BSF ਵੱਲੋਂ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨਾਕਾਮ, ਹੈਰੋਇਨ ਕੀਤੀ ਬਰਾਮਦ

0
73

ਅੰਮ੍ਰਿਤਸਰ ‘ਚ ਬੀਐਸਐਫ ਨੂੰ ਫਿਰ ਤੋਂ ਹੈਰੋਇਨ ਦੀ ਖੇਪ ਮਿਲੀ ਹੈ। ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਦੀ ਮਦਦ ਨਾਲ ਸੁੱਟੀ ਗਈ ਸੀ। ਬੀਐਸਐਫ ਨੇ ਅੱਜ ਸ਼ਨੀਵਾਰ ਨੂੰ ਪਿੰਡ ਦਾਉਕੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ 3 ਕਿਲੋ 210 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਜਿਸ ਬੈਗ ਵਿੱਚੋਂ ਬਰਾਮਦ ਹੋਈ ਉਸ ‘ਤੇ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੀ ਫੋਟੋ ਲੱਗੀ ਹੋਈ ਹੈ।

ਬੀਐਸਐਫ ਨੂੰ ਪੀਲੀ ਟੇਪ ਨਾਲ ਬੰਨ੍ਹੀ ਹੈਰੋਇਨ ਮਿਲੀ। ਇਸ ਦੇ ਨਾਲ ਹੀ ਬੀਐਸਐਫ ਨੇ ਹੈਰੋਇਨ, ਦੋ ਮੋਬਾਈਲ ਫੋਨ ਅਤੇ ਇੱਕ ਪੈਂਟ ਵੀ ਬਰਾਮਦ ਕੀਤੀ ਹੈ। ਇਹ ਸਭ ਕੁਝ ਇੱਕ ਬੈਗ ਵਿੱਚ ਪਾ ਕੇ ਸੁੱਟਿਆਬਗਿਆ। ਬੀਐਸਐਫ ਨੂੰ ਸ਼ੱਕ ਹੈ ਕਿ ਹੈਰੋਇਨ ਦੀ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੀ ਗਈ ਹੈ।

ਜਿਕਰਯੋਗ ਹੈ ਕਿ 2023 ਵਿੱਚ, ਬੀਐਸਐਫ ਨੇ 107 ਡਰੋਨ ਅਤੇ 442.395 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ। ਸਰਦੀਆਂ ਵਿੱਚ ਸਰਹੱਦੀ ਇਲਾਕਿਆਂ ਵਿੱਚ ਧੁੰਦ ਕਾਰਨ ਹੈਰੋਇਨ ਬਰਾਮਦਗੀ ਦੇ ਮਾਮਲੇ ਵੱਧ ਜਾਂਦੇ ਹਨ। ਡਰੋਨ ਨਾਲ ਬੰਨ੍ਹ ਕੇ ਪਾਕਿਸਤਾਨ ਵਾਲੇ ਪਾਸਿਓਂ ਹੈਰੋਇਨ ਸੁੱਟੀ ਜਾਂਦੀ ਹੈ।

ਬੀਐਸਐਫ ਅਤੇ ਪੰਜਾਬ ਪੁਲਿਸ ਰੋਜ਼ਾਨਾ ਸਾਂਝੇ ਤੌਰ ‘ਤੇ ਤਲਾਸ਼ੀ ਮੁਹਿੰਮ ਚਲਾਉਂਦੀ ਹੈ ਜਿਸ ਵਿੱਚ ਖੇਤਾਂ ਵਿੱਚ ਪਈ ਹੈਰੋਇਨ ਦੀਆਂ ਖੇਪਾਂ ਨੂੰ ਅਪਰਾਧੀਆਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ ਜਾਂਦਾ ਹੈ।

LEAVE A REPLY

Please enter your comment!
Please enter your name here