BSF ਨੇ ਪਾਕਿਸਤਾਨੀ ਡਰੋਨ ਨੂੰ ਫਾਇਰਿੰਗ ਕਰਕੇ ਸੁੱਟਿਆ ਹੇਠਾਂ, 2 ਕਿਲੋ ਹੈਰੋਇਨ ਕੀਤੀ ਜ਼ਬਤ

0
78

ਅੰਮ੍ਰਿਤਸਰ: ਬੀ. ਓ. ਪੀ. ਰਾਣੀਆਂ ਦੇ ਇਲਾਕੇ ’ਚ ਬੀ. ਐੱਸ. ਐੱਫ. ਦੀ ਟੀਮ ਵੱਲੋਂ ਪਾਕਿਸਤਾਨੀ ਡਰੋਨ ਨੂੰ ਫਾਇਰਿੰਗ ਕਰਕੇ ਹੇਠਾਂ ਸੁੱਟ ਦਿੱਤਾ ਗਿਆ ਹੈ। ਡਰੋਨ ਦੇ ਨਾਲ ਬੀ. ਐੱਸ. ਐੱਫ. ਨੇ ਦੋ ਕਿਲੋ ਹੈਰੋਇਨ ਵੀ ਜ਼ਬਤ ਕੀਤੀ ਹੈ, ਹਾਲਾਂਕਿ ਪੂਰੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ। ਜਾਣਕਾਰੀ ਅਨੁਸਾਰ ਰਾਤ ਦੇ ਹਨੇਰੇ ’ਚ ਡਰੋਨ ਦੀ ਆਵਾਜ਼ ਸੁਣ ਕੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਤਕਰੀਬਨ 32 ਰਾਊਂਡ ਫਾਇਰ ਕੀਤੇ, ਜਿਸ ਕਾਰਨ ਪਾਕਿਸਤਾਨੀ ਡਰੋਨ ਗੋਲੀਆਂ ਲੱਗਣ ਕਾਰਨ ਹੇਠਾਂ ਡਿੱਗ ਗਿਆ।

ਇਹ ਵੀ ਪੜ੍ਹੋ : ਕਾਂਗਰਸ ਦੇ ਕੌਮੀ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਸ਼ੁਰੂ

ਪਾਕਿਸਤਾਨੀ ਡਰੋਨ ਦਾ ਭਾਰ 12 ਕਿਲੋਗ੍ਰਾਮ ਹੈ ਅਤੇ ਇਹ ਲੱਗਭਗ 10 ਕਿਲੋ ਭਾਰ ਚੁੱਕ ਸਕਦਾ ਹੈ। ਅਧਿਕਾਰੀਆਂ ਅਨੁਸਾਰ ਇਸ ਸਮੇਂ ਸਰਹੱਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਝੋਨੇ ਦੀ ਫ਼ਸਲ ਖੜ੍ਹੀ ਹੈ ਅਤੇ ਇਸ ਦੀ ਕਟਾਈ ਵੀ ਚੱਲ ਰਹੀ ਹੈ, ਇਸ ਲਈ ਪਾਕਿਸਤਾਨੀ ਸਮੱਗਲਰ ਖੜ੍ਹੀ ਫ਼ਸਲ ਦੀ ਆੜ ’ਚ ਆਪਣੀਆਂ ਗਤੀਵਿਧੀਆਂ ਤੇਜ਼ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਏਜੰਸੀਆਂ ਵੀ ਹਥਿਆਰਾਂ ਦੀ ਵੱਡੀ ਖੇਪ ਭੇਜਣ ਦੀ ਕੋਸ਼ਿਸ਼ ਕਰ ਰਹੀਆਂ ਹਨ।

LEAVE A REPLY

Please enter your comment!
Please enter your name here