ਗੁਜਰਾਤ ਆਨੰਦ ‘ਚ ਬੁਲੇਟ ਟਰੇਨ ਦਾ ਪੁਲ ਡਿੱਗਿਆ, 3 ਮਜ਼ਦੂਰਾਂ ਦੀ ਮੌਤ
ਗੁਜਰਾਤ ਦੇ ਆਨੰਦ ਵਿੱਚ ਮੰਗਲਵਾਰ ਦੇਰ ਸ਼ਾਮ ਬੁਲੇਟ ਟਰੇਨ ਲਈ ਬਣਾਏ ਜਾ ਰਹੇ ਟ੍ਰੈਕ ਦਾ ਨਿਰਮਾਣ ਅਧੀਨ ਪੁਲ ਡਿੱਗ ਗਿਆ। ਇਸ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਆਨੰਦ ਫਾਇਰ ਵਿਭਾਗ ਦੇ ਅਧਿਕਾਰੀ ਧਰਮੇਸ਼ ਗੋਰ ਅਨੁਸਾਰ ਰਾਜਪੁਰਾ ਵਿੱਚ ਪੁਲ ਡਿੱਗਣ ਦੀ ਸੂਚਨਾ ਮਿਲੀ ਸੀ। ਇਸ ਵਿੱਚ 2 ਤੋਂ 3 ਲੋਕ ਫਸ ਗਏ। ਮੌਕੇ ‘ਤੇ ਪਹੁੰਚ ਕੇ ਅਸੀਂ ਦੋ ਲੋਕਾਂ ਨੂੰ ਮਲਬੇ ‘ਚੋਂ ਕੱਢ ਕੇ ਹਸਪਤਾਲ ਪਹੁੰਚਾਇਆ, ਜਿਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ। ਇਸ ਤਰ੍ਹਾਂ ਕੁੱਲ 3 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਬੁਲੇਟ ਟਰੇਨ ਲਈ 12 ਪੁਲਾਂ ਦਾ ਨਿਰਮਾਣ
ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਕੋਰੀਡੋਰ ਲਈ ਗੁਜਰਾਤ ਵਿੱਚ ਕੁੱਲ 20 ਨਦੀ ਪੁਲਾਂ ਵਿੱਚੋਂ 12 ਦਾ ਨਿਰਮਾਣ ਪੂਰਾ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (ਐੱਨ.ਐੱਚ.ਐੱਸ.ਆਰ.ਸੀ.ਐੱਲ.) ਨੇ ਦੱਸਿਆ ਕਿ ਗੁਜਰਾਤ ਦੇ ਨਵਸਾਰੀ ਜ਼ਿਲੇ ‘ਚ ਖੈਰਾ ਨਦੀ ‘ਤੇ 120 ਮੀਟਰ ਲੰਬਾ ਪੁਲ ਹਾਲ ਹੀ ‘ਚ ਪੂਰਾ ਹੋਇਆ ਹੈ। ਇਸ ਦੇ ਨਾਲ ਹੀ 12 ਪੁਲਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ਲੁਧਿਆਣਾ ‘ਚ ਬਲੇਨੋ ਅਤੇ ਫਾਰਚੂਨਰ ਦੀ ਹੋਈ ਭਿਆਨਕ ਟੱਕਰ
ਇਹ ਟ੍ਰੈਕ 508 ਕਿਲੋਮੀਟਰ ਲੰਬਾ ਹੈ। ਇਸ ਪ੍ਰੋਜੈਕਟ ਵਿੱਚ ਗੁਜਰਾਤ ਦਾ 352 ਕਿਲੋਮੀਟਰ ਅਤੇ ਮਹਾਰਾਸ਼ਟਰ ਦਾ 156 ਕਿਲੋਮੀਟਰ ਸ਼ਾਮਲ ਹੈ। ਮੁੰਬਈ, ਠਾਣੇ, ਵਿਰਾਰ, ਬੋਇਸਰ, ਵਾਪੀ, ਬਿਲੀਮੋਰਾ, ਅਹਿਮਦਾਬਾਦ, ਸੂਰਤ, ਭਰੂਚ, ਵਡੋਦਰਾ, ਆਨੰਦ, ਨਡਿਆਦ ਅਤੇ ਸਾਬਰਮਤੀ ਵਰਗੇ ਕੁੱਲ 12 ਸਟੇਸ਼ਨ ਬਣਾਉਣ ਦੀ ਯੋਜਨਾ ਹੈ।