਟਰ ਚਾਲਕ ਦੀ ਭਾਲ ‘ਚ ਲੱਗੀ ਹੋਈ ਹੈ। ਇਹ ਘਟਨਾ ਸਵੇਰੇ 8:45 ਵਜੇ ਵਾਪਰੀ।

ਮਾਮਲਾ ਕੀਤਾ ਗਿਆ ਦਰਜ

ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਅਤੇ ਧਾਰਾ 353(2), 292 ਅਤੇ 3(5) ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । ਇੱਕ ਪੁਲਿਸ ਅਧਿਕਾਰੀ ਨੇ ਕਿਹਾ, “ਪੁਲਿਸ ਫਿਲਹਾਲ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਦੀ ਉਮੀਦ ਵਿੱਚ ਇਲਾਕੇ ਦੇ ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕਰ ਰਹੀ ਹੈ। ਜਾਂਚ ਜਾਰੀ ਹੈ ਅਤੇ ਅਸੀਂ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਲਈ ਵਚਨਬੱਧ ਹਾਂ।”

ਇਹ ਵੀ ਪੜ੍ਹੋ : ਭਿੰਡਰਾਂਵਾਲੇ ‘ਤੇ ਵਿਵਾਦਿਤ ਬਿਆਨ ਦੇਣ ‘ਤੇ ਅਮਰੀਕ ਸਿੰਘ ਅਜਨਾਲਾ ਨੇ ਕੰਗਨਾ ਨੂੰ ਦਿੱਤਾ ਕਰਾਰਾ ਜਵਾਬ

ਇਸ ਸਾਲ ਦੇ ਸ਼ੁਰੂ ਵਿੱਚ, ਮੁੰਬਈ ਪੁਲਿਸ ਨੇ ਸਲਮਾਨ ਖਾਨ ਦੇ ਘਰ ‘ਤੇ ਦੋ ਵਿਅਕਤੀਆਂ ਵੱਲੋਂ ਗੋਲੀਬਾਰੀ ਕਰਨ ਤੋਂ ਬਾਅਦ ਲਾਰੈਂਸ ਬਿਸ਼ਨੋਈ, ਉਸ ਦੇ ਭਰਾ ਅਨਮੋਲ ਅਤੇ ਕਈ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਇੱਕ ਦੋਸ਼ੀ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ।

 

 

 

 

 

 

 

LEAVE A REPLY

Please enter your comment!
Please enter your name here